Welcome to Canadian Punjabi Post
Follow us on

26

September 2024
 
ਭਾਰਤ

ਕੋਲਕਾਤਾ ਰੇਪ ਮਾਮਲਾ: ਮੁੱਖ ਮੰਤਰੀ ਮਮਤਾ ਨੇ ਕਿਹਾ ਕਿ ਅਸੀਂ ਡਾਕਟਰਾਂ ਦੀਆਂ 3 ਮੰਗਾਂ ਮੰਨੀਆਂ, ਡਾਕਟਰਾਂ ਨੂੰ ਕੰਮ 'ਤੇ ਵਾਪਿਸ ਆਉਣ ਦੀ ਕੀਤੀ ਅਪੀਲ

September 17, 2024 05:08 AM

ਕੋਲਕਾਤਾ, 17 ਸਤੰਬਰ (ਪੋਸਟ ਬਿਊਰੋ): ਪੱਛਮੀ ਬੰਗਾਲ ਸਰਕਾਰ ਨੇ 9 ਅਗਸਤ ਨੂੰ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਮਾਮਲੇ ਵਿੱਚ ਹੜਤਾਲੀ ਜੂਨੀਅਰ ਡਾਕਟਰਾਂ ਦੀਆਂ 5 ਵਿੱਚੋਂ 3 ਮੰਗਾਂ ਮੰਨ ਲਈਆਂ ਹਨ। ਸੋਮਵਾਰ (16 ਸਤੰਬਰ) ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਡਾਕਟਰਾਂ ਵਿਚਾਲੇ ਮੀਟਿੰਗ ਹੋਈ।
ਮਮਤਾ ਨੇ ਰਾਤ ਕਰੀਬ 11:50 ਵਜੇ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਉਹ ਕੋਲਕਾਤਾ ਦੇ ਪੁਲਸ ਕਮਿਸ਼ਨਰ, ਸਿਹਤ ਸੇਵਾਵਾਂ ਦੇ ਡਾਇਰੈਕਟਰ, ਮੈਡੀਕਲ ਸਿੱਖਿਆ ਦੇ ਡਾਇਰੈਕਟਰ ਅਤੇ ਉੱਤਰੀ ਕੋਲਕਾਤਾ ਦੇ ਡਿਪਟੀ ਕਮਿਸ਼ਨਰ ਨੂੰ ਹਟਾਉਣ ਲਈ ਤਿਆਰ ਹਨ।
ਮਮਤਾ ਨੇ ਕਿਹਾ ਕਿ ਮੰਗਲਵਾਰ ਸ਼ਾਮ 4 ਵਜੇ ਵਿਨੀਤ ਗੋਇਲ ਦੀ ਥਾਂ ਨਵਾਂ ਪੁਲਿਸ ਕਮਿਸ਼ਨਰ ਚਾਰਜ ਸੰਭਾਲੇਗਾ। ਮੁੱਖ ਮੰਤਰੀ ਨੇ ਡਾਕਟਰਾਂ ਨੂੰ ਕੰਮ ’ਤੇ ਪਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।
ਹਾਲਾਂਕਿ ਡਾਕਟਰਾਂ ਦਾ ਧਰਨਾ ਮੰਗਲਵਾਰ ਨੂੰ 39ਵੇਂ ਦਿਨ ਵੀ ਜਾਰੀ ਰਿਹਾ। ਉਹ ਅਫਸਰਾਂ ਨੂੰ ਹਟਾਉਣ ਦੇ ਰਸਮੀ ਹੁਕਮਾਂ ਦੀ ਉਡੀਕ ਕਰ ਰਹੇ ਹਨ ਅਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਣ ਵਾਲੀ ਹੈ। ਇੱਕ ਡਾਕਟਰ ਨੇ ਕਿਹਾ ਕਿ ਹਸਪਤਾਲ ਵਿੱਚ ਭ੍ਰਿਸ਼ਟਾਚਾਰ ਦੇ ਘੇਰੇ ਨੂੰ ਖਤਮ ਕਰਨ ਦਾ ਉਨ੍ਹਾਂ ਦਾ ਟੀਚਾ ਹਾਲੇ ਤੱਕ ਹਾਸਲ ਨਹੀਂ ਹੋਇਆ ਹੈ। ਉਹ ਸਿਹਤ ਸਕੱਤਰ ਨੂੰ ਹਟਾਉਣ ਦੀ ਮੰਗ ਵੀ ਕਰ ਰਹੇ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਪਰਮ ਰੁਦਰ ਸੁਪਰ ਕੰਪਿਊਟਰ ਕੀਤੇ ਲਾਂਚ 5 ਸਾਲਾ ਬੱਚੀ ਨਾਲ ਬਲਾਤਕਾਰ, ਗਲਾ ਘੁੱਟ ਕੇ ਕੀਤਾ ਕਤਲ, ਬੰਦ ਫਲੈਟ 'ਚੋਂ ਮਿਲੀ ਲਾਸ਼ ਬਿਲਕਿਸ ਬਾਨੋ ਕੇਸ: ਸੁਪਰੀਮ ਕੋਰਟ ਨੇ ਟਿੱਪਣੀਆਂ ਹਟਾਉਣ ਤੋਂ ਕੀਤਾ ਇਨਕਾਰ, ਗੁਜਰਾਤ ਸਰਕਾਰ ਦੀ ਅਰਜ਼ੀ ਖਾਰਜ ਮੰਡੀ 'ਚ ਪੈਰ ਤਿਲਕਣ ਕਾਰਨ ਖੂਹ 'ਚ ਡਿੱਗੇ ਪਤੀ-ਪਤਨੀ, ਮੌਤ ਸੂਰਤ ਵਿੱਚ ਗਹਿਣੇ ਬਣਾਉਣ ਵਾਲੀ ਯੂਨਿਟ ਵਿੱਚ ਲੱਗੀ, 14 ਮਜ਼ਦੂਰ ਝੁਲਸੇ, ਦੋ ਦੀ ਹਾਲਤ ਗੰਭੀਰ ਬੱਚਿਆਂ ਦੇ ਜਿਨਸੀ ਸ਼ੋਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਹੋਈ ਸਖ਼ਤ, ਫੂਲਕਾ ਨੇ ਬੱਚਿਆਂ ਦੀ ਸੁਰੱਖਿਆ `ਤੇ ਚੁੱਕੇ ਸਵਾਲ ਸੁਪਰੀਮ ਕੋਰਟ ਨੇ ਪ੍ਰਦੂਸ਼ਣ ਅਤੇ ਪਰਾਲੀ ਸਾੜਨ ਨੂੰ ਰੋਕਣ ਲਈ ਚੁਕੇ ਗਏ ਕਦਮਾਂ ਬਾਰੇ ਕਮਿਸ਼ਨ ਤੋਂ ਕੀਤਾ ਜਵਾਬ ਤਲਬ ਮਨੀਪੁਰ 'ਚ ਪੁਲਿਸ ਨੇ ਪਹਾੜੀਆਂ ਵਿਚੋਂਂ ਰਾਈਫਲਾਂ ਅਤੇ ਗਰਨੇਡ ਕੀਤੇ ਬਰਾਮਦ ਕੰਗਨਾ ਨੇ ਖੇਤੀ ਕਾਨੂੰਨਾਂ ਬਾਰੇ ਦਿੱਤਾ ਬਿਆਨ: ਕਿਹਾ- ਖੇਤੀ ਕਾਨੂੰਨ ਵਾਪਿਸ ਆਉਣ, ਕਿਸਾਨ ਕਰਨ ਮੰਗ ਜੈਪੁਰ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਸੁਰੱਖਿਆ 'ਚ ਕਮੀ, ਇੱਕ ਵਿਦਿਆਰਥੀ ਸੁਰੱਖਿਆ ਘੇਰਾ ਤੋੜ ਕੇ ਉਨ੍ਹਾਂ ਕੋਲ ਪਹੁੰਚਿਆ