Welcome to Canadian Punjabi Post
Follow us on

14

August 2024
 
ਟੋਰਾਂਟੋ/ਜੀਟੀਏ

ਵਾਨ ਵਿੱਚ ਇੱਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ, ਪੁਲਿਸ ਕਰ ਰਹੀ ਸ਼ੱਕੀ ਵਾਹਨ ਦੀ ਭਾਲ

August 13, 2024 01:06 PM

ਟੋਰਾਂਟੋ, 13 ਅਗਸਤ (ਪੋਸਟ ਬਿਊਰੋ): ਵਾਨ ਵਿੱਚ ਪਿਛਲੇ ਹਫ਼ਤੇ ਦੇ ਅਖੀਰ ਵਿੱਚ 57 ਸਾਲ ਦਾ ਇੱਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੇ ਚਲਦੇ ਯਾਰਕ ਪੁਲਿਸ ਇੱਕ ਸ਼ੱਕੀ ਦੇ ਨਾਲ-ਨਾਲ ਇੱਕ ਕਾਲੇ ਪਿਕਅਪ ਟਰੱਕ ਦੀ ਵੀ ਭਾਲ ਕਰ ਰਹੀ ਹੈ।
9 ਅਗਸਤ ਨੂੰ ਦੁਪਹਿਰ 2:12 ਵਜੇ, ਯਾਰਕ ਖੇਤਰੀ ਪੁਲਿਸ (ਵਾਈਆਰਪੀ) ਨੇ ਕਿਹਾ ਕਿ ਗੋਲੀਬਾਰੀ ਦੀ ਰਿਪੋਰਟ ਲਈ ਉਨ੍ਹਾਂ ਨੂੰ ਲੈਂਗਸਟਾਫ ਰੋਡ ਦੇ ਉੱਤਰ ਵਿੱਚ ਇਸਲਿੰਗਟਨ ਅਤੇ ਕਿਲੋਰਨ ਏਵੇਨਿਊ ਕੋਲ ਇੱਕ ਘਰ ਵਿਚ ਬੁਲਾਇਆ ਗਿਆ ਸੀ।
ਉੱਥੇ ਅਧਿਕਾਰੀਆਂ ਨੂੰ ਇੱਕ ਵਿਅਕਤੀ ਮਿਲਿਆ ਜੋ ਗੋਲੀ ਲੱਗਣ ਨਾਲ ਜ਼ਖ਼ਮੀ ਸੀ। ਉਨ੍ਹਾਂ ਨੂੰ ਟਰਾਮਾ ਸੈਂਟਰ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਿਸ ਨੇ ਪੀੜਤ ਦੀ ਪਹਿਚਾਣ ਵਾਨ ਦੇ 57 ਸਾਲਾ ਜਾਰਜ-ਇਵਾਨ ਨਵਾਸ ਦੇ ਰੂਪ ਵਿੱਚ ਕੀਤੀ ਹੈ।
ਜਾਂਚਕਰਤਾ ਇੱਕ ਸ਼ੱਕੀ ਵਾਹਨ ਦਾ ਪਤਾ ਲਗਾਉਣ ਲਈ ਲੋਕਾਂ ਵਲੋਂ ਮਦਦ ਮੰਗ ਰਹੇ ਹਨ, ਜਿਸਨੂੰ ਓਂਟਾਰੀਓ ਲਾਈਸੈਂਂਸ ਪਲੇਟ ਬੀਕੇ15799 ਦੇ ਨਾਲ ਕਾਲੇ ਰੰਗ ਦੀ 2013 ਫੋਰਡ-150 ਦੱਸਿਆ ਜਾ ਰਿਹਾ ਹੈ। ਵਾਈਆਰਪੀ ਨੇ ਕਿਹਾ ਕਿ ਇਹ ਵਾਹਨ ਚੋਰੀ ਹੋ ਗਿਆ ਸੀ ਅਤੇ ਇਸਦਾ ਪਤਾ ਨਹੀਂ ਚੱਲ ਪਾਇਆ ਹੈ। ਪੁਲਿਸ ਨੇ ਕਿਸੇ ਸ਼ੱਕੀ ਬਾਰੇ ਜਾਣਕਾਰੀ ਜਾਰੀ ਨਹੀਂ ਕੀਤੀ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਬਰੈਂਪਟਨ ਦੇ ਦੋ ਲੋਕਾਂ ਤੋਂ ਪੁਲਿਸ ਨੇ ਭਰੀ ਹੋਈ ਹੈਂਡਗਨ ਅਤੇ 6 ਹਜਾਰ ਡਾਲਰ ਤੋਂ ਜਿ਼ਆਦਾ ਕੀਮਤ ਦਾ ਫੇਂਟੇਨਾਇਲ ਜ਼ਬਤ ਕੀਤਾ ਹਾਈਵੇਅ 410 ਦੀਆਂ ਸਾਰੀਆਂ ਲੇਨ ਬੰਦ ਬਰੈਂਪਟਨ ਵਾਸੀ ਨੂੰ ਸਭਤੋਂ ਲੰਬੇ ਕਰੇਲੇ ਦਾ ਗਿਨੀਜ਼ ਵਰਲਡ ਰਿਕਾਰਡ ਦੀ ਉਮੀਦ ਮਹਾਨ ਕੀਤਰਨ ਸਮਾਗਮ 15, 16, 17 ਅਤੇ 18 ਅਗਸਤ ਨੂੰ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਸਿੱਖ ਸੁਸਾਇਟੀ ਆਫ ਨਿਆਗਰਾ ਫਾਲ ਵਿੱਚ ਬੱਚਿਆਂ ਨਾਲ ਕੀਤੀ ਮੀਟਿੰਗ ਹੈਮਿਲਟਨ ਵਿੱਚ ਵਿਅਕਤੀ ਚਮਗਿੱਦੜ ਦੇ ਰੇਬੀਜ਼ ਦੇ ਸੰਪਰਕ ਵਿੱਚ ਆਇਆ, ਇਲਾਜ ਜਾਰੀ ਵੁਡਬਾਇਨ ਬੀਚ ਕੋਲ ਗੋਲੀਬਾਰੀ ਵਿੱਚ ਮਾਰੇ ਗਏ ਵਿਅਕਤੀ ਦੀ ਹੋਈ ਪਹਿਚਾਣ ਮਿਸੀਸਾਗਾ ਬਾਂਗਲਾ ਟਾਈਗਰਜ਼ ਦੇ ਮੈਚ ਨਾ ਖੇਡਣ ਬਾਅਦ ਟੋਰਾਂਟੋ ਨੈਸ਼ਨਲਜ਼ ਨੂੰ ਮੈਚ ਦਾ ਮੌਕਾ ਦਿੱਤਾ : ਗਲੋਬਲ ਟੀ 20 ਕੈਨੇਡਾ ਵਿਅਕਤੀ ਨੂੰ ਪੁਲਿਸ ਅਧਿਕਾਰੀ ਵੱਲੋਂ ਵਿਚਕਾਰਲੀ ਉਂਗਲ ਦਿਖਾਉਣ ਦੇ ਮਾਮਲੇ `ਚ ਫੋਰਡ ਨੇ ਪੁਲਿਸ ਦਾ ਕੀਤਾ ਸਮਰਥਣ ਸੋਸ਼ਲ ਮੀਡੀਆ `ਤੇ ਵਾਇਰਲ ਪੋਸਟਾਂ ਦੇ ਆਧਾਰ `ਤੇ ਡੱਗ ਫੋਰਡ ਨੇ ਕਿਹਾ- ਸਮੁੰਦਰ ਤੱਟ `ਤੇ ਸ਼ੌਚ ਨਾ ਕਰੋ