Welcome to Canadian Punjabi Post
Follow us on

15

March 2025
 
ਭਾਰਤ

18ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਸ਼ੁਰੂ, ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ

June 24, 2024 08:51 AM

ਨਵੀਂ ਦਿੱਲੀ, 24 ਜੂਨ (ਪੋਸਟ ਬਿਊਰੋ): 18ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਅੱਜ ਸ਼ੁਰੂ ਹੋ ਗਿਆ ਹੈ। ਸਦਨ `ਚ ਇਜਲਾਸ ਦੀ ਸ਼ੁਰੂਆਤ ਰਾਸ਼ਟਰ ਗਾਨ ਨਾਲ ਹੋਈ। ਇਸਦੇ ਨਾਲ ਹੀ ਸਦਨ ਵਿਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਮੈਂਬਰ ਵਜੋਂ ਹਲਫ਼ ਲਿਆ । ਇਸ ਦੌਰਾਨ ਅੱਜ ਪ੍ਰਧਾਨ ਮੰਤਰੀ ਮੋਦੀ ਨਾਲ ਹੋਰ ਨਵੇਂ ਸੰਸਦ ਮੈਂਬਰਾਂ ਨੇ ਸਹੁੰ ਚੁੱਕੀ। ਜਿ਼ਕਰਯੋਗ ਹੈ ਕਿ ਨਵੇਂ ਸੰਸਦ ਮੈਂਬਰ ਅੱਜ ਅਤੇ ਭਲਕੇ ਸੰਸਦ ਵਿੱਚ ਸਹੁੰ ਚੁੱਕਣਗੇ।
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਨੂੰ ਚਲਾਉਣ ਲਈ ਸਾਰਿਆਂ ਦੀ ਸਹਿਮਤੀ ਜ਼ਰੂਰੀ ਹੈ। ਉਨ੍ਹਾਂ ਕਿਹਾ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ। ਅਸੀਂ ਸੰਵਿਧਾਨ ਦੀਆਂ ਸੀਮਾਵਾਂ ਦਾ ਪਾਲਣ ਕਰਕੇ ਦੇਸ਼ ਨੂੰ ਅੱਗੇ ਲਿਜਾਣਾ ਚਾਹੁੰਦੇ ਹਾਂ। ਮੋਦੀ ਨੇ ਕਿਹਾ ਕਿ ਦੇਸ਼ ਨੂੰ ਜਿ਼ੰਮੇਵਾਰ ਵਿਰੋਧੀ ਧਿਰ ਦੀ ਲੋੜ ਹੈ। ਇਸ ਤੋਂ ਪਹਿਲਾਂ ਸੋਮਵਾਰ ਸਵੇਰੇ 10 ਵਜੇ ਭਾਜਪਾ ਦੇ ਸੰਸਦ ਮੈਂਬਰ ਭਰਤੂਹਰੀ ਮਹਿਤਾਬ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪ੍ਰੋਟੇਮ ਸਪੀਕਰ ਦੀ ਸਹੁੰ ਚੁਕਾਈ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਤੇਜਸ ਐੱਮਕੇ1 ਪ੍ਰੋਟੋਟਾਈਪ ਨਾਲ ਅਸਤਰ ਮਿਜ਼ਾਈਲ ਦਾ ਸਫਲ ਪ੍ਰੀਖਣ ਦੇਹਰਾਦੂਨ ’ਚ ਮਰਸਡੀਜ਼ ਨੇ ਛੇ ਮਜ਼ਦੂਰਾਂ ਨੂੰ ਮਾਰੀ ਟੱਕਰ, ਚਾਰ ਦੀ ਮੌਕੇ ’ਤੇ ਮੌਤ, ਦੋ ਜ਼ਖ਼ਮੀ ਦਿੱਲੀ ਵਿੱਚ ਬ੍ਰਿਟਿਸ਼ ਲੜਕੀ ਨਾਲ ਦੁਸ਼ਕਰਮ ਅਤੇ ਛੇੜਛਾੜ, ਦੋ ਗ੍ਰਿਫ਼ਤਾਰ ਰਾਜੌਰੀ ਵਿੱਚ ਸਰਹੱਦ ਪਾਰ ਤੋਂ ਗੋਲੀਬਾਰੀ, ਇੱਕ ਜਵਾਨ ਜ਼ਖਮੀ, ਫੌਜ ਨੇ ਸਰਚ ਮੁਹਿੰਮ ਚਲਾਈ ਸੰਭਲ ਦੀ ਜਾਮਾ ਮਸਜਿਦ ਵਿਚ ਹੋਵੇਗੀ ਰੰਗਾਈ, ਇਲਾਹਾਬਾਦ ਹਾਈਕੋਰਟ ਨੇ ਕਿਹਾ- ਸਿਰਫ਼ ਬਾਹਰੀ ਕੰਧਾਂ `ਤੇ ਕਰੋ ਰੰਗ ਹੁਣ ਪਾਸਪੋਰਟ ਪ੍ਰਾਪਤ ਕਰਨ ਲਈ ਜਨਮ ਸਰਟੀਫਿਕੇਟ ਦੇਣਾ ਹੋਵੇਗਾ ਲਾਜ਼ਮੀ ਰਾਜਸਥਾਨ ਵਿਚ 80 ਸਾਲਾ ਪਿਤਾ ਨੇ ਕੀਤਾ ਪੁੱਤਰ ਦਾ ਕਤਲ ਨੌਕਰੀ ਬਦਲੇ ਜ਼ਮੀਨ ਘਪਲੇ ਦੇ ਮਾਮਲੇ `ਚ ਆਰਜੇਡੀ ਆਗੂ ਲਾਲੂ ਯਾਦਵ ਦੇ ਬੇਟੇ ਤੇਜ ਪ੍ਰਤਾਪ ਨੂੰ ਮਿਲੀ ਜ਼ਮਾਨਤ ਦੁਨੀਆਂ ਦੇ 20 ਸਭ ਤੋਂ ਵੱਧ ਪ੍ਰਦੂਸਿ਼ਤ ਸ਼ਹਿਰ ਵਿਚ ਭਾਰਤ ਦੇ 13 ਸਭ ਤੋਂ ਪ੍ਰਦੂਸਿ਼ਤ ਸ਼ਹਿਰ ਰੌਸ਼ਨੀ ਨਾਡਾਰ ਬਣੇ ਹੁਣ ਦੇਸ਼ ਦੀ ਸਭ ਤੋਂ ਅਮੀਰ ਔਰਤ ਅੰਬਾਨੀ-ਅਡਾਨੀ ਤੋਂ ਬਾਅਦ ਤੀਜੀ ਸਭ ਤੋਂ ਅਮੀਰ