ਟੋਰਾਂਟੋ, 25 ਜੂਨ (ਪੋਸਟ ਬਿਊਰੋ): ਪੁਲਿਸ ਨੇ ਦੱਸਿਆ ਕਿ ਜੇਨ ਸਬਵੇਅ ਸਟੇਸ਼ਨ ਦੇ ਬਾਹਰ ਚਾਕੂ ਮਾਰਨ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਮੰਗਲਵਾਰ ਦੁਪਹਿਰ ਬਸ-ਬੇ ਖੇਤਰ ਕੋਲ ਹੋਈ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 6 ਵਜੇ ਤੋਂ ਕੁੱਝ ਪਹਿਲਾਂ ਜੇਨ ਅਤੇ ਬਲੋਰ ਸਟਰੀਟ ਕੋਲ ਟੀਟੀਸੀ ਸਟੇਸ਼ਨ `ਤੇ ਬੁਲਾਇਆ ਗਿਆ ਸੀ, ਜਿੱਥੇ ਇੱਕ ਝਗੜੇ ਦੀ ਰਿਪੋਰਟ ਮਿਲੀ ਸੀ। ਇਸ ਦੌਰਾਨ ਇੱਕ ਵਿਅਕਤੀ ਨੂੰ ਚਾਕੂ ਮਾਰ ਦਿੱਤਾ ਗਿਆ। ਪੈਰਾਮੇਡਿਕਸ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਬਾਲਗ ਨੂੰ ਗੰਭੀਰ ਸਥਿਤੀ ਵਿਚ ਹਸਪਤਾਲ ਪਹੁੰਚਾਇਆ। ਉਨ੍ਹਾਂ ਨੇ ਉਸ ਦੀਆਂ ਸੱਟਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਪੁਲਿਸ ਨੇ ਬਾਅਦ ਵਿੱਚ ਦੱਸਿਆ ਕਿ ਪੀੜਤ ਨੂੰ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ।
ਬਲੋਰ ਸਟਰੀਟ ਉੱਤੇ ਪੱਛਮ ਵੱਲ ਜਾਣ ਵਾਲੇ ਖੇਤਰ ਤੋਂ ਅਣਪਛਾਤੇ ਸ਼ੱਕੀ ਭੱਜ ਗਏ। ਘਟਨਾ ਕਾਰਨ ਸਬਵੇਅ ਟਰੇਨਾਂ ਵਰਤਮਾਨ ਵਿੱਚ ਜੇਨ ਸਟੇਸ਼ਨ ਨੂੰ ਬਾਇਪਾਸ ਕਰ ਰਹੀਆਂ ਹਨ । ਇਸ ਘਟਨਾ ਬਾਰੇ ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਹੋਣ ਉੱਤੇ ਟੋਰਾਂਟੋ ਪੁਲਿਸ ਨਾਲ 416-808-1100 `ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ।