Welcome to Canadian Punjabi Post
Follow us on

14

August 2024
 
ਕੈਨੇਡਾ

ਗੈਸ ਸਟੇਸ਼ਨ ਤੋਂ ਖਰੀਦੇ ਗਏ 10 ਡਾਲਰ ਦੀ ਟਿਕਟ ਨੇ ਬਦਲੀ ਜੋੜੇ ਦੀ ਜਿ਼ੰਦਗੀ, 2 ਲੱਖ 50 ਹਜ਼ਾਰ ਡਾਲਰ ਦੀ ਨਿਕਲੀ ਲਾਟਰੀ

August 13, 2024 02:41 PM

ਬੈਰੀ, 13 ਅਗਸਤ (ਪੋਸਟ ਬਿਊਰੋ): ਡਗਲਜ਼ ਸ਼ੇਫਰ ਅਤੇ ਜੂਲੀ ਬਾਲਿਟੇ ੳਸ ਸਮੇਂ ਹੈਰਾਨ ਰਹਿ ਗਏ ਜਦੋਂ ਥਾਰਨਹਿਲ ਵਿੱਚ ਇੱਕ ਗੈਸ ਸਟੇਸ਼ਨ ਤੋਂ ਖਰੀਦੇ ਗਏ 10 ਡਾਲਰ ਦੇ ਇੰਸਟੇਂਟ ਕਰਾਸਵਰਡ ਡੀਲਕਸ ਲਾਟਰੀ ਟਿਕਟ 250,000 ਡਾਲਰ ਵਿੱਚ ਬਦਲ ਗਿਆ।
ਇਹ ਜੋੜਾ ਅੱਠ ਸਾਲ ਪਹਿਲਾਂ ਵਿਆਹ ਤੋਂ ਬਾਅਦ ਲਾਟਰੀ ਵਿੱਚ ਆਪਣੀ ਕਿਸਮਤ ਅਜ਼ਮਾ ਰਿਹਾ ਹੈ ਅਤੇ ਕਿਹਾ ਕਿ ਇਹ ਉਨ੍ਹਾਂ ਦੀ ਪਹਿਲੀ ਵੱਡੀ ਜਿੱਤ ਹੈ।
ਬਾਲਿਟੇ ਨੇ ਕਿਹਾ ਕਿ ਜਦੋਂ ਮੈਂ ਇਨਾਮ ਰਾਸ਼ੀ ਦੇਖਣ ਲਈ ਐਪ `ਤੇ ਆਪਣਾ ਟਿਕਟ ਸਕੈਨ ਕਰਨ ਲਈ ਆਪਣਾ ਫੋਨ ਕੱਢਿਆ ਤਾਂ ਮੈਨੂੰ ਕੁਝ ਸਮਝ ਹੀ ਨਹੀਂ ਲੱਗਾ। ਮੈਂ ਉੱਥੇ ਹੀ ਖੜ੍ਹਾ ਰਿਹਾ ਤੇ ਫੋਨ ਵੱਲ ਦੇਖਦਾ ਰਿਹਾ। ਡਗਲਜ਼ ਕਾਲ `ਤੇ ਸੀ ਇਸ ਲਈ ਮੈਂ ਉਸਦਾ ਧਿਆਨ ਆਕਰਸ਼ਤ ਕਰਨ ਲਈ ਆਪਣੇ ਹੱਥ ਹਿਲਾਉਣੇ ਸ਼ੁਰੂ ਕਰ ਦਿੱਤੇ। ਜਦੋਂ ਉਸਨੇ ਮੇਰੇ ਵੱਲ ਨਾ ਵੇਖਿਆ, ਤਾਂ ਮੈਂ ਉਛਲਣ ਲੱਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਰਾਸ਼ੀ ਵੇਖੀ, ਮੈਂ ਹੈਰਾਨ ਰਹਿ ਗਿਆ।
ਟੋਰਾਂਟੋ ਵਿੱਚ ਓਐੱਲਜੀ ਪ੍ਰਾਈਜ਼ ਸੈਂਟਰ ਵਿੱਚ ਆਪਣੀ ਜਿੱਤ ਦੀ ਰਾਸ਼ੀ ਲੈਂਦੇ ਹੋਏ ਸ਼ੇਫਰ ਨੇ ਕਿਹਾ ਕਿ ਜਿੱਤਣਾ ਬਹੁਤ ਵਧੀਆ ਲੱਗਦਾ ਹੈ। ਇਹ ਜੋੜਿਆ ਇੱਕ ਯਾਤਰਾ ਦੀ ਯੋਜਨਾ ਬਣਾਉਣ ਅਤੇ ਨਿਵੇਸ਼ ਕਰਨ ਬਾਰੇ ਸੋਚ ਰਿਹਾ ਹੈ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਓਰੋ-ਮੇਡੋਂਟੇ ਹਵਾਈ ਅੱਡੇ `ਤੇ ਛੋਟਾ ਜਹਾਜ਼ ਹੋਇਆ ਕਰੈਸ਼ ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣਾ 'ਖ਼ੇਡ ਰਤਨ ਪੁਰਸਕਾਰ’ ਵਿਨੇਸ਼ ਫ਼ੋਗਾਟ ਦੀ ਝੋਲੀ ਪਾਉਣ ਦਾ ਕੀਤਾ ਐਲਾਨ GT20: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਦੂਜੇ ਕੁਆਲੀਫਾਇਰ ਮੈਚ ਦਾ ਮਾਣਿਆ ਆਨੰਦ ਗਰੀਨਵਿਚ, ਐੱਨ.ਐੱਸ. ਦੇ ਘਰ ਵਿੱਚ ਲੱਗੀ ਅੱਗ, ਹੋਇਆ ਵੱਡਾ ਨੁਕਸਾਨ ਪਿਕਟੋ, ਐੱਨ.ਐੱਸ. ਵਿੱਚ ਤਿੰਨ ਲੋਕਾਂ `ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਚਾਰਜਿਜ਼ ਪੂਰਵੀ ਓਂਟਾਰੀਓ ਵਿੱਚ ਮੀਂਹ ਦੀ ਚਿਤਾਵਨੀ ਗੁੰਮਰਾਹਕੁੰਨ ਜਾਣਕਾਰੀ ਲਈ ਵੇਸਟਜੈੱਟ `ਤੇ ਮੁਕੱਦਮਾ ਦਰਜ ਕੈਨੇਡਾ ਵੱਲੋਂ ਜੰਗ ਦੇ ਵਿਸਥਾਰ ਦੇ ਸ਼ੱਕ ਦੇ ਚਲਦੇ ਆਪਣੇ ਡਿਪਲੋਮੈਟਸ ਦੇ ਬੱਚਿਆਂ ਨੂੰ ਇਜ਼ਰਾਈਲ ਵਿਚੋਂ ਕੱਢਣ ਦਾ ਫੈਸਲਾ ਵੈਨਕੂਵਰ ਦੇ ਡਨਬਰ-ਸਾਊਥਲੈਂਡਜ਼ ਇਲਾਕੇ ਵਿੱਚ ਲੱਗੀ ਭਿਆਨਕ ਅੱਗ, ਕੋਈ ਜਾਨੀ ਨੁਕਸਾਨ ਨਹੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜੈਸਪਰ ਵਾਈਲਡਫਾਇਰ ਕਮਾਂਡ ਸੈਂਟਰ ਦਾ ਕੀਤਾ ਦੌਰਾ