ਟੋਰਾਂਟੋ, 2 ਅਪਰੈਲ (ਪੋਸਟ ਬਿਊਰੋ) : ਐਗਲਿੰਟਨ ਵੈਸਟ ਏਰੀਆ ਵਿੱਚ ਇੱਕ ਵਿਅਕਤੀ ਨੂੰ ਚਾਕੂ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਟੋਰਾਂਟੋ ਪੁਲਿਸ ਤਿੰਨ ਨੌਜਵਾਨ ਮਸ਼ਕੂਕਾਂ ਦੀ ਭਾਲ ਕਰ ਰਹੀ ਹੈ।
ਇਹ ਘਟਨਾ ਸੋਮਵਾਰ ਨੂੰ ਐਗਲਿੰਟਨ ਐਵਨਿਊ ਵੈਸਟ ਤੇ ਰਿਚਰਡਸਨ ਐਵਨਿਊ ਏਰੀਆ ਵਿੱਚ ਸ਼ਾਮੀਂ 7:00 ਵਜੇ ਤੋਂ ਪਹਿਲਾਂ ਵਾਪਰੀ। ਇੱਕ ਬਾਲਗ ਵਿਅਕਤੀ ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰ ਪੁਲਿਸ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਦੀ ਹਾਲਤ ਓਨੀ ਵੀ ਜਿ਼ਆਦਾ ਗੰਭੀਰ ਨਹੀਂ ਸੀ ਜਿੰਨੀ ਪਹਿਲਾਂ ਲੱਗ ਰਹੀ ਸੀ।
ਪੁਲਿਸ ਅਧਿਕਾਰੀ ਤਿੰਨ ਨੌਜਵਾਨਾਂ ਨੂੰ ਲੱਭ ਰਹੀ ਹੈ ਜਿਨ੍ਹਾਂ ਨੂੰ ਆਖਰੀ ਵਾਰੀ ਮਾਸਕ ਤੇ ਕਾਲੇ ਤੇ ਨੀਲੇ ਰੰਗ ਦੇ ਕੱਪੜੇ ਪਾਇਆਂ ਵੇਖਿਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਸ ਵਿਅਕਤੀ ਨੂੰ ਚਾਕੂ ਕਿਉਂ ਮਾਰਿਆ ਗਿਆ। ਪੁਲਿਸ ਵੱਲੋਂ ਇਸ ਮਾਮਲੇ ਨੂੰ ਡਾਕਾ ਮੰਨ ਕੇ ਜਾਂਚ ਨਹੀਂ ਕੀਤੀ ਜਾ ਰਹੀ।