Welcome to Canadian Punjabi Post
Follow us on

27

July 2024
ਬ੍ਰੈਕਿੰਗ ਖ਼ਬਰਾਂ :
GT20: ਮਾਂਟਰੀਅਲ ਦੀ ਟੀਮ ਨੇ ਮਿਸੀਸਾਗਾ ਨੂੰ 33 ਦੌੜਾਂ ਨਾਲ ਹਰਾਇਆGT20 ਕ੍ਰਿਕਟ ਸੀਜ਼ਨ-4 ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ਵਿੱਚ ਟੋਰਾਂਟੋ ਦੀ ਟੀਮ ਨੇ ਵੈਨਕੂਵਰ ਨੂੰ ਹਰਾਇਆਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰਮੇਰੇ ਪਿਤਾ ਬੇਰਹਿਮ ਹਨ, ਉਹ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ : ਮਸਕ ਦੀ ਟਰਾਂਸਜੈਂਡਰ ਬੇਟੀ ਨੇ ਕਿਹਾਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹੋਇਆ ਹਮਲਾ, 3 ਰੇਲਵੇ ਲਾਈਨਾਂ 'ਤੇ ਲਾਈ ਅੱਗ, 2.5 ਲੱਖ ਯਾਤਰੀ ਪ੍ਰਭਾਵਿਤਕਮਲਾ ਹੈਰਿਸ ਨੂੰ ਮਿਲਿਆ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਸਮਰਥਨਮਹਿਲਾ ਏਸ਼ੀਆ ਕੱਪ : ਭਾਰਤ ਨੌਵੀਂ ਵਾਰ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ
 
ਟੋਰਾਂਟੋ/ਜੀਟੀਏ

ਕਲੀਵਵਿਊਸੀਨੀਅਰਜ਼ ਕਲੱਬ ਵਲੋਂ ਲਗਾਤਾਰ ਦੋ ਕਾਮਯਾਬ ਪ੍ਰੋਗਰਾਮ

July 04, 2024 03:18 AM

 

ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ) ਬੀਤੇ ਕੁਝ ਦਿਨਾਂ ਵਿੱਚ ਬਰੈਂਪਟਨ ਦੇ ਕਲੀਵਵਿਊਸੀਨੀਅਰਜ਼ ਕਲੱਬ ਵਲੋਂ ਡੇਅਰੀ ਮੇਡ ਪਾਰਕ ਵਿਚ ਫਾਦਰਜ਼ ਡੇ ਮਨਾਇਆ ਗਿਆ ਤੇ ਫਿਰ ਛਾਤੀ ਦੇ ਕੈਂਸਰ ਬਾਰੇ ਸੈਮੀਨਾਰ ਕਰਵਾਇਆ ਗਿਆ। ਦੋਨੋਪ੍ਰੋਗਰਾਮਾਂ ਵਿਚ ਮੈਂਬਰਾਂ ਨੇ ਵੱਧ ਚੱੜ੍ਹ ਕੇ ਹਿੱਸਾ ਲਿਆ।

ਪੰਜਾਬੀ ਭਾਈਚਾਰੇ ਵਿੱਚ ਪਹਿਲਾਂ ਹੀ ਅਪਣੇ ਮਾਂ ਬਾਪ ਲਈ ਬੜਾ ਸਤਿਕਾਰ ਅਤੇ ਆਦਰ ਮਾਣ ਦਿੱਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਹਰ ਦਿਨ ਹੀ ਫਾਦਰਜ਼ ਡੇ ਹੁੰਦਾ ਹੈ ਪਰ ਇਹ ਦਿਨ ਅਪਣੇ ਪਿਤਾ ਨੂੰ ਸਮਰਪਿਤ ਕਰਦਿਆਂ ਕਲੱਬ ਵਲੋਂ ਖਾਸ ਤੌਰ ਤੇ ਮਨਾਇਆ ਗਿਆ। ਕਲੱਬ ਦੇ ਆਹੁਦੇਦਾਰਾਂ ਅਤੇ ਕੁਝ ਮੈਂਬਰਾਂ ਨੇ ਇਸ ਮੌਕੇ ਇਸ ਰਿਸ਼ਤੇ ਦੀ ਸਾਂਝ ਨੂੰ ਹੋਰ ਮਜਬੂਤ ਕਰਨ ਤੇ ਜੋਰ ਦਿੱਤਾ। ਬੇਸ਼ਕ ਕੁਝ ਹਾਲਤਾਂ ਵਿੱਚ ਓਲਡ ਏਜ਼ ਹੋਮ ਦਾ ਸਹਾਰ ਲੈਣਾ ਹੀ ਪੈਂਦਾ ਹੈ, ਪਰ ਜਿੱਥੋਂ ਤੱਕ ਹੋ ਸਕੇ ਉਮਰ ਦੇ ਅਖੀਰ ਤੱਕ ਬਾਪ ਨੂੰ ਘਰ ਵਿੱਚ ਹੀ ਸਹਾਰਾ ਦੇ ਕੇ ਰੱਖਣ ਨਾਲ, ਉਸ ਦੇ ਅੰਤਲੇ ਦਿਨ ਵੀ ਸੁਖੀ ਤੇ ਖੁਸ਼ੀ ਲੰਘ ਜਾਂਦੇ ਹਨ। ਬੁਲਾਰਿਆਂ ਨੇ ਕਨੇਡਾ ਸਰਕਾਰ ਤੋਂ ਮੰਗ ਕੀਤੀ ਕਿ ਸੰਯਕਤਪ੍ਰੀਵਾਰਾਂ ਨੂੰ ਉਤਸ਼ਾਹਿਤ ਕੀਤਾ ਜਾਵੇ।

ਔਰਤਾਂ ਵਿੱਚ ਛਾਤੀ ਦੇ ਕੈਂਸਰ ਬਾਰੇ ਪੰਜਾਬ ਕਮਿਊਨਿਟੀਹੈਲਥ ਸਰਵਿਸਸ ਤੋਂ ਆਈਆਂ ਮਾਹਰ ਡਾਕਟਰਾਂ ਨੇ ਵਿਸਤਾਰ ਵਿੱਚ ਇਕੱਠੀਆਂ ਹੋਈਆਂ ਔਰਤਾਂ ਨੂੰ ਕੈਂਸਰ ਦੇ ਸੰਭਾਵੀ ਕਾਰਨਾ, ਪ੍ਰੀਵਾਰਿਕ ਪਛੋਕੜ ਮੁਤਾਬਿਕ ਵੱਧ ਧਿਆਨ ਰੱਖਦਿਆਂ ਇਸ ਤੋਂ ਬਚਣ ਦੇ ਉਪਾਅ ਅਤੇ ਖਾਸ ਕਰ ਕਨੇਡਾ ਸਰਕਾਰ ਵਲੋਂ ਛਾਤੀ ਦੇ ਕੈਂਸਰ ਦੀ ਸਕਰੀਨਿੰਗ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ। ਉਨ੍ਹਾ ਤੁਸੀਂ ਖੁੱਦ ਕਿਸ ਤਰ੍ਹਾਂ ਅਪਣੀ ਛਾਤੀ ਦਾ ਨਰੀਖਣ ਕਰਨਾ ਹੈ, ਬਾਰੇ ਵੀ ਜਾਣਕਾਰੀ ਦਿੱਤੀ। ਬਾਅਦ ਵਿੱਚ ਮੈਂਬਰਾਂ ਨੇ ਅਪਣੇਸ਼ੰਕੇ ਦੂਰ ਕਰਨ ਲਈ ਸੁਆਲ ਪੁੱਛੇ ਜਿਨ੍ਹਾਂ ਦੇ ਤਸੱਲੀਬਖਸ਼ ਜੁਆਬ ਦਿੱਤੇ ਗਏ। ਇਹ ਸੈਮੀਨਾਰ ਬਹੁਤ ਜਾਣਕਾਰੀ ਭਰਪੂਰ ਸੀ।

ਕਲੱਬ ਬਾਰੇ ਹੋਰ ਜਾਣਕਾਰੀ ਲਈ ਗੁਰਸੇਵਕ ਸਿੰਘ ਸਿੱਧੂ (647 510 1616) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੋਰਾਂਟੋ ਵਿੱਚ ਗੋਲੀਬਾਰੀ ਵਿੱਚ ਮਾਰੇ ਗਏ ਵਿਅਕਤੀ ਅਤੇ ਔਰਤ ਦੀ ਪੁਲਿਸ ਨੇ ਕੀਤੀ ਪਹਿਚਾਣ ਮਿਸਿਸਾਗਾ `ਚ ਲਾਪਤਾ 3 ਸਾਲਾ ਬੱਚੇ ਦੀ ਭਾਲ ਲਈ ਪੁਲਿਸ ਨੇ ਮੰਗੀ ਮਦਦ ਇਟੋਬੀਕੋਕ ਵਿੱਚ 3 ਵਾਹਨਾਂ ਦੀ ਟੱਕਰ ਦੌਰਾਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਪੀਲ ਪੁਲਿਸ ਨੇ 18 ਮੁਲਜ਼ਮ ਕੀਤੇ ਗ੍ਰਿਫਤਾਰ, 1.2 ਮਿਲੀਅਨ ਡਾਲਰ ਦੇ ਚੋਰੀ ਕੀਤੇ ਵਾਹਨ ਅਤੇ ਹਥਿਆਰ ਬਰਾਮਦ ਹੈਮਿਲਟਨ ਵਿੱਚ ਦੋ ਵਾਹਨਾਂ ਦੀ ਟੱਕਰ ਵਿੱਚ 1 ਵਿਅਕਤੀ ਦੀ ਮੌਤ, 3 ਜਖ਼ਮੀ ਨਾਰਥ ਯਾਰਕ `ਚ ਟੋਰਾਂਟੋ ਪੁਲਿਸ ਕਰੂਜਰ ਅਤੇ ਏਟੀਵੀ ਵਿਚਕਾਰ ਹੋਏ ਹਾਦਸੇ ਦੀ ਐੱਸ.ਆਈ.ਯੂ. ਕਰ ਰਹੀ ਜਾਂਚ ਟੋਰਾਂਟੋ ਦੀ ਔਰਤ `ਤੇ ਮਾਲਿਸ਼ ਦੌਰਾਨ ਤਸਵੀਰਾਂ ਲੈਣ ਤੋਂ ਬਾਅਦ ਗੁਪਤ ਰੂਪ ਤੋਂ ਦੇਖਣ ਦਾ ਦੋਸ਼ 10 ਹਜ਼ਾਰ ਕਰਮਚਾਰੀ ਕੰਮ `ਤੇ ਪਰਤੇ, ਮੰਗਲਵਾਰ ਨੂੰ ਦੁਕਾਨਾਂ ਦੁਬਾਰਾ ਖੁੱਲ੍ਹਣਗੀਆਂ : LCBO ਟੋਰਾਂਟੋ ਸ਼ਹਿਰ ਵਿੱਚ ਵਾਹਨ ਦੀ ਟੱਕਰ ਨਾਲ ਪੈਦਲ ਜਾ ਰਹੀ ਔਰਤ ਦੀ ਮੌਤ ਓਸ਼ਵਾ ਵਿੱਚ ਘਰ `ਤੇ ਹਮਲਾ ਕਰਨ ਵਾਲੇ 2 ਟੀਨੇਜ਼ਰ ਤੇ 2 ਬਾਲਿਗ ਗ੍ਰਿਫ਼ਤਾਰ