Welcome to Canadian Punjabi Post
Follow us on

27

July 2024
ਬ੍ਰੈਕਿੰਗ ਖ਼ਬਰਾਂ :
GT20: ਮਾਂਟਰੀਅਲ ਦੀ ਟੀਮ ਨੇ ਮਿਸੀਸਾਗਾ ਨੂੰ 33 ਦੌੜਾਂ ਨਾਲ ਹਰਾਇਆGT20 ਕ੍ਰਿਕਟ ਸੀਜ਼ਨ-4 ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ਵਿੱਚ ਟੋਰਾਂਟੋ ਦੀ ਟੀਮ ਨੇ ਵੈਨਕੂਵਰ ਨੂੰ ਹਰਾਇਆਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰਮੇਰੇ ਪਿਤਾ ਬੇਰਹਿਮ ਹਨ, ਉਹ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ : ਮਸਕ ਦੀ ਟਰਾਂਸਜੈਂਡਰ ਬੇਟੀ ਨੇ ਕਿਹਾਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹੋਇਆ ਹਮਲਾ, 3 ਰੇਲਵੇ ਲਾਈਨਾਂ 'ਤੇ ਲਾਈ ਅੱਗ, 2.5 ਲੱਖ ਯਾਤਰੀ ਪ੍ਰਭਾਵਿਤਕਮਲਾ ਹੈਰਿਸ ਨੂੰ ਮਿਲਿਆ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਸਮਰਥਨਮਹਿਲਾ ਏਸ਼ੀਆ ਕੱਪ : ਭਾਰਤ ਨੌਵੀਂ ਵਾਰ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ
 
ਟੋਰਾਂਟੋ/ਜੀਟੀਏ

ਪੀਲ ਪੁਲਿਸ ਨੇ ਜ਼ਬਤ ਕੀਤੀ ਸਭਤੋਂ ਵੱਡੀ ਹਥਿਆਰਾਂ ਦੀ ਖੇਪ, ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਸਮੇਤ 10 ਲੋਕ ਵਿਅਕਤੀ ਗ੍ਰਿਫ਼ਤਾਰ

July 17, 2024 09:26 PM

ਟੋਰਾਂਟੋ, 17 ਜੁਲਾਈ (ਪੋਸਟ ਬਿਊਰੋ): ਪੀਲ ਰੀਜਨ ਪੁਲਿਸ ਨੇ ਦੱਸਿਆ ਹੈ ਕਿ ਉਨ੍ਹਾਂ ਨੇ 71 ਫਾਇਰ ਆਰਮਜ਼ ਜ਼ਬਤ ਕੀਤੇ ਹਨ ਅਤੇ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਫੋਰਸ ਵੱਲੋਂ ਗ਼ੈਰਕਾਨੂੰਨੀ ਹਥਿਆਰਾਂ ਦੀ ਹੁਣ ਤੱਕ ਦੀ ਸਭਤੋਂ ਵੱਡੀ ਜ਼ਬਤੀ ਹੈ।

  
ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਜ਼ਬਤੀ ਗ਼ੈਰਕਾਨੂੰਨੀ ਅੰਤਰਰਾਸ਼ਟਰੀ ਫਾਇਰ ਆਰਮਜ਼ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਇੱਕ ਵੱਡੀ ਜਾਂਚ ਦਾ ਹਿੱਸਾ ਸੀ, ਜਿਸਨੂੰ ਪ੍ਰੋਜੈਕਟ ਕਰੋਮ ਕਿਹਾ ਜਾਂਦਾ ਹੈ।
ਡਿਟੇਕਟਿਵ ਸਾਰਜੈਂਟ ਸਕਾਟ ਨੇ ਕਿਹਾ ਕਿ ਫਾਇਆਰਮਜ਼ ਦੀ ਗ਼ੈਰਕਾਨੂੰਨੀ ਤਸਕਰੀ ਦੀ ਜਾਂਚ ਜਨਵਰੀ 2023 ਵਿੱਚ ਸ਼ੁਰੂ ਕੀਤੀ ਗਈ ਸੀ। ਸਤੰਬਰ 2023 ਤੋਂ ਪੁਲਿਸ ਸੰਯੁਕਤ ਰਾਜ ਅਮਰੀਕਾ ਤੋਂ ਗ਼ੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਆਦਮੀਆਂ ਦੇ ਇੱਕ ਸਮੂਹ ਦੀ ਜਾਂਚ ਕਰ ਰਹੀ ਹੈ।
ਜੂਨ 2024 ਵਿੱਚ, ਓਂਟਾਰੀਓ ਵਿੱਚ ਕਈ ਸਰਚ ਵਾਰੰਟ ਜਾਰੀ ਕੀਤੇ ਗਏ, ਨਾਲ ਹੀ ਡੇਟਰਾਈਟ, ਮਿਸ਼ੀਗਨ ਵਿੱਚ ਵੀ ਕੁੱਝ ਵਾਰੰਟ ਜਾਰੀ ਕੀਤੇ ਗਏ।
ਸਕਾਟ ਨੇ ਬੁੱਧਵਾਰ ਨੂੰ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਸ ਜਾਂਚ ਵਿੱਚ ਜ਼ਬਤ ਕੀਤੇ ਗਏ ਹਥਿਆਰ ਮੁਲਜਮਾਂ ਦੇ ਹੱਥਾਂ ਵਿੱਚ ਪਹੁੰਚ ਗਏ ਹੋਣਗੇ, ਜਿਨ੍ਹਾਂ ਦਾ ਇਸਤੇਮਾਲ ਗੋਲੀਬਾਰੀ, ਕਾਰ ਚੋਰੀ, ਘਰ ਵਿੱਚ ਪ੍ਰਵੇਸ਼ ਅਤੇ ਹੋਰ ਹਿੰਸਕ ਕੰਮਾਂ ਵਿੱਚ ਕੀਤਾ ਜਾਵੇਗਾ। ਸਾਡਾ ਮੰਨਣਾ ਹੈ ਕਿ ਇਹ ਯੋਜਨਾ ਸਾਡੇ ਭਾਈਚਾਰੇੇ `ਤੇ ਪ੍ਰਭਾਵ ਪਾਵੇਗੀ।
ਪੁਲਿਸ ਨੇ ਕਿਹਾ ਕਿ ਜਾਂਚ ਦੇ ਦੌਰਾਨ 10 ਆਦਮੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ `ਤੇ ਹਥਿਆਰਾਂ ਦੀ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸਬੰਧਤ ਕੁਲ 185 ਆਪਰਾਧਿਕ ਸੰਹਿਤਾ ਅਪਰਾਧਾਂ ਦਾ ਚਾਰਜਿਜ ਲਗਾਇਆ।
ਕੁਲ ਮਿਲਾਕੇ, 71 ਹਥਿਆਰ ਜ਼ਬਤ ਕੀਤੇ ਗਏ, ਜਿਨ੍ਹਾਂ ਵਿੱਚ 67 ਹੈਂਡਗਨ ਅਤੇ ਕੁੱਝ ਅਸਾਲਟ-ਸਟਾਈਲ ਰਾਈਫਲਾਂ, ਨਾਲ ਹੀ 180 ਰਾਊਂਡ ਗੋਲਾ-ਬਾਰੂਦ ਸ਼ਾਮਿਲ ਹਨ। ਪੁਲਿਸ ਨੇ ਕਿਹਾ ਕਿ 1 ਮਿਲੀਅਨ ਡਾਲਰ ਦੀਆਂ ਗ਼ੈਰਕਾਨੂੰਨੀ ਦਵਾਈਆਂ ਵੀ ਜ਼ਬਤ ਕੀਤੀਆਂ ਗਈਆਂ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ 38 ਸਾਲਾ ਬਰੈਂਪਟਨ ਨਿਵਾਸੀ ਆਰਲੈਂਡੋ ਥਾਮਸ, 53 ਸਾਲਾ ਟੋਰਾਂਟੋ ਨਿਵਾਸੀ ਕਾਨਰਾਡ ਮੁਲਿੰਗਸ, 44 ਸਾਲਾ ਲੰਡਨ ਨਿਵਾਸੀ ਹਾਮਿਸੀ ਸਟੇਨਲੀ, 45 ਸਾਲਾ ਹੈਮਿਲਟਨ ਨਿਵਾਸੀ ਕੇਵਿਨ ਡਾਇਸ, 30 ਸਾਲਾ ਥਾਰਨਹਿਲ ਨਿਵਾਸੀ ਜਾਰਡਨ ਰਿਚਰਡਜ਼, 45 ਸਾਲਾ ਟੋਰਾਂਟੋ ਨਿਵਾਸੀ ਉਮਰ ਰੇਂਜਰ ਅਤੇ 41 ਸਾਲਾ ਲੀਮਿੰਗਟਨ ਨਿਵਾਸੀ ਸ਼ੇਲਡਨ ਸਟੀਵਰਟ ਸ਼ਾਮਿਲ ਹਨ। ਪੁਲਿਸ ਨੇ ਦੱਸਿਆ ਕਿ ਬਾਕੀ ਤਿੰਨ ਆਦਮੀਆਂ ਨੂੰ ਸ਼ਰਤਾਂ ਤਹਿਤ ਰਿਹਾਅ ਕਰ ਦਿੱਤਾ ਗਿਆ ਅਤੇ ਉਹ ਬਾਅਦ ਵਿੱਚ ਓਂਟਾਰੀਓ ਕੋਰਟ ਆਫ ਜਸਟਿਸ ਵਿੱਚ ਪੇਸ਼ ਹੋਣਗੇ। ਇਨ੍ਹਾਂ ਵਿੱਚ 34 ਸਾਲਾ ਟੋਰਾਂਟੋ ਨਿਵਾਸੀ ਏਡਮ ਉੱਕਰ, 53 ਸਾਲਾ ਵਾਨ ਨਿਵਾਸੀ ਗਾਰਫੀਲਡ ਮਾਰਿਸਨ ਅਤੇ 59 ਸਾਲਾ ਮਿਸੀਸਾਗਾ ਨਿਵਾਸੀ ਮਾਇੀਕਲ ਬੇਲ ਸ਼ਾਮਿਲ ਹੈ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੋਰਾਂਟੋ ਵਿੱਚ ਗੋਲੀਬਾਰੀ ਵਿੱਚ ਮਾਰੇ ਗਏ ਵਿਅਕਤੀ ਅਤੇ ਔਰਤ ਦੀ ਪੁਲਿਸ ਨੇ ਕੀਤੀ ਪਹਿਚਾਣ ਮਿਸਿਸਾਗਾ `ਚ ਲਾਪਤਾ 3 ਸਾਲਾ ਬੱਚੇ ਦੀ ਭਾਲ ਲਈ ਪੁਲਿਸ ਨੇ ਮੰਗੀ ਮਦਦ ਇਟੋਬੀਕੋਕ ਵਿੱਚ 3 ਵਾਹਨਾਂ ਦੀ ਟੱਕਰ ਦੌਰਾਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਪੀਲ ਪੁਲਿਸ ਨੇ 18 ਮੁਲਜ਼ਮ ਕੀਤੇ ਗ੍ਰਿਫਤਾਰ, 1.2 ਮਿਲੀਅਨ ਡਾਲਰ ਦੇ ਚੋਰੀ ਕੀਤੇ ਵਾਹਨ ਅਤੇ ਹਥਿਆਰ ਬਰਾਮਦ ਹੈਮਿਲਟਨ ਵਿੱਚ ਦੋ ਵਾਹਨਾਂ ਦੀ ਟੱਕਰ ਵਿੱਚ 1 ਵਿਅਕਤੀ ਦੀ ਮੌਤ, 3 ਜਖ਼ਮੀ ਨਾਰਥ ਯਾਰਕ `ਚ ਟੋਰਾਂਟੋ ਪੁਲਿਸ ਕਰੂਜਰ ਅਤੇ ਏਟੀਵੀ ਵਿਚਕਾਰ ਹੋਏ ਹਾਦਸੇ ਦੀ ਐੱਸ.ਆਈ.ਯੂ. ਕਰ ਰਹੀ ਜਾਂਚ ਟੋਰਾਂਟੋ ਦੀ ਔਰਤ `ਤੇ ਮਾਲਿਸ਼ ਦੌਰਾਨ ਤਸਵੀਰਾਂ ਲੈਣ ਤੋਂ ਬਾਅਦ ਗੁਪਤ ਰੂਪ ਤੋਂ ਦੇਖਣ ਦਾ ਦੋਸ਼ 10 ਹਜ਼ਾਰ ਕਰਮਚਾਰੀ ਕੰਮ `ਤੇ ਪਰਤੇ, ਮੰਗਲਵਾਰ ਨੂੰ ਦੁਕਾਨਾਂ ਦੁਬਾਰਾ ਖੁੱਲ੍ਹਣਗੀਆਂ : LCBO ਟੋਰਾਂਟੋ ਸ਼ਹਿਰ ਵਿੱਚ ਵਾਹਨ ਦੀ ਟੱਕਰ ਨਾਲ ਪੈਦਲ ਜਾ ਰਹੀ ਔਰਤ ਦੀ ਮੌਤ ਓਸ਼ਵਾ ਵਿੱਚ ਘਰ `ਤੇ ਹਮਲਾ ਕਰਨ ਵਾਲੇ 2 ਟੀਨੇਜ਼ਰ ਤੇ 2 ਬਾਲਿਗ ਗ੍ਰਿਫ਼ਤਾਰ