Welcome to Canadian Punjabi Post
Follow us on

30

December 2024
ਬ੍ਰੈਕਿੰਗ ਖ਼ਬਰਾਂ :
ਮਸਕ ਨੇ ਕਿਹਾ- ਐੱਚ1 ਵੀਜ਼ਾ ਪ੍ਰੋਗਰਾਮ ਖਤਮ ਹੋਣ ਵਰਗਾ, ਸੁਧਾਰ ਦੀ ਲੋੜ ਜਸਟਿਸ ਸੰਧਾਵਾਲੀਆ ਨੇ ਹਿਮਾਚਲ ਹਾਈਕੋਰਟ ਦੇ ਚੀਫ ਜਸਟਿਸ ਵਜੋਂ ਸਹੁੰ ਚੁੱਕੀਮੱਧ ਪ੍ਰਦੇਸ਼ ਦੇ ਗੁਨਾ ਵਿੱਚ 140 ਫੁੱਟ ਡੂੰਘੇ ਬੋਰਵੈੱਲ ’ਚ ਡਿੱਗੇ ਬੱਚੇ ਦੀ ਮੌਤਤਾਲਿਬਾਨ ਨੇ ਘਰਾਂ 'ਚ ਖਿੜਕੀਆਂ ਬਣਾਉਣ 'ਤੇ ਲਗਾਈ ਪਾਬੰਦੀ, ਕਿਹਾ- ਜਿੱਥੋਂ ਔਰਤਾਂ ਦਿਖਾਈ ਦੇਣ ਉੱਥੇ ਖਿੜਕੀਆਂ ਨਾ ਬਣਾਓ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਪ੍ਰੋਸਟੇਟ ਸਰਜਰੀ ਕਰਵਾਈ, ਰਿਕਵਰੀ ਲਈ ਅੰਡਰਗਾਊਂਡ ਕਮਰੇ ਵਿੱਚ ਹੋਏ ਸਿਫ਼ਟਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਦਿਹਾਂਤ, 100 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹ ਲਿਆਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਭਲਕੇ ਹੋਵੇਗਾ ਅੰਤਿਮ ਸਸਕਾਰ, 7 ਦਿਨਾਂ ਦਾ ਰਾਸ਼ਟਰੀ ਸੋਗ, 92 ਸਾਲ ਦੀ ਉਮਰ ਵਿੱਚ ਹੋਇਆ ਦਿਹਾਂਤਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
 
ਭਾਰਤ

ਲਾੜੇ ਨੂੰ ਹੋ ਗਿਆ ਡੇਂਗੂ ਤਾਂ ਹਸਪਤਾਲ ਵਿਚ ਹੀ ਮੰਡਪ ਸਜਾਕੇ ਲਾੜਾ-ਲਾੜੀ ਨੇ ਪਾਈ ਇੱਕ ਦੂਜੇ ਦੇ ਵਰਮਾਲਾ

November 30, 2023 02:14 PM

ਨਵੀਂ ਦਿੱਲੀ, 30 ਨਵੰਬਰ (ਪੋਸਟ ਬਿਊਰੋ): ਗਾਜ਼ੀਆਬਾਦ ਦੇ ਇੱਕ ਹਸਪਤਾਲ ਵਿੱਚ ਇੱਕ ਅਲੱਗ ਤਰੀਕੇ ਨਾਲ ਵਿਆਹ ਹੋਇਆ। ਜਿੱਥੇ ਡੇਂਗੂ ਕਾਰਨ ਹਸਪਤਾਲ 'ਚ ਦਾਖਲ ਹੋਏ ਲਾੜੇ ਦਾ ਵਿਆਹ ਮੈਰਿਜ ਹਾਲ ਦੀ ਥਾਂ ਹਸਪਤਾਲ 'ਚ ਹੀ ਹੋਇਆ।
ਦਿੱਲੀ ਦੇ ਕੋਂਡਲੀ ਦੇ ਰਹਿਣ ਵਾਲੇ ਅਵਿਨਾਸ਼ ਦਾ ਵਿਆਹ ਫਰੀਦਾਬਾ ਦੀ ਰਹਿਣ ਵਾਲੀ ਅਨੁਰਾਧਾ ਨਾਲ ਤੈਅ ਹੋਇਆ ਸੀ। ਵਿਆਹ 27 ਨਵੰਬਰ ਨੂੰ ਹੋਣਾ ਸੀ, ਜਿਸ ਲਈ ਪਲਵਲ ਵਿੱਚ ਇੱਕ ਬੈਂਕੁਏਟ ਹਾਲ ਵੀ ਲੜਕੀ ਵਾਲਿਆਂ ਵੱਲੋਂ ਬੁੱਕ ਕਰਵਾਇਆ ਗਿਆ ਸੀ। ਪਲੇਟਲੈਟਸ ਦੀ ਗਿਣਤੀ ਬਹੁਤ ਘੱਟ ਹੋਣ ਕਾਰਨ ਲਾੜੇ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਪਰਿਵਾਰ ਨੇ ਹਸਪਤਾਲ ਵਿਚ ਹੀ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਵੈਸ਼ਾਲੀ ਦੇ ਮੈਕਸ ਹਸਪਤਾਲ ਦੇ ਇੱਕ ਹਾਲ ਵਿੱਚ ਵਿਆਹ ਦਾ ਹਾਲ ਸਜਾਇਆ ਗਿਆ। ਹਸਪਤਾਲ ਦੇ ਸਜਾਏ ਮੰਡਪ ਵਿੱਚ ਲਾੜਾ-ਲਾੜੀ ਨੇ ਇੱਕ ਦੂਜੇ ਨੂੰ ਹਾਰ ਪਹਿਨਾਏ। ਵਿਆਹ ਦੀ ਸਮਾਪਤੀ ਤੋਂ ਬਾਅਦ ਲਾੜਾ-ਲਾੜੀ ਨੇ ਆਪਣੇ ਮਾਤਾ-ਪਿਤਾ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ।
ਗਾਜ਼ੀਆਬਾਦ ਦੇ ਰਹਿਣ ਵਾਲੇ ਅਵਿਨਾਸ਼ ਕੁਮਾਰ ਦੀ ਤਬੀਅਤ ਵਿਆਹ ਤੋਂ 4 ਦਿਨ ਪਹਿਲਾਂ ਵਿਗੜ ਗਈ ਸੀ। ਬੁਖਾਰ ਅਤੇ ਥਕਾਵਟ ਕਾਰਨ ਅਵਿਨਾਸ਼ ਦੋ ਦਿਨਾਂ ਤੋਂ ਮੰਜੇ ਤੋਂ ਉਠ ਨਹੀਂ ਸਕਿਆ। ਡੇਂਗੂ ਦੀ ਪੁਸ਼ਟੀ ਹੋਣ ਤੋਂ ਬਾਅਦ, ਉਸ ਦੇ ਪਰਿਵਾਰ ਨੇ ਉਸ ਨੂੰ 25 ਨਵੰਬਰ ਨੂੰ ਵੈਸ਼ਾਲੀ ਦੇ ਮੈਕਸ ਹਸਪਤਾਲ ਵਿੱਚ ਦਾਖਲ ਕਰਵਾਇਆ। ਅਵਿਨਾਸ਼ ਦੇ ਬਲੱਡ ਪਲੇਟਲੈਟਸ ਦੀ ਗਿਣਤੀ 10 ਹਜ਼ਾਰ ਤੱਕ ਡਿੱਗ ਗਈ। ਡਾਕਟਰਾਂ ਮੁਤਾਬਕ ਜੇਕਰ ਬਲੱਡ ਪਲੇਟਲੇਟ ਦੀ ਗਿਣਤੀ 20 ਹਜ਼ਾਰ ਤੋਂ ਘੱਟ ਹੈ ਤਾਂ ਮਰੀਜ਼ ਨੂੰ ਗੰਭੀਰ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ। ਅਵਿਨਾਸ਼ ਦੀ ਸਿਹਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਨਹੀਂ ਦਿੱਤੀ ਜਾ ਸਕੀ। ਅਜਿਹੀ ਪ੍ਰੇਸ਼ਾਨੀ ਵਿਚ ਪਰਿਵਾਰ ਵਾਲਿਆਂ ਨੇ ਵਿਆਹ ਨੂੰ ਕੁਝ ਦਿਨਾਂ ਲਈ ਟਾਲਣ ਬਾਰੇ ਸੋਚਿਆ ਸੀ। ਪਰ ਲਾੜੀ ਅਤੇ ਲਾੜੇ ਨਾਲ ਵਿਚਾਰ ਕੀਤਾ ਅਤੇ ਹਸਪਤਾਲ ਵਿਚ ਮੰਡਪ ਸਜਾਕੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ।

 
Have something to say? Post your comment
ਹੋਰ ਭਾਰਤ ਖ਼ਬਰਾਂ
ਜਸਟਿਸ ਸੰਧਾਵਾਲੀਆ ਨੇ ਹਿਮਾਚਲ ਹਾਈਕੋਰਟ ਦੇ ਚੀਫ ਜਸਟਿਸ ਵਜੋਂ ਸਹੁੰ ਚੁੱਕੀ ਮੱਧ ਪ੍ਰਦੇਸ਼ ਦੇ ਗੁਨਾ ਵਿੱਚ 140 ਫੁੱਟ ਡੂੰਘੇ ਬੋਰਵੈੱਲ ’ਚ ਡਿੱਗੇ ਬੱਚੇ ਦੀ ਮੌਤ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਭਲਕੇ ਹੋਵੇਗਾ ਅੰਤਿਮ ਸਸਕਾਰ, 7 ਦਿਨਾਂ ਦਾ ਰਾਸ਼ਟਰੀ ਸੋਗ, 92 ਸਾਲ ਦੀ ਉਮਰ ਵਿੱਚ ਹੋਇਆ ਦਿਹਾਂਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਵੀਰ ਬਾਲ ਦਿਵਸ’ ਮੌਕੇ ‘ਸਾਹਿਬਜ਼ਾਦਿਆਂ’ ਨੂੰ ਕੀਤੀ ਸ਼ਰਧਾਂਜਲੀ ਭੇਟ ਬੋਨਟ 'ਤੇ ਬੈਠਾਇਆ ਬੱਚਾ, ਹਾਈਵੇ 'ਤੇ ਭਜਾਈ ਕਾਰ, ਮੁਲਜ਼ਮ ਗ੍ਰਿਫ਼ਤਾਰ ਗੁਜਰਾਤ 'ਚ ਟਾਇਰ ਫਟਣ ਕਾਰਨ 2 ਟਰੱਕਾਂ ਦੀ ਟੱਕਰ, 2 ਦੀ ਮੌਤ, 3 ਜ਼ਖਮੀ ਅਜੇ ਮਾਕਨ ਦੇ ਕੇਜਰੀਵਾਲ ਨੂੰ ਦੇਸ਼ ਵਿਰੋਧੀ ਕਹਿਣ `ਤੇ ਆਪ ਨੇ ਕਾਂਗਰਸ ਨੂੰ 24 ਘੰਟਿਆਂ ਅੰਦਰ ਅਜੇ ਮਾਕਨ ਖਿਲਾਫ ਕਾਰਵਾਈ ਕਰਨ ਲਈ ਕਿਹਾ ਮਹਾਰਾਸ਼ਟਰ 'ਚ ਕੰਟਰੈਕਟ ਮੁਲਾਜ਼ਮ ਨੇ ਕੀਤਾ 21 ਕਰੋੜ ਦਾ ਘਪਲਾ, 13 ਹਜ਼ਾਰ ਰੁਪਏ ਤਨਖਾਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਭਾਰਤ ਮੰਡਪਮ 'ਚ ਆਯੋਜਿਤ ਵੀਰ ਬਾਲ ਦਿਵਸ ਪ੍ਰੋਗਰਾਮ 'ਚ ਕੀਤੀ ਸਿ਼ਰਕਤ ਦਿੱਲੀ ਸਰਕਾਰ ਨੇ ਖੁਦ ਹੀ ਕਿਹਾ- ਮੁਫ਼ਤ ਇਲਾਜ, ਔਰਤਾਂ ਨੂੰ 2100 ਰੁਪਏ ਦੇਣ ਦੀ ਕੋਈ ਸਕੀਮ ਨਹੀਂ, ਕੇਜਰੀਵਾਲ ਨੇ ਕੀਤੇ ਸਨ ਐਲਾਨ