ਟੋਰਾਂਟੋ, 14 ਜੂਨ (ਪੋਸਟ ਬਿਊਰੋ): ਟੋਰਾਂਟੋ ਮਾਲ ਦੇ ਇੱਕ ਜਵੇਲਰੀ ਸਟੋਰ ਅਤੇ ਮਿਸਿਸਾਗਾ ਵਿੱਚ ਇੱਕ ਇਲੈਕਟ੍ਰਾਨਿਕਸ ਸਟੋਰ ਵਿੱਚ ਇਸ ਹਫ਼ਤੇ ਹਥਿਆਰਬੰਦ ਡਕੈਤੀਆਂ ਦੇ ਮਾਮਲੇ ਵਿੱਚ 20 ਸਾਲਾ ਨੌਜਵਾਨ ਅਤੇ ਚਾਰ ਟੀਨਏਜ਼ਰਜ਼ ਨੂੰ ਚਾਰਜ ਕੀਤਾ ਗਿਆ ਹੈ।
ਪਹਿਲੀ ਘਟਨਾ ਸੋਮਵਾਰ ਨੂੰ ਸਕਾਰਬੋਰੋ ਟਾਊਨ ਸੈਂਟਰ ਅੰਦਰ ਇੱਕ ਜਵੇਲਰੀ ਸਟੋਰ ਵਿੱਚ ਹੋਈ। ਪੀਲ ਰੀਜਨ ਪੁਲਿਸ (ਪੀਆਰਪੀ) ਦਾ ਦੋਸ਼ ਹੈ ਕਿ ਚਾਰ ਸਤਕੀਆਂ ਨੇ ਭੇਸ ਬਦਲਕੇ ਹਥੌੜੇ ਨਾਲ ਕਈ ਡਿਸਪਲੇ ਕੇਸ ਤੋੜ ਦਿੱਤੇ ਅਤੇ ਸਟੋਰ ਵਿਚੋਂ ਵੱਡੀ ਮਾਤਰਾ ਵਿੱਚ ਜਵੇਲਰੀ ਅਤੇ ਹੋਰ ਚੀਜ਼ਾ ਚੋਰੀ ਕਰ ਲਈਆਂ। ਪੁਲਿਸ ਨੇ ਦੱਸਿਆ ਕਿ ਇਸਤੋਂ ਬਾਅਦ ਸ਼ੱਕੀ ਚੋਰੀ ਦੀ ਗੱਡੀ ਵਿੱਚ ਭੱਜ ਗਏ ।
ਅਗਲੇ ਦਿਨ, ਉਹੀ ਸ਼ੱਕੀ ਜਿਨ੍ਹਾਂ ਕੋਲ ਇੱਕ ਬੰਦੂਕ ਸੀ, ਕੇਨੇਡੀ ਰੋਡ ਅਤੇ ਮੈਥੇਸਨ ਬੁਲੇਵਾਰਡ ਦੇ ਖੇਤਰ ਵਿੱਚ ਇੱਕ ਇਲੈਕਟ੍ਰਾਨਿਕਸ ਸਟੋਰ ਵਿੱਚ ਵੜ ਗਏ ਅਤੇ ਲੁੱਟ ਕੀਤੀ ।
ਪੁਲਿਸ ਦਾ ਇਲਜ਼ਾਮ ਹੈ ਕਿ ਸ਼ੱਕੀਆਂ ਨੇ ਸਟੋਰ ਵਿੱਚ ਤੋੜਫੋੜ ਕੀਤੀ ਅਤੇ ਕਈ ਇਲੈਕਟ੍ਰਾਨਿਕਸ ਚੀਜ਼ਾਂ ਲੈ ਗਏ। ਇਸਤੋਂ ਬਾਅਦ ਉਹ ਉਸੇ ਚੋਰੀ ਕੀਤੀ ਗਈ ਗੱਡੀ ਵਿੱਚ ਭੱਜ ਗਏ।
ਪੀਲ ਅਤੇ ਟੋਰਾਂਟੋ ਪੁਲਿਸ ਦੇ ਨੇ ਬਾਅਦ ਵਿੱਚ ਪੰਜ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਦੋ ਡਕੈਤੀਆਂ ਨਾਲ ਸਬੰਧਤ ਚੀਜ਼ਾਂ ਦਾ ਪਤਾ ਲਗਾਇਆ ਅਤੇ ਉਨ੍ਹਾਂ ਨੂੰ ਜ਼ਬਤ ਕਰ ਲਿਆ।
ਵੀਰਵਾਰ ਨੂੰ ਪੀਆਰਪੀ ਨੇ ਪੰਜ ਸ਼ੱਕੀਆਂ ਵਿੱਚੋਂ ਇੱਕ ਦੀ ਪਹਿਚਾਣ 20 ਸਾਲਾ ਜੇਲੇਨ ਵਹਾਈਟ ਦੇ ਰੂਪ ਵਿੱਚ ਕੀਤੀ। ਬਾਕੀ ਚਾਰ, ਜੋ ਟੋਰਾਂਟੋ, ਮਿਸੀਸਾਗਾ, ਲੰਡਨ ਅਤੇ ਬਰੈਂਪਟਨ ਤੋਂ ਹਨ। ਉਨ੍ਹਾਂ `ਤੇ ਡਕੈਤੀ, ਭੇਸ ਬਦਲਣ ਅਤੇ ਨਕਲੀ ਅੱਗ ਵਾਲੇ ਹਥਿਆਰ ਦੀ ਵਰਤੋਂ ਕਰਨ ਸਮੇਤ ਕਈ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਹੈ।