Welcome to Canadian Punjabi Post
Follow us on

26

September 2024
 
ਭਾਰਤ

ਰਾਹੁਲ ਗਾਂਧੀ ਨੇ ਕਿਹਾ: ਚੀਨ ਨੇ ਲੱਦਾਖ 'ਚ ਦਿੱਲੀ ਜਿੰਨੀ ਜ਼ਮੀਨ 'ਤੇ ਕੀਤਾ ਕਬਜ਼ਾ, ਪ੍ਰਧਾਨ ਮੰਤਰੀ ਮੋਦੀ ਚੀਨ ਨੂੰ ਸੰਭਾਲਣ ਦੇ ਸਮਰੱਥ ਨਹੀਂ

September 11, 2024 03:21 AM

ਨਵੀਂ ਦਿੱਲੀ, 11 ਸਤੰਬਰ (ਪੋਸਟ ਬਿਊਰੋ): ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਆਪਣੇ ਅਮਰੀਕਾ ਦੌਰੇ ਦੇ ਆਖਰੀ ਦਿਨ ਮੰਗਲਵਾਰ ਦੇਰ ਰਾਤ ਇੱਥੇ ਨੈਸ਼ਨਲ ਪ੍ਰੈੱਸ ਕਲੱਬ 'ਚ ਹੋਈ ਬੈਠਕ ਦੌਰਾਨ ਇਕ ਵਾਰ ਫਿਰ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਸਾਧਿਆ। ਇਸ ਬੈਠਕ 'ਚ ਉਨ੍ਹਾਂ ਕਿਹਾ ਕਿ ਚੀਨ ਨੇ ਲੱਦਾਖ 'ਚ ਦਿੱਲੀ ਜਿੰਨੀ ਵੱਡੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਹੈ, ਹਾਲਾਤ ਅਜਿਹੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਵੀ ਹੁਣ ਚੀਨ ਨੂੰ ਸੰਭਾਲਣ ਦੇ ਸਮਰੱਥ ਨਹੀਂ ਹਨ।
ਮੰਗਲਵਾਰ ਦੇਰ ਰਾਤ ਨੈਸ਼ਨਲ ਪ੍ਰੈੱਸ ਕਲੱਬ 'ਚ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ, ਭਾਜਪਾ, ਰਿਜ਼ਰਵੇਸ਼ਨ, ਜਾਤੀ ਜਨਗਣਨਾ, ਬੰਗਲਾਦੇਸ਼ ਦੀ ਸਥਿਤੀ ਦੇ ਨਾਲ-ਨਾਲ ਭਾਰਤ-ਚੀਨ-ਅਮਰੀਕਾ ਸਬੰਧਾਂ 'ਤੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਸਪੱਸ਼ਟ ਕਿਹਾ ਕਿ ਕਾਂਗਰਸ ਨੇ ਲੋਕ ਸਭਾ ਚੋਣਾਂ ਫ੍ਰੀਜ਼ ਕੀਤੇ ਬੈਂਕ ਖਾਤਿਆਂ ਨਾਲ ਲੜੀਆਂ ਹਨ। ਮੈਨੂੰ ਅਜਿਹੇ ਕਿਸੇ ਵੀ ਲੋਕਤੰਤਰ ਬਾਰੇ ਨਹੀਂ ਪਤਾ ਜਿੱਥੇ ਇਹ ਹੁੰਦਾ ਹੈ। ਪਿਛਲੇ 10 ਸਾਲਾਂ ਤੋਂ ਭਾਰਤੀ ਲੋਕਤੰਤਰ 'ਤੇ ਹਮਲੇ ਹੋਏ ਹਨ। ਇਸ ਲਈ ਹੁਣ ਇਹ ਬਹੁਤ ਕਮਜ਼ੋਰ ਹੋ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਅੱਜ ਬੁੱਧਵਾਰ ਨੂੰ ਰਾਹੁਲ ਗਾਂਧੀ ਵਾਸਿ਼ੰਗਟਨ ਦੇ ਕੈਪੀਟਲ ਹਿੱਲ ਵਿੱਚ ਅਮਰੀਕੀ ਕਾਂਗਰਸ (ਸੰਸਦ) ਦੇ ਕਈ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਥਿੰਕ ਟੈਂਕ ਨਾਲ ਗੱਲਬਾਤ ਤੋਂ ਬਾਅਦ ਉਹ ਸਿ਼ਕਾਗੋ ਲਈ ਰਵਾਨਾ ਹੋਏ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਪਰਮ ਰੁਦਰ ਸੁਪਰ ਕੰਪਿਊਟਰ ਕੀਤੇ ਲਾਂਚ 5 ਸਾਲਾ ਬੱਚੀ ਨਾਲ ਬਲਾਤਕਾਰ, ਗਲਾ ਘੁੱਟ ਕੇ ਕੀਤਾ ਕਤਲ, ਬੰਦ ਫਲੈਟ 'ਚੋਂ ਮਿਲੀ ਲਾਸ਼ ਬਿਲਕਿਸ ਬਾਨੋ ਕੇਸ: ਸੁਪਰੀਮ ਕੋਰਟ ਨੇ ਟਿੱਪਣੀਆਂ ਹਟਾਉਣ ਤੋਂ ਕੀਤਾ ਇਨਕਾਰ, ਗੁਜਰਾਤ ਸਰਕਾਰ ਦੀ ਅਰਜ਼ੀ ਖਾਰਜ ਮੰਡੀ 'ਚ ਪੈਰ ਤਿਲਕਣ ਕਾਰਨ ਖੂਹ 'ਚ ਡਿੱਗੇ ਪਤੀ-ਪਤਨੀ, ਮੌਤ ਸੂਰਤ ਵਿੱਚ ਗਹਿਣੇ ਬਣਾਉਣ ਵਾਲੀ ਯੂਨਿਟ ਵਿੱਚ ਲੱਗੀ, 14 ਮਜ਼ਦੂਰ ਝੁਲਸੇ, ਦੋ ਦੀ ਹਾਲਤ ਗੰਭੀਰ ਬੱਚਿਆਂ ਦੇ ਜਿਨਸੀ ਸ਼ੋਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਹੋਈ ਸਖ਼ਤ, ਫੂਲਕਾ ਨੇ ਬੱਚਿਆਂ ਦੀ ਸੁਰੱਖਿਆ `ਤੇ ਚੁੱਕੇ ਸਵਾਲ ਸੁਪਰੀਮ ਕੋਰਟ ਨੇ ਪ੍ਰਦੂਸ਼ਣ ਅਤੇ ਪਰਾਲੀ ਸਾੜਨ ਨੂੰ ਰੋਕਣ ਲਈ ਚੁਕੇ ਗਏ ਕਦਮਾਂ ਬਾਰੇ ਕਮਿਸ਼ਨ ਤੋਂ ਕੀਤਾ ਜਵਾਬ ਤਲਬ ਮਨੀਪੁਰ 'ਚ ਪੁਲਿਸ ਨੇ ਪਹਾੜੀਆਂ ਵਿਚੋਂਂ ਰਾਈਫਲਾਂ ਅਤੇ ਗਰਨੇਡ ਕੀਤੇ ਬਰਾਮਦ ਕੰਗਨਾ ਨੇ ਖੇਤੀ ਕਾਨੂੰਨਾਂ ਬਾਰੇ ਦਿੱਤਾ ਬਿਆਨ: ਕਿਹਾ- ਖੇਤੀ ਕਾਨੂੰਨ ਵਾਪਿਸ ਆਉਣ, ਕਿਸਾਨ ਕਰਨ ਮੰਗ ਜੈਪੁਰ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਸੁਰੱਖਿਆ 'ਚ ਕਮੀ, ਇੱਕ ਵਿਦਿਆਰਥੀ ਸੁਰੱਖਿਆ ਘੇਰਾ ਤੋੜ ਕੇ ਉਨ੍ਹਾਂ ਕੋਲ ਪਹੁੰਚਿਆ