Welcome to Canadian Punjabi Post
Follow us on

02

July 2024
ਬ੍ਰੈਕਿੰਗ ਖ਼ਬਰਾਂ :
ਰਾਤ ਮੌਕੇ ਬਾਇਵਾਰਡ ਮਾਰਕਿਟ `ਚ ਚੱਲੀ ਗੋਲੀ, ਦੋ ਜ਼ਖਮੀ, ਇੱਕ ਗੰਭੀਰਕਵਿੰਟੇ ਵੇਸਟ, ਓਂਟਾਰੀਓ ਵਿੱਚ ਹਮਲੇ ਤੋਂ ਬਾਅਦ ਦੋ ਲੜਕਿਆਂ `ਤੇ ਕਈ ਚਾਰਜਿਜ਼ ਲੱਗੇਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼, 5 ਕਿਲੋ ਹੈਰੋਇਨ ਸਮੇਤ ਇੱਕ ਕਾਬੂਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਇੱਕ ਹੋਰ ਝਟਕਾ, ਅੰਮ੍ਰਿਤਸਰ ਤੋਂ 5 ਕਿਲੋ ਹੈਰੋਇਨ ਦੀ ਇੱਕ ਹੋਰ ਖੇਪ ਬਰਾਮਦ, ਤਿੰਨ ਕਾਬੂਭਾਰਤੀ ਮੂਲ ਦੇ ਕਾਰੋਬਾਰੀ ਨੇ 8 ਹਜ਼ਾਰ ਕਰੋੜ ਦੀ ਕੀਤੀ ਧੋਖਾਧੜੀ, 83 ਕਰੋੜ ਦਾ ਘਰ ਅਤੇ ਪ੍ਰਾਈਵੇਟ ਜੈੱਟ ਵੀ ਖਰੀਦਿਆਆਸਟ੍ਰੇਲੀਆ ਤੋਂ ਦਿੱਲੀ ਆ ਰਹੀ ਭਾਰਤੀ ਔਰਤ ਦੀ ਫਲਾਈਟ 'ਚ ਮੌਤਸੰਸਦ ਵਿਚ ਵਿਰੋਧੀਆਂ ਦਾ ਹੰਗਾਮਾ, ਪ੍ਰਧਾਨ ਮੰਤਰੀ ਨੂੰ ਦੋ ਵਾਰ ਆਪਣਾ ਭਾਸ਼ਣ ਰੋਕਣਾ ਪਿਆਉੱਤਰ ਪ੍ਰਦੇਸ਼ ਦੇ ਹਾਥਰਸ 'ਚ ਸਤਿਸੰਗ ਦੌਰਾਨ ਭਗਦੜ, 50 ਤੋਂ ਵੱਧ ਮੌਤਾਂ, 150 ਜ਼ਖਮੀ
 
ਟੋਰਾਂਟੋ/ਜੀਟੀਏ

ਡਾ. ਸਾਹਿਬ ਸਿੰਘ ਵੱਲੋਂ ਇੱਕ ਪਾਤਰੀ ਨਾਟਕ ‘ਸੰਮਾਂ ਵਾਲੀ ਡਾਂਗ’ ਦੀ ਬਾ-ਕਮਾਲ ਪੇਸ਼ਕਾਰੀ

June 30, 2024 02:45 PM

-ਸਵਾ ਘੰਟਾ ਚੱਲੇ ਨਾਟਕ ਦੌਰਾਨ ਸਰੋਤਿਆਂ ਨੂੰ ਕੀਲੀ ਛੱਡਿਆ, ਕਈ ਅੱਖਾਂ ਪੂੰਝਦੇ ਤੇ ਡੁਸਕਦੇ ਵੀ ਦਿਖਾਈ ਦਿੱਤੇ
-‘ਅਸੀਸ ਮੰਚ’ਤੇ ‘ਵਿਸ਼ਵ ਪੰਜਾਬੀ ਸਭਾ’ ਵੱਲੋਂ ਡਾ. ਸਾਹਿਬ ਸਿੰਘ ਨੂੰ ਕੀਤਾ ਗਿਆ ਸਨਮਾਨਿਤ


ਬਰੈਂਪਟਨ, (ਡਾ. ਝੰਡ) -ਲੰਘੇ ਸ਼ਨੀਵਾਰ 22 ਜੂਨ ਨੂੰ ‘ਅਸੀਸ ਮੰਚ’ ਤੇ ‘ਵਿਸ਼ਵ ਪੰਜਾਬੀ ਸਭਾ’ ਵੱਲੋਂ ਮਿਲ਼ ਕੇ ਵਿਸ਼ਵ ਪੰਜਾਬੀ ਭਵਨ ਵਿਚ ਡਾ. ਸਾਹਿਬ ਸਿੰਘ ਦੇ ਇਕ-ਪਾਤਰੀ ਨਾਟਕ 'ਸੰਮਾਂ ਵਾਲੀ ਡਾਂਗ' ਦਾ 200'ਵਾਂ ਸ਼ੋਅ ਸਫ਼ਲਤਾ ਪੂਰਵਕ ਕਰਵਾਇਆ ਗਿਆ। ਮੱਧ-ਵਰਗੀ ਕਿਸਾਨੀ ਅਤੇ ਪੇਂਡੂ ਦਲਿਤ ਵਰਗ ਦੇ ਜੀਵਨ ਦੀਆਂ ਮੁਸ਼ਕਲਾਂ ਨੂੰ ਬਿਆਨ ਕਰਦੇ ਇਸ ਨਾਟਕ ਨੂੰ ਦਰਸ਼਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। 200 ਦੇ ਲੱਗਭੱਗ ਸੀਟਾਂ ਵਾਲਾ ਹਾਲ ਪੂਰਾ ਭਰਿਆ ਹੋਇਆ ਸੀ।
ਨਾਟਕ ਵਿਚ ਡਾ. ਸਾਹਿਬ ਸਿੰਘ ਵੱਲੋਂ ਇਸ ਦੇ ਨਾਇਕ ਬਖਤਾਵਰ ਸਿੰਘ ਤੇ ਹੋਰ ਪਾਤਰਾਂ ਦੀਆਂ ਵੱਖ-ਵੱਖ ਨਿਭਾਈਆਂ ਗਈਆਂ ਭੂਮਿਕਾਵਾਂ ਦੇ ਭਾਵਪੂਰਤ ਅੰਦਾਜ਼ ਵੇਖਣੇ ਹੀ ਬਣਦੇ ਸਨ, ਖ਼ਾਸ ਕਰਕੇ ਉਸਦੀ ਬੇਟੀ ਦੀਡੋਲ਼ੀ ਤੋਰਨ ਅਤੇ ਬੇਟੇ ਪਾਲੀ ਦੀ ਮੌਤ ਨੂੰ ਦਰਸਾਉਣ ਵਾਲੇ ਦ੍ਰਿਸ਼ਾਂ ਨੇ ਤਾਂ ਸਾਰੇ ਦਰਸ਼ਕਾਂ ਨੂੰ ਹੀ ਭਾਵੁਕ ਕਰ ਦਿੱਤਾ। ਨਾਟਕ ਵਿੱਚ ਬਾਖ਼ੂਬੀ ਦਰਸਾਇਆ ਗਿਆ ਕਿ ਕਿਵੇਂ ਭਾਰੀਮੀਂਹ ਤੇ ਝੱਖੜ ਦੌਰਾਨ ਬਿਜਲੀ ਦੀਨੰਗੀ ਤਾਰ ਢਿੱਲੀ ਹੋਣ ਕਰਕੇ ਅਚਾਨਕਸਿਰ ‘ਤੇ ਟਰੰਕ ਚੁੱਕੀ ਆਉਂਦੇ ਪਾਲੀ ਉੱਪਰ ਡਿੱਗਦੀ ਹੈ ਅਤੇ ਇਸ ਹਾਦਸੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ। ਮੋਢੇ ‘ਤੇ ਪਾਏ ਹੋਏ ਡੱਬੀਆਂ ਵਾਲੇ ਪਰਨੇ (ਸਾਫ਼ੇ) ਨੂੰ ਖਿਲਰੇ ਹੋਏ ਦੋਹਾਂ ਹੱਥਾਂ ਵਿਚ ਲਮਕਾਅ ਕੇ ਉਹ ਆਪਣੇ ਬੇਟੇ ਪਾਲੀ ਦੀ ਲਾਸ਼ ਦਾ ਅਤੀ ਕਰੁਣਾਮਈ ਦ੍ਰਿਸ਼ ਪੇਸ਼ ਕਰਦਾ ਹੈ।ਏਸੇ ਤਰ੍ਹਾਂ ਧੀ ਦੀ ਡੋਲ਼ੀ ਤੋਰਨ ਸਮੇਂ ਪਿੱਠ-ਭੂਮੀ ‘ਚ ਚੱਲ ਰਹੇ ਗੀਤ “ਮੇਰੀ ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਂ” ਨੇ ਇਸ ਸੀਨ ਨੂੰ ਹੋਰ ਵੀ ਭਾਵੁਕ ਕਰ ਦਿੱਤਾ।
ਏਨਾਹੀ ਨਹੀਂ ਨਾਟਕ ਵਿਚ ਬਹੁਤ ਸਾਰੇ ਹਾਸਰਸ, ਵਿਅੰਗਾਤਮਿਕਅਤੇ ਰੋਮਾਂਟਿਕ ਸੀਨ ਵੀ ਸਨ।ਸਟੇਜ ਦੇ ਇੱਕ ਪਾਸੇ ਰੱਖੀ ਗਈ ਦੇਸ਼ ਦੇ ਪ੍ਰਧਾਨ ਮੰਤਰੀ ਦੀ ਉੱਚੀ ਕੁਰਸੀ ਨੂੰ ਮੁਖ਼ਾਤਿਬ ਹੋ ਕੇ ਬਖਤਾਵਰ ਸਿੰਘ ਉੱਚੀ ਆਵਾਜ਼ ਵਿਚ ਕਹਿੰਦਾ ਹੈ, “ਪਿਛਲੇ 75-76 ਸਾਲਾਂ ਵਿੱਚ ਇਸ ਕੁਰਸੀ ਉੱਪਰ ਕਈ ਪ੍ਰਧਾਨ ਮੰਤਰੀ ਬੈਠੇ ਹਨ।ਉਨ੍ਹਾਂ ਵਿੱਚੋਂ ਬਹੁਤੇ ਤਾਂ ਬੋਲਦੇ ਹੀ ਨਹੀਂ ਹਨ, ਦੇਸ਼ ਦੇ ਮਸਲਿਆਂ ਨੂੰ ਉਨ੍ਹਾਂ ਹੱਲ ਕੀ ਕਰਨਾ ਸੀ। ਇੱਕ ਤਾਂ ਬਿਲਕੁਲ ਹੀ ‘ਘੁੰਨਾ’ ਜਿਹਾ ਬਣ ਕੇ ਬੈਠਾ ਰਿਹਾ ਤੇ ਹੁਣ ਇੱਕਹੈ ਕਿ ਬੋਲਣੋਂ ਹੱਟਦਾ ਈ ਨਹੀਂ। ਉਸ ਦੇ ‘ਮਨ ਕੀ ਬਾਤ’ ਹੀ ਨਹੀਂ ਮੁੱਕਦੀ। ਬੱਸ, ਗੱਲਾਂ ਨਾਲ ਹੀ ਸਾਰੀ ਜਾਂਦਾ ਹੈ।“
ਖੁੱਲ੍ਹੇਜਿਹੇ ਬੁਣੇ ਹੋਏ‘ਜਾਲ਼ੀਦਾਰ ਪਰਦੇ’ ਜੋ ਘਰ ਦੇ ਵਿਹੜੇ ਅਤੇ ਅੰਦਰਲੇ ਕਮਰਿਆਂ ਵਿਚਕਾਰ ‘ਦੀਵਾਰ’ ਦਾ ਕੰਮ ਕਰਦਾ ਹੈ, ਦੇ ਪਿੱਛਲੇ ਪਾਸੇ ਜਾ ਕੇ ਬਖਤਾਵਰ ਸਿੰਘ ਨੀਲੇ ਅਤੇ ਲਾਲ ਕਪੜਿਆਂ ਦੇ ਸਿਰਿਆਂ ਨੂੰ ਆਪਣੇ ਹੱਥ ਵਿੱਚ ਕਲਾਮਈ ਤਰੀਕੇ ਨਾਲ ਉਲਝਾ ਕੇ ਆਪਣੇ ਵਿਵਾਹਿਤ ਜੀਵਨ ਦੇ ਰੋਮਾਂਟਿਕ ਦਿਨਾਂ ਨੂੰ ਬਾਖ਼ੂਬੀ ਦਰਸਾਉਂਦਾ ਹੈ ਅਤੇ ਇੱਕ ਹੋਰ ਸੀਨ ਵਿੱਚ ਇਕ ਫੁਲਕਾਰੀ ਨੂੰ ਦੋਹਾਂ ਹੱਥਾਂ ਵਿਚ ਫੜ੍ਹ ਕੇ ਆਪਣੀ ਬੇਟੀ ਦੇ ਵਿਆਹ ਦੇ ਦਿਨ ਨੂੰ ਯਾਦ ਕਰਦਾ ਹੈ।ਇਸ ਤਰ੍ਹਾਂ ਦੇ ਕਈ ਹੋਰ ਦ੍ਰਿਸ਼ਾਂ ਨੂੰ ਡਾ. ਸਾਹਿਬ ਸਿੰਘ ਨੇ ਆਪਣੇ ਮੋਢੇ ‘ਤੇ ਸੁੱਟੇ ਹੋਏ ‘ਸਾਫ਼ੇ’ ਦੀਆਂ ਵੱਖ-ਵੱਖ ਹਰਕਤਾਂ ਦੇ ਨਾਲ ਬਹੁਤ ਹੀ ਕਲਾਮਈ ਢੰਗ ਨਾਲ ਪੇਸ਼ ਕੀਤਾ।
ਨਾਟਕ ਵਿਚ ਡਾ. ਸਾਹਿਬ ਸਿੰਘ ਨੇ2020 ਦੌਰਾਨ ਦਿੱਲੀ ਦੀਆਂ ਬਰੂਹਾਂ ‘ਤੇ ਸਾਲ ਤੋਂ ਵੀ ਵਧੇਰੇ ਚੱਲੇ ‘ਕਿਸਾਨ ਅੰਦੋਲਨ’ ਨੂੰਵੀ ਬੜੇ ਵਧੀਆ ਤਰ੍ਹਾਂ ਪੇਸ਼ ਕੀਤਾ ਹੈ। ਨਾਇਕ ਬਖਤਾਵਰ ਸਿੰਘ ਦੱਸਦਾ ਹੈ ਕਿ ਕਿਵੇਂ ਉਸ ਦਾ ਬਾਪ ਭਾਰਤੀ ਫ਼ੌਜ ਵਿੱਚੋਂ ਸੇਵਾ-ਮੁਕਤ ਹੋਣ ਪਿਛੋਂ ਆਪਣੀ ਥੋੜ੍ਹੀ ਜਿਹੀ ਜ਼ਮੀਨ ‘ਤੇ ਖੇਤੀ ਕਰਦਿਆਂ ਕਿਵੇਂ ਉਹ ਆਪਣੇ ਸਾਥੀ ਕਿਸਾਨਾਂ ਨਾਲ ਇਸ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਇਆ ਅਤੇ ਇਸ ਦੌਰਾਨ ਕਿਵੇਂ ਉਹ ਅੰਦੋਲਨ ਵਿਚ ਸ਼ਹੀਦ ਹੋ ਗਿਆ।ਇਸ ਤਰ੍ਹਾਂ ਨਾਟਕਕਾਰ ਵੱਲੋਂ ਸਰਕਾਰਾਂ ਦੇ “ਜੈ ਜਵਾਨ” ਤੇ “ਜੈ ਕਿਸਾਨ” ਦੇ ਫੋਕੇ ਨਾਅਰਿਆਂ ਦੀਪੋਲ ਬਾਖ਼ੂਬੀ ਖੋਲ੍ਹੀ ਗਈ ਹੈ।
ਨਾਟਕ ਵਿਚ ਡਾ. ਸਾਹਿਬ ਨੇ ਇਹ ਵੀ ਦੱਸਿਆ ਹੈ ਕਿ ਪੰਜਾਬੀ ਆਪਣੇ ਕਈ ਮਸਲਿਆਂ ਦੇ ਹੱਲ ਆਪ ਹੀ ਕੱਢ ਲੈਂਦੇ ਹਨ। ਖੇਤਾਂ ਵਿੱਚ ਹਲ਼ ਵਾਹੁੰਦਿਆਂ ਲੱਤ ਉੱਪਰ ਵੱਜੇ ਹੋਏ ਫ਼ਾਲੇ ਦੇ ਡੂੰਘੇ ਫੱਟ ‘ਤੇਗਿੱਲੀ ਮਿੱਟੀ ਰੱਖ ਕੇ ਵੱਗਦਾ ਹੋਇਆ ਖ਼ੂਨ ਬੰਦ ਕਰ ਲੈਂਦੇ ਹਨ। ਪੱਠੇ ਵੱਢਦਿਆਂ ਦਾਤਰੀ ਹੱਥ ‘ਤੇ ਫਿਰ ਜਾਣ ‘ਤੇ ਉਸ ਉੱਪਰ ਪਿਸ਼ਾਬ ਕਰਕੇ ਹੀ ਜ਼ਖ਼ਮ ਨੂੰ ਠੀਕ ਕਰ ਲੈਂਦੇ ਹਨ। ਉਹ ਖੇਤਾਂ ਵਿਚ ਅਤੇ ਘਰਾਂ ਦੇ ਵਿਹੜਿਆਂ ਵਿਚ ਆਏ ਸੱਪਾਂ ਨੂੰ ਕੁਝ ਨਹੀਂ ਕਹਿੰਦੇ ਅਤੇ ਸੋਟੀ ਨਾਲ ਮਾੜਾ ਜਿਹਾ ਛੇੜ ਕੇ ਅੱਗੇ ਜਾਣ ਦਿੰਦੇ ਹਨ ਪਰ ਉਹ ਸੱਪ ਜਦੋਂ ਉਨ੍ਹਾਂ ਦੇ ਘਰਾਂ ਦੇ ਅੰਦਰ ਆ ਵੜਦੇ ਹਨ ਤਾਂ ਕਿਵੇਂ ਉਨ੍ਹਾਂ ਦੀਆਂ ਸਿਰੀਆਂ ਨੂੰ ਆਪਣੀਆਂ ਸੰਮਾਂ ਵਾਲੀਆਂ ਡਾਂਗਾਂ ਨਾਲ ਫੇਹ ਸੁੱਟਦੇਹਨ।
ਸਵਾ ਘੰਟੇ ਚੱਲੇ ਇਸ ਨਾਟਕ ਵਿੱਚ ਕਈ ਉਤਰਾਅ-ਚੜਾਅ ਵੇਖਣ ਨੂੰ ਮਿਲੇ। ਦੁੱਖ, ਸੁੱਖ, ਗ਼ਮੀ, ਖ਼ੁਸ਼ੀ, ਗੁੱਸੇ ਤੇ ਨਾਰਾਜ਼ਗੀ ਦੇ ਕਈ ਦੌਰ ਆਏ ਜਿਨ੍ਹਾਂ ਨੂੰ ਡਾ. ਸਾਹਿਬ ਸਿੰਘ ਨੇ ਆਪਣੀ ਕਲਾ ਨਾਲ ਮੰਚ ਉੱਪਰ ਬਾਖ਼ੂਬੀ ਉਘੇੜਿਆ। ਇਸ ਦੌਰਾਨਕਈ ਦਰਸ਼ਕ (ਸਮੇਤ ਇਨ੍ਹਾਂ ਸਤਰਾਂ ਦੇ ਲੇਖਕ) ਆਪਣੀਆਂ ਅੱਖਾਂ ਪੂੰਝਦੇਅਤੇ ਡੁਸਕਦੇ ਹੋਏ ਵਿਖਾਈ ਦਿੱਤੇ। ਨਾਟਕ ਦੀ ਸਮਾਪਤੀ 'ਤੇ ਸਰੋਤਿਆਂ ਵੱਲੋਂ ਖੜੇ ਹੋ ਕੇ ਤਾੜੀਆਂ ਦੀ ਗੂੰਜ ਵਿਚ ਇਸ ਦੀ ਭਰਪੂਰ ਸਰਾਹਨਾ ਕੀਤੀ ਗਈ।ਕਈਆਂ ਨੇ ਬਾਅਦਵਿਚ ਸਟੇਜ ਉੱਪਰ ਜਾ ਕੇ ਡਾ. ਸਾਹਿਬ ਸਿੰਘ ਦੇ ਨਾਲ ਖਲੋ ਕੇ ਤਸਵੀਰਾਂ ਵੀ ਖਿਚਵਾਈਆਂ। ਇਹ ਇਸ ਨਾਟਕ ਦੀ ਵੱਡੀ ਪ੍ਰਾਪਤੀ ਸੀ।‘ਅਸੀਸ ਮੰਚ’ ਤੇ ‘ਵਿਸ਼ਵ ਪੰਜਾਬੀ ਸਭਾ’ ਵੱਲੋਂ ਡਾ. ਸਾਹਿਬ ਸਿੰਘ ਨੂੰ ਸਨਮਾਨਿਤ ਕੀਤਾ ਗਗਿਆ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕਵਿੰਟੇ ਵੇਸਟ, ਓਂਟਾਰੀਓ ਵਿੱਚ ਹਮਲੇ ਤੋਂ ਬਾਅਦ ਦੋ ਲੜਕਿਆਂ `ਤੇ ਕਈ ਚਾਰਜਿਜ਼ ਲੱਗੇ ਪੀਲ ਪੁਲਿਸ ਦੀ 23’ਵੀਂ ‘ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀ.ਪੀ.ਏ.ਆਰ. ਕਲੱਬ ਦੇ 100 ਮੈਂਬਰਾਂ ਨੇ ਲਿਆ ਹਿੱਸਾ ਜਗਦੀਸ਼ ਗਰੇਵਾਲ ਅਤੇ ਜਸ ਤੂਰ ਵੱਲੋਂ ਕੈਨੇਡਾ ਡੇਅ ਦੀਆਂ ਲੱਖ-ਲੱਖ ਵਧਾਈਆਂ..... ਕੈਨੇਡਾ ਦਿਵਸ ਦੇ ਲੌਂਗ ਵੀਕੈਂਡ ਮੌਕੇ ਓਂਟਾਰੀਓ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਦੀ ਸੰਭਾਵਨਾ ਪੀਲ ਪੁਲਿਸ ਨੂੰ ਜਾਂਚ ਦੌਰਾਨ ਲੋਡਿਡ ਰਿਵਾਲਵਰ ਮਿਲਿਆ ਟੋਰਾਂਟੋ ਉਪ ਚੋਣ ਵਿੱਚ ਹੈਰਾਨੀਜਨਕ ਹਾਰ ਦੇ ਬਾਵਜੂਦ ਵੀ ਬਰੈਂਪਟਨ ਦੇ ਸੰਸਦਾਂ ਨੇ ਪ੍ਰਧਾਨ ਮੰਤਰੀ ਟਰੂਡੋ ਦਾ ਕੀਤਾ ਸਮਰਥਨ ਫੋਰਡ ਨੇ ਪਿਅਰਸਨ ਵਿੱਚ ਪੇਸ਼ੀ ਦੇ ਦੌਰਾਨ ਓਂਟਾਰੀਓ ਸਾਇੰਸ ਸੈਂਟਰ ਦੇ ਬੰਦ ਹੋਣ ਬਾਰੇ ਵਿੱਚ ਸਵਾਲਾਂ ਤੋਂ ਵੱਟਿਆ ਪਾਸਾ ਸਕਾਈਡੌਮ ਗਰੁੱਪ ਆਫ਼ ਕੰਪਨੀਜ਼ ਟੋਰਾਂਟੋ ਨੇ ਕਰਵਾਇਆ ਆਪਣਾ 27ਵਾਂ ਸਲਾਨਾ ਮੇਲਾ ਜੇਨ ਸਬਵੇਅ ਸਟੇਸ਼ਨ ਦੇ ਬਾਹਰ ਵਿਅਕਤੀ `ਤੇ ਚਾਕੂ ਨਾਲ ਹਮਲਾ, ਮੌਤ ਜੇਨ ਸਟਰੀਟ ਕੋਲ ਹਾਈਵੇ 401 `ਤੇ ਹਾਦਸੇ ਵਿੱਚ ਨੌਜਵਾਨ ਦੀ ਮੌਤ