Welcome to Canadian Punjabi Post
Follow us on

22

December 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ 21 ਦਸੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗ੍ਰਿਫਤਾਰਰੂਸ ਦੀ ਕੈਂਸਰ ਵੈਕਸੀਨ ਮੁੜ ਕੈਂਸਰ ਹੋਣ ਦਾ ਕੋਈ ਖਤਰਾ ਨਹੀਂ, ਕੀਮਤ 2.5 ਲੱਖ ਰੁਪਏਯੁਗਾਂਡਾ 'ਚ ਫੈਲਿਆ ਡਿੰਗਾ-ਡਿੰਗਾ ਵਾਇਰਸ, 300 ਤੋਂ ਵੱਧ ਬਿਮਾਰ ਪੰਜਾਬ ਸਰਕਾਰ ਵੱਲੋਂ “ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ” ਬਾਰੇ ਕਿਸਾਨ ਯੂਨੀਅਨਾਂ ਨਾਲ ਅਹਿਮ ਮੀਟਿੰਗ ਬਿਸਤ ਦੁਆਬ ਕੈਨਾਲ 33 ਦਿਨਾਂ ਲਈ ਬੰਦ ਰਹੇਗੀਦੁਕਾਨਾਂ, ਫੈਕਟਰੀਆਂ ਅਤੇ ਵਪਾਰਕ ਅਦਾਰਿਆਂ ਦੇ ਸਟਾਫ਼ ਨੂੰ ਆਪਣੀ ਵੋਟ ਪਾਉਣ ਲਈ ਨਗਰ ਨਿਗਮ ਦੇ ਅਧਿਕਾਰ ਖੇਤਰਾਂ ਵਿੱਚ 21 ਦਸੰਬਰ, 2024 'ਕਲੋਜ਼ ਡੇਅ' ਘੋਸਿ਼ਤਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਸ਼ਾ ਮੁਕਤ-ਰੰਗਲਾ ਪੰਜਾਬ ਬਣਾਉਣ ਲਈ ਵੱਡੇ ਪੱਧਰ 'ਤੇ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ
 
ਭਾਰਤ

ਬਿਹਾਰ ’ਚ ਨਿਰਮਾਣ ਅਧੀਨ ਪੁਲ ਦਾ ਹਿੱਸਾ ਡਿੱਗਿਆ

September 23, 2024 10:04 PM

ਪਟਨਾ, 23 ਸਤੰਬਰ (ਪੋਸਟ ਬਿਊਰੋ): ਬਿਹਾਰ ਦੇ ਪਟਨਾ ਜਿ਼ਲ੍ਹੇ ’ਚ ਐਤਵਾਰ ਰਾਤ ਬਖਤਿਆਰਪੁਰ-ਤਾਜਪੁਰ ਗੰਗਾ ਮਹਾਸੇਤੂ ਦਾ ਨਿਰਮਾਣ ਅਧੀਨ ਹਿੱਸਾ ਢਹਿ ਗਿਆ। ਇਹ ਘਟਨਾ ਬਖਤਿਆਰਪੁਰ-ਤਾਜਪੁਰ ਗੰਗਾ ਮਹਾਸੇਤੂ ਦੇ ਗਾਰਡਰਾਂ ਦੇ ਬੇਅਰਿੰਗ ਬਦਲਣ ਦੌਰਾਨ ਵਾਪਰੀ। ਉਨ੍ਹਾਂ ਵਿਚੋਂ ਇਕ ਥੰਮ ’ਤੇ ਗਰਡਰ ਰਖਦੇ ਸਮੇਂ ਡਿੱਗ ਪਿਆ।
ਬਿਹਾਰ ਸਟੇਟ ਰੋਡ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਬੀ.ਐੱਸ.ਆਰ.ਡੀ.ਸੀ.ਐੱਲ.) ਦੇ ਮੁੱਖ ਜਨਰਲ ਮੈਨੇਜਰ ਪ੍ਰਬੀਨ ਚੰਦਰ ਗੁਪਤਾ ਨੇ ਦਸਿਆ ਕਿ ਬੇਅਰਿੰਗ ਬਦਲਣਾ ਇਕ ਆਮ ਅਭਿਆਸ ਹੈ। ਹਾਲੇ ਤਕ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਅਸੀਂ ਕੰਮ ਦਾ ਨਿਰੀਖਣ ਕਰਨ ਲਈ ਮੌਕੇ ’ਤੇ ਜਾ ਰਹੇ ਹਾਂ।’’ ਬੀ.ਐੱਸ.ਆਰ.ਡੀ.ਸੀ.ਐੱਲ. ਬਖਤਿਆਰਪੁਰ-ਤਾਜਪੁਰ ਗੰਗਾ ਮਹਾਸੇਤੂ ਦੇ ਨਿਰਮਾਣ ਦੀ ਨਿਗਰਾਨੀ ਕਰ ਰਹੀ ਹੈ।
ਪਟਨਾ ਦੇ ਜਿ਼ਲ੍ਹਾ ਅਧਿਕਾਰੀ ਚੰਦਰਸ਼ੇਖਰ ਸਿੰਘ ਨੇ ਕਿਹਾ ਕਿ ਨਿਯਮਿਤ ਕੰਮ ਦੌਰਾਨ ਬਖਤਿਆਰਪੁਰ ਵਾਲੇ ਪਾਸੇ ਉਸਾਰੀ ਅਧੀਨ ਪੁਲ ਦਾ ਇਕ ਗਰਡਰ ਡਿੱਗ ਗਿਆ। ਇਸ ਪ੍ਰਾਜੈਕਟ ਦਾ ਨਿਰਮਾਣ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ।
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜੂਨ 2011 ’ਚ 5.57 ਕਿਲੋਮੀਟਰ ਲੰਬੇ ਬਖਤਿਆਰਪੁਰ-ਤਾਜਪੁਰ ਗੰਗਾ ਮਹਾਸੇਤੂ ਦਾ ਨੀਂਹ ਪੱਥਰ ਰੱਖਿਆ ਸੀ। ਇਸ ਪ੍ਰੋਜੈਕਟ ਦੀ ਕੁਲ ਲਾਗਤ 1,602.74 ਕਰੋੜ ਰੁਪਏ ਸੀ। ਪ੍ਰਾਜੈਕਟ ਦੇ ਪੂਰਾ ਹੋਣ ਤੋਂ ਬਾਅਦ, ਇਹ ਪੁਲ ਸਮਸਤੀਪੁਰ ’ਚ ਐੱਨ.ਐੱਚ. 28 ਅਤੇ ਪਟਨਾ ’ਚ ਐੱਨ.ਐੱਚ. 31 ਨੂੰ ਜੋੜੇਗਾ।

 
Have something to say? Post your comment
ਹੋਰ ਭਾਰਤ ਖ਼ਬਰਾਂ
ਬੀਕਾਨੇਰ ਫੀਲਡ ਫਾਇਰਿੰਗ ਰੇਂਜ 'ਚ ਧਮਾਕਾ, 2 ਜਵਾਨ ਸ਼ਹੀਦ ਅੰਦੋਲਨ ਕਰ ਰਹੇ ਕਿਸਾਨ ਸਿੱਧਾ ਸਾਡੇ ਕੋਲ ਆਉਣ : ਸੁਪਰੀਮ ਕੋਰਟ ਐੱਨਐੱਸਏ ਅਜੀਤ ਡੋਭਾਲ ਜਾਣਗੇ ਚੀਨ, ਸਰਹੱਦੀ ਵਿਵਾਦ ਦੇ ਹੱਲ ਲਈ ਵਿਦੇਸ਼ ਮੰਤਰੀ ਨਾਲ ਕਰਨਗੇ ਮੁਲਾਕਾਤ ਸ੍ਰੀਲੰਕਾ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ, ਗਾਰਡ ਆਫ਼ ਆਨਰ ਨਾਲ ਸਵਾਗਤ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਨਹੀਂ ਰਹੇ, 73 ਸਾਲ ਦੀ ਉਮਰ ਵਿੱਚ ਸੈਨ ਫਰਾਂਸਿਸਕੋ ਵਿੱਚ ਲਏ ਆਖਰੀ ਸਾਹ ਮਨੀਪੁਰ 'ਚ ਬਿਹਾਰ ਦੇ 2 ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ ਕਾਂਗਰਸ ਈਵੀਐੱਮ 'ਤੇ ਰੋਣਾ ਬੰਦ ਕਰੇ : ਮੁੱਖ ਮੰਤਰੀ ਉਮਰ ਅਬਦੁੱਲਾ ਪਹਿਲਵਾਨ ਅਤੇ ਕਾਂਗਰਸ ਵਿਧਾਇਕ ਵਿਨੇਸ਼ ਫੋਗਾਟ ਨੇ ਜਗਜੀਤ ਡੱਲੇਵਾਲ ਨਾਲ ਕੀਤੀ ਮੁਲਾਕਾਤ ਦਿੱਲੀ ਦੀ ਕਾਨੂੰਨ ਵਿਵਸਥਾ `ਤੇ ਅਰਵਿੰਦ ਕੇਜਰੀਵਾਲ ਨੇ ਅਮਿਤ ਸ਼ਾਹ ਨੂੰ ਲਿਖਿਆ ਪੱਤਰ ਹਰਿਆਣਾ `ਚ ਲੜਕੀ ਨੂੰ ਜਿਉਂਦਾ ਸਾੜਨ ਦੇ ਦੋਸ਼ ’ਚ 3 ਦਰਜਨ ਲੋਕਾਂ ਖਿਲਾਫ ਮਾਮਲਾ ਦਰਜ