Welcome to Canadian Punjabi Post
Follow us on

29

June 2024
 
ਟੋਰਾਂਟੋ/ਜੀਟੀਏ

ਸਕਾਈਡੌਮ ਗਰੁੱਪ ਆਫ਼ ਕੰਪਨੀਜ਼ ਟੋਰਾਂਟੋ ਨੇ ਕਰਵਾਇਆ ਆਪਣਾ 27ਵਾਂ ਸਲਾਨਾ ਮੇਲਾ

June 26, 2024 02:48 PM

 

ਬਰੈਂਪਟਨ, 26 ਜੂਨ (ਪੋਸਟ ਬਿਊਰੋ): ਸਕਾਈਡੌਮ ਗਰੁੱਪ ਆਫ਼ ਕੰਪਨੀਜ਼ ਟੋਰਾਂਟੋ ਕੈਨੇਡਾ ਵੱਲੋਂ ਅਪਣਾ 27ਵਾਂ ਸਲਾਨਾ ਮੇਲਾ 30 ਸਟੈਫੋਰਡ ਡਰਾਈਵ ਬਰੈਂਪਟਨ ਦੇ ਖੁੱਲੇ੍ਹ ਵਿਹੜੇ ਵਿੱਚ 23 ਜੂਨ 2024 ਨੂੰ ਅਪਣੇ ਗ੍ਰਾਹਕਾਂ ਅਤੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੀ ਭਰਵੀਂ ਹਾਜ਼ਰੀ ਵਿੱਚ ਸਵੇਰ ਦੇ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਬਹੁਤ ਹੀ ਸੁਹਾਵਣੇ ਮੌਸਮ ਵਿੱਚ ਕਰਵਾਇਆ ਗਿਆ ।

 


ਇਸ ਪ੍ਰੋਗਰਾਮ ਦਾ ਉਦਘਾਟਨ ਬਰੈਂਪਟਨ ਦੇ ਐਮਪੀ ਰੂਬੀ ਸਹੋਤਾ, ਸੋਨੀਆ ਸਿੱਧੂ ਐਮਪੀ, ਹਰਕੀਰਤ ਸਿੰਘ ਡਿਪਟੀ ਮੇਅਰ, ਰੀਜਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ, ਸਕਾਈਡਮ ਦੇ ਚੇਅਰਮੈਨ ਦਲਜੀਤ ਸਿੰਘ ਗੈਦੂ ਅਤੇ ਉਨ੍ਹਾਂ ਦੇ ਸਪੁੱਤਰ ਸਤਨਾਮ ਸਿੰਘ ਗੈਦੂ, ਇੰਦਰਜੀਤ ਸਿੰਘ ਗੈਦੂ, ਇੰਦਰਪਾਲ ਸਿੰਘ ਗੈਦੂ ਅਤੇ ਸਤਬੀਰ ਸਿੰਘ ਗੈਦੂ ਦੇ ਕਰ ਕਮਲਾ ਨਾਲ ਰਿਬਨ ਕੱਟ ਕੇ ਕੀਤਾ ਗਿਆ।

 

 
ਮੇਲੇ ਦੀ ਸ਼ੁਰੂਆਤ ਧਾਰਮਿਕ ਗਾਇਨ , ਦੇਹ ਸਿਵਾ ਬਰ ਮੋਹਿ ਅਤੇ ਉ ਕੈਨੇਡਾ ਨਾਲ ਕੀਤੀ ਗਈ। ਇਸ ਮੇਲੇ ਦੀ ਖਾਸੀਅਤ ਇਹ ਸੀ ਕਿ ਇਸ ਦੀ ਐਂਟਰੀ ਬਿਲਕੁਲ ਮੁਫ਼ਤ ਰੱਖੀ ਗਈ ਅਤੇ ਆਉਣ ਵਾਲੇ ਹਰੇਕ ਮਹਿਮਾਨ ਨੂੰ ਇੱਕ ਲੱਕੀ ਡਰਾਅ ਦੀ ਟਿਕਟ ਵੀ ਫ੍ਰੀ ਦਿੱਤੀ ਗਈ। ਲੱਕੀ ਡਰਾਅ ਵਿੱਚ ਕੁੱਲ 10 ਇਨਾਮਾਂ ਵਿੱਚ ਟੈਲੀਵਿਜ਼ਨ, ਸਾਈਕਲ, ਪ੍ਰਿੰਟਰ, ਮਾਈਕਰੋਵੇਵ ਆਦਿ ਤੋਂ ਇਲਾਵਾ ਬੱਚਿਆਂ ਲਈ ਵੱਖਰੇ ਇਨਾਮ ਰੱਖੇ ਗਏ ਸਨ ਜੋਕਿ ਸਾਰੇ ਦੇ ਸਾਰੇ ਇਨਾਮ ਮੌਕੇ `ਤੇ ਹਾਜ਼ਰ ਵਿਅਕਤੀਆਂ ਦੀਆਂ ਟਿਕਟਾਂ `ਤੇ ਹੀ ਕੱਢੇ ਗਏ ਅਤੇ ਨਾਮਵਰ ਵਿਅਕਤੀਆਂ ਦੇ ਕਰ ਕਮਲਾਂ ਰਾਹੀਂ ਦਿੱਤੇ ਗਏ।

 

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਨੇਡਾ ਦਿਵਸ ਦੇ ਲੌਂਗ ਵੀਕੈਂਡ ਮੌਕੇ ਓਂਟਾਰੀਓ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਦੀ ਸੰਭਾਵਨਾ ਪੀਲ ਪੁਲਿਸ ਨੂੰ ਜਾਂਚ ਦੌਰਾਨ ਲੋਡਿਡ ਰਿਵਾਲਵਰ ਮਿਲਿਆ ਟੋਰਾਂਟੋ ਉਪ ਚੋਣ ਵਿੱਚ ਹੈਰਾਨੀਜਨਕ ਹਾਰ ਦੇ ਬਾਵਜੂਦ ਵੀ ਬਰੈਂਪਟਨ ਦੇ ਸੰਸਦਾਂ ਨੇ ਪ੍ਰਧਾਨ ਮੰਤਰੀ ਟਰੂਡੋ ਦਾ ਕੀਤਾ ਸਮਰਥਨ ਫੋਰਡ ਨੇ ਪਿਅਰਸਨ ਵਿੱਚ ਪੇਸ਼ੀ ਦੇ ਦੌਰਾਨ ਓਂਟਾਰੀਓ ਸਾਇੰਸ ਸੈਂਟਰ ਦੇ ਬੰਦ ਹੋਣ ਬਾਰੇ ਵਿੱਚ ਸਵਾਲਾਂ ਤੋਂ ਵੱਟਿਆ ਪਾਸਾ ਜੇਨ ਸਬਵੇਅ ਸਟੇਸ਼ਨ ਦੇ ਬਾਹਰ ਵਿਅਕਤੀ `ਤੇ ਚਾਕੂ ਨਾਲ ਹਮਲਾ, ਮੌਤ ਜੇਨ ਸਟਰੀਟ ਕੋਲ ਹਾਈਵੇ 401 `ਤੇ ਹਾਦਸੇ ਵਿੱਚ ਨੌਜਵਾਨ ਦੀ ਮੌਤ ਸਕਾਰਬੋਰੋ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਓਂਟਾਰੀਓ ਸਾਇੰਸ ਸੈਂਟਰ 50 ਤੋਂ ਵੱਧ ਕਰਮਚਾਰੀਆਂ ਦੀ ਕਰੇਗਾ ਛਾਂਟੀ ਬਰੈਂਪਟਨ ਦੇ ਚਿੰਗੁਆਕੌਸੀ ਪਾਰਕ ਵਿੱਚ ਮਨਾਇਆ ਜਾਵੇਗਾ ਕੈਨੇਡਾ ਦਿਵਸ ਪੂਰਨ ਬੰਦ ਦੀ ਚਿਤਾਵਨੀ: ਮਿਸੀਸਾਗਾ ਅਤੇ ਬਰੈਂਪਟਨ ਦੇ ਨਾਲ-ਨਾਲ ਕੈਲੇਡਨ ਵਿੱਚ ਕਿਊ.ਈ.ਡਬਲਯੂ. ਅਤੇ ਹਾਈਵੇ 403, ਹਾਈਵੇ 401 ਅਤੇ ਹਾਈਵੇ 410 `ਤੇ 24-28 ਜੂਨ ਨੂੰ ਰਹਿਣਗੇ ਬੰਦ