Welcome to Canadian Punjabi Post
Follow us on

02

July 2024
ਬ੍ਰੈਕਿੰਗ ਖ਼ਬਰਾਂ :
ਰਾਤ ਮੌਕੇ ਬਾਇਵਾਰਡ ਮਾਰਕਿਟ `ਚ ਚੱਲੀ ਗੋਲੀ, ਦੋ ਜ਼ਖਮੀ, ਇੱਕ ਗੰਭੀਰਕਵਿੰਟੇ ਵੇਸਟ, ਓਂਟਾਰੀਓ ਵਿੱਚ ਹਮਲੇ ਤੋਂ ਬਾਅਦ ਦੋ ਲੜਕਿਆਂ `ਤੇ ਕਈ ਚਾਰਜਿਜ਼ ਲੱਗੇਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼, 5 ਕਿਲੋ ਹੈਰੋਇਨ ਸਮੇਤ ਇੱਕ ਕਾਬੂਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਇੱਕ ਹੋਰ ਝਟਕਾ, ਅੰਮ੍ਰਿਤਸਰ ਤੋਂ 5 ਕਿਲੋ ਹੈਰੋਇਨ ਦੀ ਇੱਕ ਹੋਰ ਖੇਪ ਬਰਾਮਦ, ਤਿੰਨ ਕਾਬੂਭਾਰਤੀ ਮੂਲ ਦੇ ਕਾਰੋਬਾਰੀ ਨੇ 8 ਹਜ਼ਾਰ ਕਰੋੜ ਦੀ ਕੀਤੀ ਧੋਖਾਧੜੀ, 83 ਕਰੋੜ ਦਾ ਘਰ ਅਤੇ ਪ੍ਰਾਈਵੇਟ ਜੈੱਟ ਵੀ ਖਰੀਦਿਆਆਸਟ੍ਰੇਲੀਆ ਤੋਂ ਦਿੱਲੀ ਆ ਰਹੀ ਭਾਰਤੀ ਔਰਤ ਦੀ ਫਲਾਈਟ 'ਚ ਮੌਤਸੰਸਦ ਵਿਚ ਵਿਰੋਧੀਆਂ ਦਾ ਹੰਗਾਮਾ, ਪ੍ਰਧਾਨ ਮੰਤਰੀ ਨੂੰ ਦੋ ਵਾਰ ਆਪਣਾ ਭਾਸ਼ਣ ਰੋਕਣਾ ਪਿਆਉੱਤਰ ਪ੍ਰਦੇਸ਼ ਦੇ ਹਾਥਰਸ 'ਚ ਸਤਿਸੰਗ ਦੌਰਾਨ ਭਗਦੜ, 50 ਤੋਂ ਵੱਧ ਮੌਤਾਂ, 150 ਜ਼ਖਮੀ
 
ਟੋਰਾਂਟੋ/ਜੀਟੀਏ

ਪੀਲ ਪੁਲਿਸ ਦੀ 23’ਵੀਂ ‘ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀ.ਪੀ.ਏ.ਆਰ. ਕਲੱਬ ਦੇ 100 ਮੈਂਬਰਾਂ ਨੇ ਲਿਆ ਹਿੱਸਾ

June 30, 2024 02:42 PM

-ਰਜਿਸਟਰ ਹੋਏ 450 ਦੌੜਾਕਾਂ ਵਿਚ ਸੰਤਰੇ ਰੰਗ ਦੀਆਂ ਟੀ-ਸ਼ਰਟਾਂ ਨਾਲ ਵੱਖਰੀ ਦਿੱਖ ਬਣਾਈ
ਮਿਸੀਸਾਗਾ, (ਡਾ. ਝੰਡ) -ਲੰਘੇ ਐਤਵਾਰ ਮਿਸੀਸਾਗਾ ਵਿਚ ਪੀਲ ਪੋਲੀਸ ਵੱਲੋਂ ਕਰਵਾਈ ਗਈ 23’ਵੀਂ ‘ਰੇਸ ਅਗੇਨਸਟ ਰੇਸਿਜ਼ਮ’ ਦਾ ਸਫ਼ਲ ਆਯੋਜਨ ਕਰਵਾਇਆ ਗਿਆ। ਇਸ ਵਿਚ ਲੱਗਭੱਗ 450 ਦੌੜਾਕਾਂ ਅਤੇ ਪੈਦਲ ਤੁਰਨ ਵਾਲਿਆਂ ਨੇ ਆਪਣੇ ਨਾਂਵਾਂ ਦੀ ਅਗਾਊਂ ਰਜਿਸਟ੍ਰੇਸ਼ਨ ਕਰਵਾਈ ਸੀ। ਇਨ੍ਹਾਂ ਤੋਂ ਇਲਾਵਾ ਮੌਕੇ ‘ਤੇ ਹੀਕਈ ਹੋਰ ਦੌੜਾਕ ਅਤੇ ਤੁਰਨ ਵਾਲੇ ਲੋਕ ਵੀ ਇਸ ਵਿਚ ਸ਼ਾਮਲ ਹੋਏ ਜਿਨ੍ਹਾਂ ਦੀ ਗਿਣਤੀ 100 ਤੋਂ ਵਧੇਰੇ ਸੀ।

 

ਪ੍ਰਬੰਧਕਾਂ ਅਨੁਸਾਰ ਲੱਗਭੱਗ 550 ਵਿਅੱਕਤੀਆਂ ਨੇ ਦੌੜ ਦੇ ਇਸ ਈਵੈਂਟ ਵਿਚ ਬੜੇ ਜੋਸ਼ ਤੇ ਉਤਸ਼ਾਹ ਨਾਲ ਹਿੱਸਾ ਲਿਆ। ਗੌਰਤਲਬ ਹੈ ਕਿ ਪੀਲ ਰੀਜਨ ਦੀ ਪੋਲੀਸ ਆਪਣੇ ਇਸ ਪੀਲ ਏਰੀਏ ਦੇ ਲੋਕਾਂ ਦੀ ਕੇਵਲ ਸੁਰੱਖਿਆ ਦਾ ਹੀ ਖ਼ਿਆਲ ਨਹੀਂ ਰੱਖਦੀ, ਸਗੋਂ ਉਹ ਇੱਥੋਂ ਦੇ ਲੋਕਾਂ ਦੀ ਸਿਹਤ ਲਈ ਵੀ ਫ਼ਿਕਰਮੰਦ ਹੈ ਅਤੇ ਪਿਛਲੇ 22 ਸਾਲ ਤੋਂ 5 ਕਿਲੋਮੀਟਰ ਦੌੜ ਦਾ ਇਹ ਲਗਾਤਾਰ ਈਵੈਂਟ ਸਫ਼ਲਤਾ ਪੂਰਵਕ ਕਰਵਾ ਰਹੀ ਹੈ। ਉਸ ਦੇ ਵੱਲੋਂ ਕਰਵਾਈ ਜਾਂਦੀ ਇਸ ਦੌੜ ਦਾ ਮਕਸਦ ਲੋਕਾਂ ਦੀ ਇਸ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣਾ ਹੈ ਤਾਂ ਜੋ ਵੱਖ-ਵੱਖ ਕਮਿਉਨਿਟੀਆਂ ਨੂੰ ਇਕ ਦੂਸਰੇ ਦੇ ਨੇੜੇ ਲਿਆਂਦਾ ਜਾਏ ਅਤੇ ਸਿਹਤ ਅਰੋਗਤਾ ਦੀ ਜਾਗਰੂਕਤਾ ਦਾ ਸੁਨੇਹਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਏ।

 
ਇਸ ਵਾਰ ਦੌੜ ਦੇ ਇਸ ਈਵੈਂਟ ਦੀ ਵਿਲੱਖਣਤਾ ਇਹ ਸੀ ਕਿ ਬਰੈਂਪਟਨ ਵਿਚ ਪਿਛਲੇ 12-13 ਸਾਲਾਂ ਤੋਂ ਸਰਗ਼ਰਮ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ ਜੋ ਇੱਥੇ ‘ਟੀਪੀਏਆਰ ਕਲੱਬ’ ਵਜੋਂ ਵਧੇਰੇ ਜਾਣੀ ਜਾਂਦੀ ਹੈ, ਦੇ 100 ਮੈਂਬਰਾਂ ਨੇ ਵੱਡੇ ਗਰੁੱਪ ਵਜੋਂ ਇਸ ਵਿਚ ਭਾਗ ਲਿਆ। ਕਲੱਬ ਦੀਆਂ ਸੰਤਰੇ ਰੰਗ ਦੀਆਂ ਟੀ-ਸ਼ਰਟਾਂ ਵਿਚ ਉਹ ਦੂਰੋਂ ਹੀ ਨਜ਼ਰ ਆ ਰਹੇ ਸਨ ਅਤੇ ਦੌੜ ਦੇ ਇਸ ਈਵੈਂਟ ਵਿਚ ਆਪਣੀ ਕਲੱਬ ਦੀ ਭਰਪੂਰ ਸ਼ਮੂਲੀਅਤ ਨੂੰ ਭਲੀ-ਭਾਂਤ ਦਰਸਾ ਰਹੇ ਸਨ। ਇੱਥੇ ਹੀ ਬੱਸ ਨਹੀਂ, ਇਸ ਦੌੜ ਵਿਚ ਪਹਿਲੀਆਂ ਚਾਰ ਪੋਜ਼ੀਸ਼ਨਾਂ ਵੀ ਉਨ੍ਹਾਂ ਦੇ ਹੀ ਹਿੱਸੇ ਆਈਆਂ। ਪਹਿਲੇ ਨੰਬਰ ‘ਤੇ ਧਰਮ ਸਿੰਘ ਰੰਧਾਵਾ, ਦੂਸਰੇ ‘ਤੇ ਧਿਆਨ ਸਿੰਘ ਸੋਹਲ ਅਤੇ ਤੀਸਰੇ ‘ਤੇ ਨਿਰਮਲ ਸਿੰਘ ਗਿੱਲ ਰਹੇ। ਸੁਰਿੰਦਰ ਸਿੰਘ ਨਾਗਰਾ ਇਸ ਦੌੜ ਵਿਚ ਚੌਥੇ ਸਥਾਨ ‘ਤੇ ਰਹੇ।ਇਹ ਦੌੜਾਕ ਮੈਰਾਥਨ ਤੇ ਹਾਫ਼-ਮੈਰਾਥਨ ਲਗਾਉਂਦੇ ਹਨ ਅਤੇ ਪੰਜ ਕਿਲੋਮੀਟਰ ਦੌੜਨਾਂ ਇਨ੍ਹਾਂ ਦੇ ਲਈ ਤਾਂ ਇਸ ਦੌੜ ਲਈ ‘ਗਰਮ ਹੋਣ’ ਵਾਲੀ ਗੱਲ ਹੀ ਸੀ। ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਤੇ ਹੋਰ ਮੈਂਬਰਾਂ ਵੱਲੋਂ ਜੇਤੂਆਂ ਨੂੰ ਹਾਰਦਿਕ ਮੁਬਾਰਕਬਾਦ ਦਿੱਤੀ ਗਈ। ਸੰਧੂਰਾ ਬਰਾੜ ਨੇ ਸਮੂਹ ਕਲੱਬ ਮੈਂਬਰਾਂ ਦਾ ਪੀਲ ਪੋਲੀਸ ਦੇ ਇਸ ਈਵੈਂਟ ਵਿਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ।
ਇੱਥੇ ਇਹ ਵਰਨਣਯੋਗ ਹੈ ਕਿ ਇਸ ਕਲੱਬ ਦੇ ਮੈਂਬਰ ਧਿਆਨ ਸਿੰਘ ਸੋਹਲ ਨੇ ਪਿਛਲੇ ਸਾਲ ਅਮਰੀਕਾ ਦੇ ਸ਼ਹਿਰ ਬੋਸਟਨ ਵਿਖੇ ਹੋਈ ‘ਅੰਤਰਰਾਸ਼ਟਰੀ ਬੋਸਟਨ ਮੈਰਾਥਨ’ ਵਿਚ ਸਫ਼ਲਤਾ ਪੂਰਵਕ 42 ਕਿਲੋਮੀਟਰ ਦੌੜ ਕੇ ਕਲੱਬ ਦਾ, ਬਰੈਂਪਟਨ ਵਾਸੀਆਂ ਦਾ ਅਤੇ ਸਮੁੱਚੇ ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ ਸੀ। ਕਲੱਬ ਦੇ ਕਈ ਹੋਰ ਮੈਂਬਰ ਵੱਖ-ਵੱਖ ਥਾਵਾਂ ‘ਤੇ ਹੋਣ ਵਾਲੀਆਂ ਦੌੜਾਂ ਵਿਚ ਹਿੱਸਾ ਲੈਂਦੇ ਹਨ। ਉਹ ਹਰ ਸਾਲ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਨ ਦੇ ਈਵੈਂਟ ਵਿਚ ਵੀ ਭਾਗ ਲੈਂਦੇ ਹਨ। ਕਲੱਬ ਦੇ 72 ਸਾਲਾ ਮੈਂਬਰ ਸੁਰਿੰਦਰ ਸਿੰਘ ਨਾਗਰਾ ਨੇ ਪਿਛਲੇ ਸਾਲ ਇਹ ਪੌੜੀਆਂ 18 ਮਿੰਟ 24 ਸਕਿੰਟਾਂ ਵਿਚ ਚੜ੍ਹ ਕੇ ਆਪਣੇ ਉਮਰ-ਵਰਗ (70-75 ਸਾਲ) ਵਿਚ ਰਿਕਾਰਡ ਕਾਇਮ ਕੀਤਾ ਸੀ ਜਿਸ ਨੂੰ ਉਸ ਨੇ ਇਸ ਵਾਰ 18 ਮਿੰਟ 12ਸਕਿੰਟਾਂ ‘ਚ ਚੜ੍ਹ ਕੇ ਆਪ ਹੀ ਤੋੜਿਆ ਅਤੇ ਕਲੱਬ ਤੋਂ 500 ਡਾਲਰ ਦਾ ਇਨਾਮ ਪ੍ਰਾਪਤ ਕੀਤਾ। ਕਲੱਬ ਦੇ ਇਕ ਹੋਰ ਨੌਜੁਆਨ ਮੈਂਬਰ ਸੋਢੀ ਕੰਗ ਨੇ ਇਸ ਸਾਲ ਇਹ ਪੌੜੀਆਂ 15 ਮਿੰਟਾਂ 39 ਸਕਿੰਟਾਂ ਵਿਚ ਚੜ੍ਹ ਕੇ ਸੀ.ਐੱਨ. ਟਾਵਰ ਦੀਆਂ ਪੌੜੀਆਂ ਚੜ੍ਹਨ ਵਾਲੇ ਸਮੂਹ ਵਿਅੱਕਤੀਆਂ ਵਿਚੋਂ ਪੰਜਵੇਂ ਥਾਂ ‘ਤੇ ਰਹਿ ਕੇ ਆਪਣਾ ਰਿਕਾਰਡ ਸਥਾਪਿਤ ਕੀਤਾ। ਇਸ ਤਰ੍ਹਾਂ ਇਹ ਕਲੱਬ ਦੌੜ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਈਵੈਂਟਾਂ ਵਿਚ ਹਿੱਸਾ ਲੈ ਕੇ ਆਪਣੇ ਰਿਕਾਰਡ ਕਾਇਮ ਕਰ ਰਹੀ ਹੈ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕਵਿੰਟੇ ਵੇਸਟ, ਓਂਟਾਰੀਓ ਵਿੱਚ ਹਮਲੇ ਤੋਂ ਬਾਅਦ ਦੋ ਲੜਕਿਆਂ `ਤੇ ਕਈ ਚਾਰਜਿਜ਼ ਲੱਗੇ ਡਾ. ਸਾਹਿਬ ਸਿੰਘ ਵੱਲੋਂ ਇੱਕ ਪਾਤਰੀ ਨਾਟਕ ‘ਸੰਮਾਂ ਵਾਲੀ ਡਾਂਗ’ ਦੀ ਬਾ-ਕਮਾਲ ਪੇਸ਼ਕਾਰੀ ਜਗਦੀਸ਼ ਗਰੇਵਾਲ ਅਤੇ ਜਸ ਤੂਰ ਵੱਲੋਂ ਕੈਨੇਡਾ ਡੇਅ ਦੀਆਂ ਲੱਖ-ਲੱਖ ਵਧਾਈਆਂ..... ਕੈਨੇਡਾ ਦਿਵਸ ਦੇ ਲੌਂਗ ਵੀਕੈਂਡ ਮੌਕੇ ਓਂਟਾਰੀਓ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਦੀ ਸੰਭਾਵਨਾ ਪੀਲ ਪੁਲਿਸ ਨੂੰ ਜਾਂਚ ਦੌਰਾਨ ਲੋਡਿਡ ਰਿਵਾਲਵਰ ਮਿਲਿਆ ਟੋਰਾਂਟੋ ਉਪ ਚੋਣ ਵਿੱਚ ਹੈਰਾਨੀਜਨਕ ਹਾਰ ਦੇ ਬਾਵਜੂਦ ਵੀ ਬਰੈਂਪਟਨ ਦੇ ਸੰਸਦਾਂ ਨੇ ਪ੍ਰਧਾਨ ਮੰਤਰੀ ਟਰੂਡੋ ਦਾ ਕੀਤਾ ਸਮਰਥਨ ਫੋਰਡ ਨੇ ਪਿਅਰਸਨ ਵਿੱਚ ਪੇਸ਼ੀ ਦੇ ਦੌਰਾਨ ਓਂਟਾਰੀਓ ਸਾਇੰਸ ਸੈਂਟਰ ਦੇ ਬੰਦ ਹੋਣ ਬਾਰੇ ਵਿੱਚ ਸਵਾਲਾਂ ਤੋਂ ਵੱਟਿਆ ਪਾਸਾ ਸਕਾਈਡੌਮ ਗਰੁੱਪ ਆਫ਼ ਕੰਪਨੀਜ਼ ਟੋਰਾਂਟੋ ਨੇ ਕਰਵਾਇਆ ਆਪਣਾ 27ਵਾਂ ਸਲਾਨਾ ਮੇਲਾ ਜੇਨ ਸਬਵੇਅ ਸਟੇਸ਼ਨ ਦੇ ਬਾਹਰ ਵਿਅਕਤੀ `ਤੇ ਚਾਕੂ ਨਾਲ ਹਮਲਾ, ਮੌਤ ਜੇਨ ਸਟਰੀਟ ਕੋਲ ਹਾਈਵੇ 401 `ਤੇ ਹਾਦਸੇ ਵਿੱਚ ਨੌਜਵਾਨ ਦੀ ਮੌਤ