Welcome to Canadian Punjabi Post
Follow us on

27

July 2024
ਬ੍ਰੈਕਿੰਗ ਖ਼ਬਰਾਂ :
GT20: ਮਾਂਟਰੀਅਲ ਦੀ ਟੀਮ ਨੇ ਮਿਸੀਸਾਗਾ ਨੂੰ 33 ਦੌੜਾਂ ਨਾਲ ਹਰਾਇਆGT20 ਕ੍ਰਿਕਟ ਸੀਜ਼ਨ-4 ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ਵਿੱਚ ਟੋਰਾਂਟੋ ਦੀ ਟੀਮ ਨੇ ਵੈਨਕੂਵਰ ਨੂੰ ਹਰਾਇਆਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰਮੇਰੇ ਪਿਤਾ ਬੇਰਹਿਮ ਹਨ, ਉਹ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ : ਮਸਕ ਦੀ ਟਰਾਂਸਜੈਂਡਰ ਬੇਟੀ ਨੇ ਕਿਹਾਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹੋਇਆ ਹਮਲਾ, 3 ਰੇਲਵੇ ਲਾਈਨਾਂ 'ਤੇ ਲਾਈ ਅੱਗ, 2.5 ਲੱਖ ਯਾਤਰੀ ਪ੍ਰਭਾਵਿਤਕਮਲਾ ਹੈਰਿਸ ਨੂੰ ਮਿਲਿਆ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਸਮਰਥਨਮਹਿਲਾ ਏਸ਼ੀਆ ਕੱਪ : ਭਾਰਤ ਨੌਵੀਂ ਵਾਰ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ
 
ਟੋਰਾਂਟੋ/ਜੀਟੀਏ

ਫਾਦਰ ਟੌਬਿਨ ਸੀਨੀਅਰਜ਼ ਕਲੱਬ ਨੇ ਮਸਕੋਕਾ ਦਾ ਲਗਾਇਆ ਟੂਰ

July 04, 2024 03:19 AM

ਬਰੈਂਪਟਨ, 3 ਜੁਲਾਈ (ਪੋਸਟ ਬਿਊਰੋ): 30 ਜੂਨ, ਐਤਵਾਰ ਨੂੰ ਫਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਮਸਕੋਕਾ ਦਾ ਟੂਰ ਲਗਾਇਆ ਗਿਆ। ਠੀਕ 7:30 `ਤੇ ਟੀ.ਜੇ. ਕੰਪਨੀ ਦੀ ਡੀਲੈਕਸ ਕੋਚ ਟੂਰ ਲਈ ਰਵਾਨਾ ਹੋਣ ਤੋਂ ਪਹਿਲਾਂ ਸਰਦਾਰ ਰਾਮ ਸਿੰਘ ਜੀ ਕੁਲਾਰ (ਰਿਟਾਇਰਡ ਪ੍ਰਿੰਸੀਪਲ) ਸਾਹਿਬ ਨੇ ਅਰਦਾਸ ਕਰਕੇ ਟੂਰ ਦੀ ਰਵਾਨਗੀ ਕਰਵਾਈ। ਜੈਕਾਰਿਆਂ ਦੀ ਗੂੰਜ ਵਿੱਚ ਬਸ ਮੰਜਿ਼ਲ ਵੱਲ ਰਵਾਨਾ ਹੋਈ।
ਜੂਸ, ਕੋਕ, ਲੱਡੂ ਅਤੇ ਪਾਣੀ ਆਦਿ ਸਭ ਲਈ ਪ੍ਰਬੰਧ ਟੂਰ ਪਲੈਨਰ ਪਰਮਜੀਤ ਸਿੰਘ ਕਾਲੇਕਾ, ਸਰਦਾਰ ਇਕਬਾਲ ਸਿੰਘ ਘੋਲੀਆ ਪ੍ਰਧਾਨ ਅਤੇ ਸਰਦਾਰ ਕਰਤਾਰ ਸਿੰਘ ਚਾਹਲ ਵੱਲੋਂ ਸਚੰਜੇ ਢੰਗ ਨਾਲ ਕੀਤਾ ਗਿਆ ਸੀ। ਕੁਝ ਚੀਜ਼ਾਂ ਸਫ਼ਰ ਦੌਰਾਨ ਹੀ ਸਰਦਾਰ ਗੁਰਮੀਤ ਸਿੰਘ ਸੰਧੂ ਕੈਸ਼ੀਅਰ, ਸਰਦਾਰ ਨਿਰਮਲ ਸਿੰਘ ਡਡਵਾਲ ਮੀਤ ਪ੍ਰਧਾਨ ਵੱਲੋਂ ਬੱਸ ਵਿੱਚ ਹੀ ਵਰਤਾਈਆਂ ਜਾ ਰਹੀਆਂ ਸਨ।
ਤਕਰੀਬਨ 9 ਵਜੇ ਬਸ ਕੋਚੀਚਿੰਗ ਵੀਚ ਪਾਰਕ ਔਰੀਲੀਆ ਵਿਖੇ ਪਹੁੰਚੀ ਇੱਥੇ ਦੋ ਘੰਟੇ ਰੁਕਣਾ ਸੀ, ਸਭ ਕਹਿ ਰਹੇ ਸਨ ਕਿ ਇਨਾ ਸੁੰਦਰ ਤੇ ਰਮਣੀਕ ਪਾਰਕ ਅਤੇ ਬੀਚ ਪਹਿਲਾਂ ਨਹੀਂ ਦੇਖਿਆ ਝੀਲ ਵਿੱਚ ਕਿਸ਼ਤੀਆਂ ਦੀ ਭਰਮਾਰ ਸੀ ਪਾਰਕ ਵਿੱਚ ਸੁੰਦਰ ਝੂਲੇ ਬਹੁਤ ਸਾਰੇ ਫੁੱਲ ਤੇ ਰੁੱਖ ਸਨ ਹਰ ਪਾਸੇ ਹਰਿਆਵਲ ਸੀ ਬੈਠਣ ਲਈ ਜਾ ਥਾਂ-ਥਾਂ ਬੈਂਚ ਸ਼ੈਡ ਅਤੇ ਬਾਥਰੂਮ ਬਣੇ ਹੋਏ ਸਨ।
ਇਥੇ ਸਭ ਨੇ ਦੁਪਹਿਰ ਦਾ ਖਾਣਾ ਖਾਧਾ। ਠੀਕ 11:30 ਵਜੇ ਬਸ ਅਗਲੇਰੇ ਪਰਾੜ ਲਈ ਰਵਾਨਾ ਹੋਈ ਅਤੇ ਠੀਕ ਇੱਕ ਵਜੇ ਬਸ ਏਨ ਬਿਲੀਅਮ ਮੈਮੋਰੀਅਲ ਪਾਰਕ ਬ੍ਰੇਸ ਬ੍ਰਿਜ ਵਿਖੇ ਪਹੁੰਚੀ। ਇਥੇ ਨੇਟਿਵ ਇੰਡੀਅਨਜ਼ ਦਾ ਵਿਸ਼ਾਲ ਪ੍ਰੋਗਰਾਮ ਚੱਲ ਰਿਹਾ ਸੀ ਚਾਰੇ ਪਾਸੇ ਰੌਣਕਾਂ ਲੱਗੀਆਂ ਹੋਈਆਂ ਸਨ। ਉਨ੍ਹਾਂ ਦਾ ਲੋਕਲ ਸੰਗੀਤ ਚੱਲ ਰਿਹਾ ਸੀ ਏਰੀਏ ਦੇ ਮੇਅਰ ਕੌਂਸਲਰ ਆਦਿ ਦਾ ਸਵਾਗਤ ਕੀਤਾ ਜਾ ਰਿਹਾ ਸੀ। ਚਾਰੇ ਪਾਸੇ ਲੱਗੀਆਂ ਦੁਕਾਨਾਂ ਤੋਂ ਲੋਕ ਖਰੀਦੋ ਫਰੋਖਤ ਕਰ ਰਹੇ ਸਨ। ਠੀਕ 3 ਵਜੇ ਮਸਕੋਕਾ ਰਿਵਰ ਕਰੂਜ `ਤੇ ਆ ਕੇ ਸਫ਼ਰ ਦਾ ਆਨੰਦ ਮਾਣਿਆ।
ਤਕਰੀਬਨ 4:30 `ਤੇ ਸਾਰੇ ਹਾਈ ਫਾਲਜ਼ ਮਸਕੋਕਾ ਪਹੁੰਚੇ। ਫਾਲਜ਼ ਦਾ ਆਨੰਦ ਮਾਣਿਆ ਅਤੇ ਦਸੰਬਰ 1948 ਦੇ ਬਣੇ ਪਾਵਰ ਹਾਊਸ ਵੀ ਦੇਖੇ। ਤਕਰੀਬਨ 5:30 ਵਜੇ ਸਭ ਖੁਸ਼ੀ ਖੁਸ਼ੀ ਇਥੋਂ ਰਵਾਨਾ ਹੋਏ ਅਤੇ ਰਾਹ ਵਿੱਚ ਟਿਮ ਹਾਰਟਨ `ਤੇ ਕਾਫੀ ਦਾ ਆਨੰਦ ਮਾਣਿਆ। ਠੀਕ 8 ਵਜੇ ਸੈਲਡ ਡੋਮ ਪਾਰਕ ਪਹੁੰਚ ਕੇ ਸਾਰੇ ਹੱਸਦੇ ਖੇਡਦੇ ਅਤੇ ਪ੍ਰਬੰਧਕਾਂ ਧੰਨਵਾਦ ਕਰਦੇ ਹੋਏ ਘਰਾਂ ਨੂੰ ਰਵਾਨਾ ਹੋਏ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੋਰਾਂਟੋ ਵਿੱਚ ਗੋਲੀਬਾਰੀ ਵਿੱਚ ਮਾਰੇ ਗਏ ਵਿਅਕਤੀ ਅਤੇ ਔਰਤ ਦੀ ਪੁਲਿਸ ਨੇ ਕੀਤੀ ਪਹਿਚਾਣ ਮਿਸਿਸਾਗਾ `ਚ ਲਾਪਤਾ 3 ਸਾਲਾ ਬੱਚੇ ਦੀ ਭਾਲ ਲਈ ਪੁਲਿਸ ਨੇ ਮੰਗੀ ਮਦਦ ਇਟੋਬੀਕੋਕ ਵਿੱਚ 3 ਵਾਹਨਾਂ ਦੀ ਟੱਕਰ ਦੌਰਾਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਪੀਲ ਪੁਲਿਸ ਨੇ 18 ਮੁਲਜ਼ਮ ਕੀਤੇ ਗ੍ਰਿਫਤਾਰ, 1.2 ਮਿਲੀਅਨ ਡਾਲਰ ਦੇ ਚੋਰੀ ਕੀਤੇ ਵਾਹਨ ਅਤੇ ਹਥਿਆਰ ਬਰਾਮਦ ਹੈਮਿਲਟਨ ਵਿੱਚ ਦੋ ਵਾਹਨਾਂ ਦੀ ਟੱਕਰ ਵਿੱਚ 1 ਵਿਅਕਤੀ ਦੀ ਮੌਤ, 3 ਜਖ਼ਮੀ ਨਾਰਥ ਯਾਰਕ `ਚ ਟੋਰਾਂਟੋ ਪੁਲਿਸ ਕਰੂਜਰ ਅਤੇ ਏਟੀਵੀ ਵਿਚਕਾਰ ਹੋਏ ਹਾਦਸੇ ਦੀ ਐੱਸ.ਆਈ.ਯੂ. ਕਰ ਰਹੀ ਜਾਂਚ ਟੋਰਾਂਟੋ ਦੀ ਔਰਤ `ਤੇ ਮਾਲਿਸ਼ ਦੌਰਾਨ ਤਸਵੀਰਾਂ ਲੈਣ ਤੋਂ ਬਾਅਦ ਗੁਪਤ ਰੂਪ ਤੋਂ ਦੇਖਣ ਦਾ ਦੋਸ਼ 10 ਹਜ਼ਾਰ ਕਰਮਚਾਰੀ ਕੰਮ `ਤੇ ਪਰਤੇ, ਮੰਗਲਵਾਰ ਨੂੰ ਦੁਕਾਨਾਂ ਦੁਬਾਰਾ ਖੁੱਲ੍ਹਣਗੀਆਂ : LCBO ਟੋਰਾਂਟੋ ਸ਼ਹਿਰ ਵਿੱਚ ਵਾਹਨ ਦੀ ਟੱਕਰ ਨਾਲ ਪੈਦਲ ਜਾ ਰਹੀ ਔਰਤ ਦੀ ਮੌਤ ਓਸ਼ਵਾ ਵਿੱਚ ਘਰ `ਤੇ ਹਮਲਾ ਕਰਨ ਵਾਲੇ 2 ਟੀਨੇਜ਼ਰ ਤੇ 2 ਬਾਲਿਗ ਗ੍ਰਿਫ਼ਤਾਰ