Welcome to Canadian Punjabi Post
Follow us on

26

September 2024
 
ਭਾਰਤ

ਸੀਪੀਆਈਐੱਮ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦੀ ਹਾਲਤ ਨਾਜ਼ੁਕ, ਏਮਜ਼ ਵਿਚ ਦਾਖਲ

September 10, 2024 08:24 AM

ਨਵੀਂ ਦਿੱਲੀ, 10 ਸਤੰਬਰ (ਪੋਸਟ ਬਿਊਰੋ): ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ 'ਚ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਯੇਚੁਰੀ ਨੂੰ ਪਿਛਲੇ ਮਹੀਨੇ ਦਿੱਲੀ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ।
ਯੇਚੁਰੀ ਦੀ ਪਾਰਟੀ ਸੀਪੀਆਈਐੱਮ ਨੇ ਇੱਕ ਬਿਆਨ ਵਿੱਚ ਕਿਹਾ ਕਿ 72 ਸਾਲਾ ਸਿਆਸਤਦਾਨ ਆਈਸੀਯੂ ਵਿੱਚ ਹਨ ਅਤੇ ਸਾਹ ਦੀ ਨਾਲੀ ਦੀ ਇਨਫੈਕਸ਼ਨ (ਆਰਟੀਆਈ) ਦਾ ਇਲਾਜ ਕੀਤਾ ਜਾ ਰਿਹਾ ਹੈ। ਪਾਰਟੀ ਨੇ ਕਿਹਾ ਕਿ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਹਾਲਤ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ, ਜੋ ਇਸ ਸਮੇਂ ਨਾਜ਼ੁਕ ਹੈ। ਸੀਤਾਰਾਮ ਯੇਚੁਰੀ ਨੂੰ ਨਮੂਨੀਆ ਵਰਗੀ ਛਾਤੀ ਦੀ ਲਾਗ ਦੇ ਇਲਾਜ ਲਈ 19 ਅਗਸਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਦਰਅਸਲ, ਯੇਚੁਰੀ ਨੂੰ ਤੇਜ਼ ਬੁਖਾਰ ਦੀ ਸਿ਼ਕਾਇਤ ਤੋਂ ਬਾਅਦ 19 ਅਗਸਤ ਨੂੰ ਏਮਜ਼ ਦੇ ਐਮਰਜੈਂਸੀ ਵਿਭਾਗ ਵਿੱਚ ਭਰਤੀ ਕਰਵਾਇਆ ਗਿਆ ਸੀ। ਖ਼ਬਰਾਂ ਅਨੁਸਾਰ ਉਨ੍ਹਾਂ ਨੂੰ ਨਿਮੋਨੀਆ ਕਾਰਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਅਤੇ ਕੋਈ ਗੰਭੀਰ ਗੱਲ ਨਹੀਂ ਹੈ। ਸੀਪੀਆਈ(ਐਮ) ਆਗੂ ਦੀ ਹਾਲ ਹੀ ਵਿੱਚ ਮੋਤੀਆਬਿੰਦ ਦੀ ਸਰਜਰੀ ਹੋਈ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਪਰਮ ਰੁਦਰ ਸੁਪਰ ਕੰਪਿਊਟਰ ਕੀਤੇ ਲਾਂਚ 5 ਸਾਲਾ ਬੱਚੀ ਨਾਲ ਬਲਾਤਕਾਰ, ਗਲਾ ਘੁੱਟ ਕੇ ਕੀਤਾ ਕਤਲ, ਬੰਦ ਫਲੈਟ 'ਚੋਂ ਮਿਲੀ ਲਾਸ਼ ਬਿਲਕਿਸ ਬਾਨੋ ਕੇਸ: ਸੁਪਰੀਮ ਕੋਰਟ ਨੇ ਟਿੱਪਣੀਆਂ ਹਟਾਉਣ ਤੋਂ ਕੀਤਾ ਇਨਕਾਰ, ਗੁਜਰਾਤ ਸਰਕਾਰ ਦੀ ਅਰਜ਼ੀ ਖਾਰਜ ਮੰਡੀ 'ਚ ਪੈਰ ਤਿਲਕਣ ਕਾਰਨ ਖੂਹ 'ਚ ਡਿੱਗੇ ਪਤੀ-ਪਤਨੀ, ਮੌਤ ਸੂਰਤ ਵਿੱਚ ਗਹਿਣੇ ਬਣਾਉਣ ਵਾਲੀ ਯੂਨਿਟ ਵਿੱਚ ਲੱਗੀ, 14 ਮਜ਼ਦੂਰ ਝੁਲਸੇ, ਦੋ ਦੀ ਹਾਲਤ ਗੰਭੀਰ ਬੱਚਿਆਂ ਦੇ ਜਿਨਸੀ ਸ਼ੋਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਹੋਈ ਸਖ਼ਤ, ਫੂਲਕਾ ਨੇ ਬੱਚਿਆਂ ਦੀ ਸੁਰੱਖਿਆ `ਤੇ ਚੁੱਕੇ ਸਵਾਲ ਸੁਪਰੀਮ ਕੋਰਟ ਨੇ ਪ੍ਰਦੂਸ਼ਣ ਅਤੇ ਪਰਾਲੀ ਸਾੜਨ ਨੂੰ ਰੋਕਣ ਲਈ ਚੁਕੇ ਗਏ ਕਦਮਾਂ ਬਾਰੇ ਕਮਿਸ਼ਨ ਤੋਂ ਕੀਤਾ ਜਵਾਬ ਤਲਬ ਮਨੀਪੁਰ 'ਚ ਪੁਲਿਸ ਨੇ ਪਹਾੜੀਆਂ ਵਿਚੋਂਂ ਰਾਈਫਲਾਂ ਅਤੇ ਗਰਨੇਡ ਕੀਤੇ ਬਰਾਮਦ ਕੰਗਨਾ ਨੇ ਖੇਤੀ ਕਾਨੂੰਨਾਂ ਬਾਰੇ ਦਿੱਤਾ ਬਿਆਨ: ਕਿਹਾ- ਖੇਤੀ ਕਾਨੂੰਨ ਵਾਪਿਸ ਆਉਣ, ਕਿਸਾਨ ਕਰਨ ਮੰਗ ਜੈਪੁਰ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਸੁਰੱਖਿਆ 'ਚ ਕਮੀ, ਇੱਕ ਵਿਦਿਆਰਥੀ ਸੁਰੱਖਿਆ ਘੇਰਾ ਤੋੜ ਕੇ ਉਨ੍ਹਾਂ ਕੋਲ ਪਹੁੰਚਿਆ