Welcome to Canadian Punjabi Post
Follow us on

27

July 2024
ਬ੍ਰੈਕਿੰਗ ਖ਼ਬਰਾਂ :
GT20: ਮਾਂਟਰੀਅਲ ਦੀ ਟੀਮ ਨੇ ਮਿਸੀਸਾਗਾ ਨੂੰ 33 ਦੌੜਾਂ ਨਾਲ ਹਰਾਇਆGT20 ਕ੍ਰਿਕਟ ਸੀਜ਼ਨ-4 ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ਵਿੱਚ ਟੋਰਾਂਟੋ ਦੀ ਟੀਮ ਨੇ ਵੈਨਕੂਵਰ ਨੂੰ ਹਰਾਇਆਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰਮੇਰੇ ਪਿਤਾ ਬੇਰਹਿਮ ਹਨ, ਉਹ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ : ਮਸਕ ਦੀ ਟਰਾਂਸਜੈਂਡਰ ਬੇਟੀ ਨੇ ਕਿਹਾਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹੋਇਆ ਹਮਲਾ, 3 ਰੇਲਵੇ ਲਾਈਨਾਂ 'ਤੇ ਲਾਈ ਅੱਗ, 2.5 ਲੱਖ ਯਾਤਰੀ ਪ੍ਰਭਾਵਿਤਕਮਲਾ ਹੈਰਿਸ ਨੂੰ ਮਿਲਿਆ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਸਮਰਥਨਮਹਿਲਾ ਏਸ਼ੀਆ ਕੱਪ : ਭਾਰਤ ਨੌਵੀਂ ਵਾਰ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ
 
ਟੋਰਾਂਟੋ/ਜੀਟੀਏ

ਪ੍ਰਦੀਪ ਸਿੰਘ ਗਿੱਲ ਓਸਲਰ ਦੇ ਬੋਰਡ ਆਫ ਡਾਇਰੈਕਟਰ ਦੇ ਪ੍ਰਧਾਨ ਅਤੇ ਖਜ਼ਾਨਚੀ ਨਿਯੁਤਕ

July 05, 2024 07:09 AM

ਬਰੈਂਪਟਨ, 5 ਜੁਲਾਈ (ਪੋਸਟ ਬਿਊਰੋ): ਵਿਲੀਅਮ ਓਸਲਰ ਹੈਲਥ ਸਿਸਟਮ (ਓਸਲਰ) ਨੇ ਕਿਹਾ ਹੈ ਕਿ ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਬੋਰਡ ਆਫ ਡਾਇਰੈਕਟਰ ਵਿੱਚ ਚਾਰ ਨਵੇਂ ਮੈਂਬਰ ਸ਼ਾਮਿਲ ਹੋਏ ਹਨ ਅਤੇ ਜੂਨ 2024 ਵਿੱਚ ਹੈਲਥ ਸਿਸਟਮ ਦੀ ਸਾਲਾਨਾ ਬੈਠਕ ਦੌਰਾਨ ਪਰਦੀਪ ਸਿੰਘ ਗਿੱਲ ਨੂੰ ਪ੍ਰਧਾਨ ਅਤੇ ਖਜ਼ਾਨਚੀ ਚੁਣਿਆ ਗਿਆ ਹੈ।
ਪ੍ਰਦੀਪ ਸਿੰਘ ਗਿੱਲ ਨੇ ਕਿਹਾ ਕਿ ਵਿਲੀਅਮ ਓਸਲਰ ਹੈਲਥ ਸਿਸਟਮ ਦੇ ਬੋਰਡ ਦੇ ਪ੍ਰਧਾਨ ਅਤੇ ਖਜ਼ਾਨਚੀ ਦੇ ਰੂਪ ਵਿੱਚ ਸਾਡੇ ਭਾਈਚਾਰਿਆਂ ਦੀ ਸੇਵਾ ਕਰਨਾ ਇੱਕ ਵੱਡਾ ਸਨਮਾਨ ਹੈ, ਓਸਲਰ ਆਪਣੇ ਇਤਹਾਸ ਦੇ ਸਭਤੋਂ ਰੋਮਾਂਚਕ ਅਧਿਆਏ ਵਿੱਚੋਂ ਇੱਕ ਦੀ ਸ਼ੁਰੁਆਤ ਕਰ ਰਿਹਾ ਹੈ, ਜਿਸ ਵਿੱਚ ਰੋਮਾਂਚਕ ਵਿਕਾਸ ਸ਼ਾਮਿਲ ਹਨ, ਜਿਸ ਵਿੱਚ ਪੀਲ ਮੈਮੋਰੀਅਲ ਨੂੰ ਬਰੈਂਪਟਨ ਦੇ ਨਵੇਂ ਹਸਪਤਾਲ ਵਿੱਚ ਬਦਲਣਾ, ਕੈਂਸਰ ਦੇਖਭਾਲ ਤੱਕ ਪਹੁੰਚ ਦਾ ਵਿਸਥਾਰ ਕਰਨਾ, ਓਸਲਰ ਰਿਸਰਚ ਇੰਸਟੀਚਿਊਟ ਫਾਰ ਹੈਲਥ ਇਨੋਵੇਸ਼ਨ ਨੂੰ ਅੱਗੇ ਵਧਾਉਣਾ ਅਤੇ ਟੋਰਾਂਟੋ ਮੇਟਰੋਪਾਲਿਟਨ ਯੂਨੀਵਰਸਿਟੀ ਨਾਲ ਮਿਲਕੇ ਇੱਕ ਨਵਾਂ ਸਕੂਲ ਆਫ ਮੈਡੀਸਿਨ ਖੋਲ੍ਹਣਾ ਸ਼ਾਮਿਲ ਹੈ।
ਸ੍ਰੀ ਗਿੱਲ 2018 ਵਿੱਚ ਓਸਲਰ ਦੇ ਬੋਰਡ ਵਿੱਚ ਸ਼ਾਮਿਲ ਹੋਏ ਅਤੇ ਹਾਲ ਹੀ ਵਿੱਚ ਪਹਿਲਾਂ ਉਪ-ਪ੍ਰਧਾਨ ਅਤੇ ਖਜ਼ਾਨਚੀ ਦੇ ਰੂਪ ਵਿੱਚ ਕੰਮ ਕੀਤਾ। ਜੂਨ 2024 ਵਿੱਚ ਲਿੰਡਾ ਫਰੈਂਕਲਿਨ ਵੱਲੋਂ ਓਸਲਰ ਦੇ ਬੋਰਡ ਦੇ ਪ੍ਰਧਾਨ ਦੇ ਰੂਪ ਵਿੱਚ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਉਹ ਪ੍ਰਧਾਨ ਦੀ ਭੂਮਿਕਾ ਵਿੱਚ ਆ ਗਏ। ਲਿੰਡਾ ਫਰੈਂਕਲਿਨ 2017 ਵਿੱਚ ਓਸਲਰ ਬੋਰਡ ਵਿੱਚ ਸ਼ਾਮਿਲ ਹੋਏ ਅਤੇ ਓਸਲਰ ਦੇ ਪਰਿਵਰਤਨਕਾਰੀ ਸਫਰ ਦੀ ਸ਼ੁਰੁਆਤ ਵਿੱਚ ਉਨ੍ਹਾਂ ਦੀ ਅਗਵਾਈ ਦੀ ਮਹੱਤਵਪੂਰਣ ਭੂਮਿਕਾ ਰਹੀ ਹੈ। ਲਿੰਡਾ ਓਸਲਰ ਬੋਰਡ ਦੇ ਸਾਬਕਾ ਪ੍ਰਧਾਨ ਦੇ ਰੂਪ ਵਿੱਚ ਹੈਲਥ ਸਿਸਟਮ ਵਿਚ ਆਪਣਾ ਸਗਿਯੋਗ ਦਿੰਦੇ ਰਹਿਣਗੇ।

ਚਾਰ ਹੋਰ ਨਵੇਂ ਬੋਰਡ ਡਾਇਰੈਕਟਰਜ਼ ਜਿਨ੍ਹਾਂ ਨੂੰ ਚੁਣਿਆ ਗਿਆ:

ਨੋਲਨ ਬੇਡਰਮੈਨ - ਸੰਸਥਾਪਕ ਅਤੇ ਪ੍ਰਬੰਧ ਭਾਗੀਦਾਰ, ਬੇਡਰਮੈਨ ਕੈਪਿਟਲ ਕਾਰਪ। (Founder and Managing Partner, Bederman Capital Corp.)

 

ਮੇਲਿਸਾ ਕਾਰਵਾਲਹੋ - ਗਲੋਬਲ ਸਾਈਬਰ ਸਿਕਿਓਰਿਟੀ ਸਟਰੈਟੇਜਿਕ ਸਰਵਿਸੇਜ ਦੇ ਉਪ-ਪ੍ਰਧਾਨ, ਰਾਇਲ ਬੈਂਕ ਆਫ ਕੈਨੇਡਾ। (Melissa Carvalho - Vice President of Global Cyber Security Strategic Services, Royal Bank of Canada)

ਬੇਂਜਾਮਿਨ ਡਿਸੂਜਾ - ਸਹਾਇਕ ਜਨਰਲ ਮੈਨੇਜਰ, ਮੈਸਿਵ ਆਟੋਮੇਟੇਡ ਸਿਸਟਮ, ਮੈਗਨਾ ਇੰਟਰਨੈਸ਼ਨਲ ਇੰਕ। (Benjamin D’Souza - Assistant General Manager, Massiv Automated Systems, Magna International Inc.)

ਡਾ. ਵਿਕਟਰ ਐੱਨਜੀ - ਸਹਾਇਕ ਡੀਨ, ਡਿਸਟ੍ਰੀਬਿਊਟਿਡ ਸਿੱਖਿਆ, ਸ਼ੂਲਿਚ ਸਕੂਲ ਆਫ ਮੈਡੀਸਿਨ ਐਂਡ ਡੇਂਟਿਸਟਰੀ, ਵੈਸਟਰਨ ਯੂਨੀਵਰਸਿਟੀ, ਐਸੋਸੀਏਟ ਪ੍ਰੋਫੈਸਰ, ਮੈਡੀਸਿਨ ਵਿਭਾਗ (ਐਮਰਜੈਂਸੀ ਮੈਡੀਸਿਨ), ਵੈਸਟਰਨ ਯੂਨੀਵਰਸਿਟੀ, ਐਸੋਸੀਏਟ ਡਾਇਰੈਕਟਰ, ਪ੍ਰੋਗਰਾਮਜ਼ ਅਤੇ ਪ੍ਰੈਕਟਿਸ ਸਪੋਰਟ, ਕਾਲਜ ਆਫ ਫੈਮਿਲੀ ਫਿਜ਼ੀਸ਼ੀਅਨ ਆਫ ਕੈਨੇਡਾ।
Dr. Victor Ng - Assistant Dean, Distributed Education, Schulich School of Medicine and Dentistry, Western University; Associate Professor, Department of Medicine (Emergency Medicine), Western University; Associate Director, Programs and Practice Support, College of Family Physicians of Canada

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੋਰਾਂਟੋ ਵਿੱਚ ਗੋਲੀਬਾਰੀ ਵਿੱਚ ਮਾਰੇ ਗਏ ਵਿਅਕਤੀ ਅਤੇ ਔਰਤ ਦੀ ਪੁਲਿਸ ਨੇ ਕੀਤੀ ਪਹਿਚਾਣ ਮਿਸਿਸਾਗਾ `ਚ ਲਾਪਤਾ 3 ਸਾਲਾ ਬੱਚੇ ਦੀ ਭਾਲ ਲਈ ਪੁਲਿਸ ਨੇ ਮੰਗੀ ਮਦਦ ਇਟੋਬੀਕੋਕ ਵਿੱਚ 3 ਵਾਹਨਾਂ ਦੀ ਟੱਕਰ ਦੌਰਾਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਪੀਲ ਪੁਲਿਸ ਨੇ 18 ਮੁਲਜ਼ਮ ਕੀਤੇ ਗ੍ਰਿਫਤਾਰ, 1.2 ਮਿਲੀਅਨ ਡਾਲਰ ਦੇ ਚੋਰੀ ਕੀਤੇ ਵਾਹਨ ਅਤੇ ਹਥਿਆਰ ਬਰਾਮਦ ਹੈਮਿਲਟਨ ਵਿੱਚ ਦੋ ਵਾਹਨਾਂ ਦੀ ਟੱਕਰ ਵਿੱਚ 1 ਵਿਅਕਤੀ ਦੀ ਮੌਤ, 3 ਜਖ਼ਮੀ ਨਾਰਥ ਯਾਰਕ `ਚ ਟੋਰਾਂਟੋ ਪੁਲਿਸ ਕਰੂਜਰ ਅਤੇ ਏਟੀਵੀ ਵਿਚਕਾਰ ਹੋਏ ਹਾਦਸੇ ਦੀ ਐੱਸ.ਆਈ.ਯੂ. ਕਰ ਰਹੀ ਜਾਂਚ ਟੋਰਾਂਟੋ ਦੀ ਔਰਤ `ਤੇ ਮਾਲਿਸ਼ ਦੌਰਾਨ ਤਸਵੀਰਾਂ ਲੈਣ ਤੋਂ ਬਾਅਦ ਗੁਪਤ ਰੂਪ ਤੋਂ ਦੇਖਣ ਦਾ ਦੋਸ਼ 10 ਹਜ਼ਾਰ ਕਰਮਚਾਰੀ ਕੰਮ `ਤੇ ਪਰਤੇ, ਮੰਗਲਵਾਰ ਨੂੰ ਦੁਕਾਨਾਂ ਦੁਬਾਰਾ ਖੁੱਲ੍ਹਣਗੀਆਂ : LCBO ਟੋਰਾਂਟੋ ਸ਼ਹਿਰ ਵਿੱਚ ਵਾਹਨ ਦੀ ਟੱਕਰ ਨਾਲ ਪੈਦਲ ਜਾ ਰਹੀ ਔਰਤ ਦੀ ਮੌਤ ਓਸ਼ਵਾ ਵਿੱਚ ਘਰ `ਤੇ ਹਮਲਾ ਕਰਨ ਵਾਲੇ 2 ਟੀਨੇਜ਼ਰ ਤੇ 2 ਬਾਲਿਗ ਗ੍ਰਿਫ਼ਤਾਰ