ਟੋਰਾਂਟੋ, 7 ਜੁਲਾਈ (ਪੋਸਟ ਬਿਊਰੋ): ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਵੁਡਬਾਈਨ ਪਾਰਕ ਵਿੱਚ ਟੀਨੇਜ਼ਰਜ਼ ਦੇ ਇੱਕ ਗੁਰੱਪ ਨੇ ਪੇਲੇਟ ਗੰਨ ਨਾਲ ਕਈ ਲੋਕਾਂ `ਤੇ ਹਮਲਾ ਕਰ ਦਿੱਤਾ।
ਅਧਿਕਾਰੀਆਂ ਨੇ ਰਾਤ ਲਗਭਗ 10:30 ਵਜੇ ਲੇਕ ਬੁਲੇਵਾਰਡ ਈਸਟ ਅਤੇ ਲੋਅਰ ਕਾਕਸਵੇਲ ਏਵੇਨਿਊ ਕੋਲ ਕੁਝ ਲੋਕਾਂ ਦੇ ਰੌਲਾ ਪਾੳਣ `ਤੇ ਪਾਰਕ ਵਿਚ ਕਾਰਵਾਈ ਕੀਤੀ। ਪੁਲਿਸ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਲੋਕਾਂ ਨੂੰ ਗੋਲੀ ਲੱਗੀ, ਪਰ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਵਿੱਚ 15 ਤੋਂ 16 ਸਾਲ ਦੇ ਵਿਚਕਾਰ ਦੇ ਘੱਟ ਤੋਂ ਘੱਟ ਸੱਤ ਲੜਕੇ ਸ਼ਾਮਿਲ ਸਨ, ਜਿਨ੍ਹਾਂ ਨੇ ਕਾਲੇ ਕੱਪੜੇ ਪਹਿਨੇ ਹੋਏ ਸਨ।
ਉਹ ਲੋਕਾਂ ਨੂੰ ਇਸ ਖੇਤਰ ਤੋਂ ਬਾਹਰ ਰਹਿਣ ਦੀ ਸਲਾਹ ਦੇ ਰਹੇ ਸਨ। ਵੁਡਬਾਈਨ ਪਾਰਕ ਵਿੱਚ ਇਸ ਹਫ਼ਤੇ ਏਫਰੋਫੇਸਟ ਮਨਾਉਣ ਲਈ ਵੱਡਾ ਇਕੱਠ ਹੋਣ ਦੀ ਸੰਭਾਵਨਾ ਸੀ।