ਟੋਰਾਂਟੋ, 14 ਜੂਨ (ਪੋਸਟ ਬਿਊਰੋ): ਦੋ ਮਹੀਨੇ ਪਹਿਲਾਂ ਈਟੋਬਿਕੋਕ ਸਥਿਤ ਘਰ ਵਿੱਚ 90 ਸਾਲਾ ਬਜ਼ੁਰਹ ਦੇ ਕਤਲ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ।
ਟੋਰਾਂਟੋ ਪੁਲਿਸ ਨੂੰ 18 ਅਪ੍ਰੈਲ ਦੀ ਦੁਪਹਿਰ ਨੂੰ ਕਿਪਲਿੰਗ ਏਵੇਨਿਊ ਅਤੇ ਏਗਲਿੰਟਨ ਏਵੇਨਿਊ ਵੇਸਟ ਦੇ ਇਲਾਕੇ ਵਿੱਚ ਬੇਮਰਸਾਈਡ ਡਰਾਈਵ ਅਤੇ ਬੋਰਨਮਾਊਥ ਰੋਡ ਉੱਤੇ ਸਥਿਤ ਇੱਕ ਘਰ ਵਿਚ ਬੁਲਾਇਆ ਗਿਆ ।
ਉਨ੍ਹਾਂ ਦਾ ਦੋਸ਼ ਹੈ ਕਿ 32 ਸਾਲਾ ਵਿਅਕਤੀ ਨੇ 90 ਸਾਲਾ ਵਿਅਕਤੀ `ਤੇ ਹਮਲਾ ਕੀਤਾ ਅਤੇ ਉਸਨੂੰ ਚਾਕੂ ਮਾਰ ਦਿੱਤਾ। ਜਦੋਂ ਪੁਲਿਸ ਪਹੁੰਚੀ, ਤਾਂ ਉਨ੍ਹਾਂ ਨੇ ਬਜੁ਼ਰਗ ਨੂੰ ਜ਼ਖਮੀ ਹਾਲਤ `ਚ ਪਾਇਆ। ਉਸਨੂੰ ਘਟਨਾ ਸਥਾਨ `ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਇਸ ਵਿੱਚ, ਅਧਿਕਾਰੀਆਂ ਨੇ ਘਟਨਾ ਸਥਾਨ `ਤੇ ਹੀ 32 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ।
ਵੀਰਵਾਰ ਨੂੰ ਪੁਲਿਸ ਨੇ ਪੀੜਤ ਦੀ ਪਹਿਚਾਣ ਏਂਟੋਨੀਓ ਅਲੋਂਜ ਦੇ ਰੂਪ ਵਿੱਚ ਕੀਤੀ। ਇਹ ਸ਼ਹਿਰ ਦਾ ਇਸ ਸਾਲ ਦਾ 22ਵਾਂ ਕਤਲ ਸੀ। ਪੁਲਿਸ ਨੇ ਦੱਸਿਆ ਕਿ ਸ਼ੱਕੀ ਮੈਸਿਮੋ ਅਲੋਂਜੀ `ਤੇ ਸੈਕੰਡ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਸ਼ੱਕੀ ਅਤੇ ਪੀੜਤ ਪਰਿਵਾਰ ਦੇ ਮੈਂਬਰ ਸਨ ਅਤੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਸ਼ੱਕੀ ਪੀੜਤ ਦਾ ਪੋਤਾ ਹੈ।
ਹਾਲੇ ਪਲਿਸ ਵੱਲੋਂ ਕਤਲ ਦੇ ਕਾਰਨਾਂ ਬਾਰੇ ਨਹੀਂ ਦੱਸਿਆ ਗਿਆ।