Welcome to Canadian Punjabi Post
Follow us on

26

September 2024
 
ਭਾਰਤ

ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਨੇ ਕੀਤੀ ਖੁਦਕੁਸ਼ੀ: ਬਾਂਦਰਾ 'ਚ ਸੱਤਵੀਂ ਮੰਜਿ਼ਲ ਤੋਂ ਮਾਰੀ ਛਾਲ

September 11, 2024 03:38 AM

ਮੁੰਬਈ, 11 ਸਤੰਬਰ (ਪੋਸਟ ਬਿਊਰੋ): ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਨੇ ਬੁੱਧਵਾਰ ਸਵੇਰੇ ਖੁਦਕੁਸ਼ੀ ਕਰ ਲਈ। ਘਟਨਾ ਸਵੇਰੇ 9 ਵਜੇ ਦੀ ਹੈ। ਅਨਿਲ ਨੇ ਬਾਂਦਰਾ ਸਥਿਤ ਆਸ਼ਾ ਮੇਨਾਰ ਇਮਾਰਤ ਦੀ ਸੱਤਵੀਂ ਮੰਜਿ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਅਨਿਲ ਅਰੋੜਾ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ।
ਪੁਲਿਸ ਨੂੰ ਮੁੱਢਲੀ ਜਾਂਚ ਵਿੱਚ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਮਲਾਇਕਾ ਦੇ ਸਾਬਕਾ ਪਤੀ ਅਰਬਾਜ਼ ਖਾਨ ਪਰਿਵਾਰ ਨਾਲ ਮੌਕੇ 'ਤੇ ਪਹੁੰਚ ਗਏ ਹਨ।
ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮ੍ਰਿਤਕਦੇਹ ਨੂੰ ਬਾਬਾ ਹਸਪਤਾਲ 'ਚ ਰੱਖਿਆ ਗਿਆ ਹੈ। ਜਦੋਂ ਮਲਾਇਕਾ ਨੂੰ ਆਪਣੇ ਪਿਤਾ ਦੇ ਦਿਹਾਂਤ ਦੀ ਖਬਰ ਮਿਲੀ ਤਾਂ ਉਹ ਪੁਣੇ 'ਚ ਸਨ। ਸੂਚਨਾ ਮਿਲਦੇ ਹੀ ਉਹ ਤੁਰੰਤ ਮੁੰਬਈ ਲਈ ਰਵਾਨਾ ਹੋ ਗਏ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਪਰਮ ਰੁਦਰ ਸੁਪਰ ਕੰਪਿਊਟਰ ਕੀਤੇ ਲਾਂਚ 5 ਸਾਲਾ ਬੱਚੀ ਨਾਲ ਬਲਾਤਕਾਰ, ਗਲਾ ਘੁੱਟ ਕੇ ਕੀਤਾ ਕਤਲ, ਬੰਦ ਫਲੈਟ 'ਚੋਂ ਮਿਲੀ ਲਾਸ਼ ਬਿਲਕਿਸ ਬਾਨੋ ਕੇਸ: ਸੁਪਰੀਮ ਕੋਰਟ ਨੇ ਟਿੱਪਣੀਆਂ ਹਟਾਉਣ ਤੋਂ ਕੀਤਾ ਇਨਕਾਰ, ਗੁਜਰਾਤ ਸਰਕਾਰ ਦੀ ਅਰਜ਼ੀ ਖਾਰਜ ਮੰਡੀ 'ਚ ਪੈਰ ਤਿਲਕਣ ਕਾਰਨ ਖੂਹ 'ਚ ਡਿੱਗੇ ਪਤੀ-ਪਤਨੀ, ਮੌਤ ਸੂਰਤ ਵਿੱਚ ਗਹਿਣੇ ਬਣਾਉਣ ਵਾਲੀ ਯੂਨਿਟ ਵਿੱਚ ਲੱਗੀ, 14 ਮਜ਼ਦੂਰ ਝੁਲਸੇ, ਦੋ ਦੀ ਹਾਲਤ ਗੰਭੀਰ ਬੱਚਿਆਂ ਦੇ ਜਿਨਸੀ ਸ਼ੋਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਹੋਈ ਸਖ਼ਤ, ਫੂਲਕਾ ਨੇ ਬੱਚਿਆਂ ਦੀ ਸੁਰੱਖਿਆ `ਤੇ ਚੁੱਕੇ ਸਵਾਲ ਸੁਪਰੀਮ ਕੋਰਟ ਨੇ ਪ੍ਰਦੂਸ਼ਣ ਅਤੇ ਪਰਾਲੀ ਸਾੜਨ ਨੂੰ ਰੋਕਣ ਲਈ ਚੁਕੇ ਗਏ ਕਦਮਾਂ ਬਾਰੇ ਕਮਿਸ਼ਨ ਤੋਂ ਕੀਤਾ ਜਵਾਬ ਤਲਬ ਮਨੀਪੁਰ 'ਚ ਪੁਲਿਸ ਨੇ ਪਹਾੜੀਆਂ ਵਿਚੋਂਂ ਰਾਈਫਲਾਂ ਅਤੇ ਗਰਨੇਡ ਕੀਤੇ ਬਰਾਮਦ ਕੰਗਨਾ ਨੇ ਖੇਤੀ ਕਾਨੂੰਨਾਂ ਬਾਰੇ ਦਿੱਤਾ ਬਿਆਨ: ਕਿਹਾ- ਖੇਤੀ ਕਾਨੂੰਨ ਵਾਪਿਸ ਆਉਣ, ਕਿਸਾਨ ਕਰਨ ਮੰਗ ਜੈਪੁਰ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਸੁਰੱਖਿਆ 'ਚ ਕਮੀ, ਇੱਕ ਵਿਦਿਆਰਥੀ ਸੁਰੱਖਿਆ ਘੇਰਾ ਤੋੜ ਕੇ ਉਨ੍ਹਾਂ ਕੋਲ ਪਹੁੰਚਿਆ