ਬਰੈਂਪਟਨ, 14 ਜੂਨ (ਪੋਸਟ ਬਿਊਰੋ): ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਮਿਸੀਸਾਗਾ ਦੇ ਮੇਅਰ ਅਹੁਦੇ ਲਈ ਹੋਈ ਉਪਚਪੋਣ ਦੇ ਨਤੀਜੀਆਂ ਤੋਂ ਖੁਸ਼ ਹਨ। ਜਿਸ ਵਿੱਚ ਕੈਰੋਲਿਨ ਪੈਰਿਸ਼ ਨੂੰ ਪੂਰਵ ਮੇਅਰ ਬੋਨੀ ਕਰਾਂਬੀ ਦੀ ਜਗ੍ਹਾ ਚੁਣਿਆ ਗਿਆ ਹੈ।
10 ਜੂਨ ਨੂੰ ਮਿਸਿਸਾਗਾ ਮੇਅਰ ਅਹੁਦੇ ਲਈ ਹੋਏ ਉਪ ਚੋਣ ਵਿੱਚ ਪੈਰਿਸ਼ ਨੇ ਜਿੱਤ ਹਾਸਿਲ ਕੀਤੀ। ਉਨ੍ਹਾਂ ਨੇ ਸ਼ਹਿਰ ਦੇ ਸੱਤਵੇਂ ਮੇਅਰ ਬਣਨ ਲਈ ਸਖ਼ਤ ਮੁਕਾਬਲੇ ਵਿੱਚ ਤਿੰਨ ਹੋਰ ਮੌਜੂਦਾ ਕਾਉਂਸਲਰਾਂ ਨੂੰ ਹਰਾਇਆ।
ਪੈਟਰਿਕ ਬਰਾਊਨ ਦਾ ਮੰਨਣਾ ਹੈ ਕਿ ਪੈਰਿਸ਼ ਦੀ ਜਿੱਤ ਨਾਲ ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਅੱਗੇ ਚਲਕੇ ਅਤੇ ਜਿ਼ਆਦਾ ਮੁੱਦਿਆਂ `ਤੇ ਸਹਿਮਤ ਹੋਣਗੇ। ਉਨ੍ਹਾਂ ਨੇ ਇੱਕ ਇੰਟਰਵਿਊ ਵਿਚ ਕਿਹਾ ਕਿ ਕੈਰੋਲਿਨ ਛੇ ਸਾਲ ਤੋਂ ਮੇਰੇ ਦੋਸਤ ਹਨ। ਮੈਨੂੰ ਪੀਲ ਖੇਤਰ ਵਿੱਚ ਉਨ੍ਹਾਂ ਨਾਲ ਕੰਮ ਕਰਨ ਵਿੱਚ ਬਹੁਤ ਮਜ਼ਾ ਆਇਆ।
ਪੈਰਿਸ਼ ਪਹਿਲੀ ਵਾਰ 2006 ਵਿੱਚ ਮਿਸੀਸਾਗਾ ਨਗਰ ਪਰਿਸ਼ਦ ਲਈ ਚੁਣੇ ਗਏ ਸਨ ਅਤੇ 2010 ਵਿੱਚ ਰਾਜਨੀਤੀ ਤੋਂ ਸੇਵਾਮੁਕਤ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਕਾਰਜਕਾਲ ਪੂਰਾ ਕੀਤਾ ਸੀ। ਉਹ ਸੇਵਾਮੁਕਤੀ ਤੋਂ ਵਾਪਿਸ ਆਏ ਅਤੇ 2014 ਵਿੱਚ ਫਿਰ ਤੋਂ ਚੁਣੇ ਗਏ। ਬਰਾਉਨ ਅਤੇ ਪੈਰਿਸ਼ ਦੋਵੇਂ 2018 ਵਿੱਚ ਬਰੈਂਪਟਨ ਦੇ ਮੇਅਰ ਦੇ ਰੂਪ ਵਿੱਚ ਚੋਣਾਂ ਦੇ ਬਾਅਦ ਤੋਂ ਪੀਲ ਰੀਜਨ ਕੌਂਸਲ ਵਿੱਚ ਹਨ ।
ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਇੱਕ ਵਰਕਰ ਹਨ , ਉਹ ਸਹਿਯੋਗੀ ਹਨ ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਅਸਲ ਵਿੱਚ ਇਕੱਠੇ ਮਿਲਕੇ ਕੰਮ ਕਰਣ ਜਾ ਰਹੇ ਹਾਂ।