ਮੁੰਬਈ, 19 ਸਤੰਬਰ (ਪੋਸਟ ਬਿਊਰੋ): ਅਦਾਕਾਰ ਸਲਮਾਨ ਖਾਨ ਦੇ ਪਿਤਾ ਅਤੇ ਲੇਖਕ ਸਲੀਮ ਖਾਨ ਨੂੰ ਇੱਕ ਔਰਤ ਨੇ ਧਮਕੀ ਦਿੱਤੀ ਹੈ। ਬੁੱਧਵਾਰ ਸਵੇਰੇ ਜਦੋਂ ਸਲੀਮ ਖਾਨ ਕਾਰਟਰ ਰੋਡ 'ਤੇ ਸਵੇਰ ਦੀ ਸੈਰ ਕਰਨ ਗਏ ਸਨ ਤਾਂ ਇਕ ਔਰਤ ਬਾਈਕ 'ਤੇ ਇਕ ਆਦਮੀ ਦੇ ਨਾਲ ਆਈ ਅਤੇ ਕਿਹਾ ਕਿ ਸਹੀ ਰਹੋ ਨਹੀਂ ਤਾਂ ਮੈਂ ਲਾਰੈਂਸ ਨੂੰ ਦੱਸ ਦਵਾਂਗੀ? ਬਾਂਦਰਾ ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਇੱਕ ਸ਼ੱਕੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਵੀ ਸਲਮਾਨ ਖਾਨ ਦੇ ਪਿਤਾ ਨੂੰ ਸੈਕਰ ਕਰਨ ਸਮੇਂ ਇੱਕ ਧਮਕੀ ਭਰੀ ਚਿੱਠੀ ਮਿਲੀ ਸੀ।