ਟੋਰਾਂਟੋ, 25 ਜੂਨ (ਪੋਸਟ ਬਿਊਰੋ): ਟੋਰਾਂਟੋ ਪੈਰਾਮੇਡਿਕਸ ਨੇ ਦੱਸਿਆ ਕਿ ਜੇਨ ਸਟਰੀਟ ਕੋਲ ਹਾਈਵੇ 401 ਉੱਤੇ ਵਾਹਨ ਦੀ ਟੱਕਰ ਲੱਗਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਓਪੀਪੀ ਨੇ ਦੱਸਿਆ ਕਿ ਇਹ ਦੁਰਘਟਨਾ ਸ਼ਾਮ ਕਰੀਬ 6:45 ਵਜੇ ਹਾਈਵੇ 401 ਐਕਸਪ੍ਰੈੱਸ ਦੀਆਂ ਦੋ ਪੱਛਮ ਵੱਲ ਜਾਣ ਵਾਲੀਆਂ ਲੇਨਜ਼ ਵਿੱਚ ਹੋਈ ਅਤੇ ਇਸ ਵਿੱਚ ਇੱਕ ਟਰੈਕਟਰ ਟ੍ਰੇਲਰ ਅਤੇ ਇੱਕ ਵੈਨ ਚਾਲਕ ਸ਼ਾਮਿਲ ਸਨ।
ਪੁਲਿਸ ਨੇ ਦੱਸਿਆ ਕਿ ਵੈਨ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਟਰੈਕਟਰ ਟ੍ਰੇਲਰ ਦੇ ਚਾਲਕ ਨੂੰ ਕੋਈ ਸੱਟ ਨਹੀਂ ਲੱਗੀ ਹੈ। ਫਿਲਹਾਲ, ਹਾਈਵੇ ਦੀ ਪੱਛਮ ਵੱਲ ਜਾਣ ਵਾਲੀ ਐਕਸਪ੍ਰੈੱਸ ਲੇਨ ਅਤੇ ਕੀਲ ਸਟਰੀਟ ਤੋਂ ਪਹਿਲਾਂ ਕਲੇਕਟਰ ਵੱਲ ਐਕਸਪ੍ਰੈੱਸ ਲੇਨ ਬੰਦ ਹਨ। ਪੁਲਿਸ ਦੀ ਮਾਮਲੇ ਦੀ ਜਾਂਚ ਕਰ ਰਹੀ ਹੈ।