ਓਨਟਾਰੀਓ, 9 ਜੂਨ (ਪੋਸਟ ਬਿਊਰੋ) : ਲਿਬਰਟੀ ਵਿਲੇਜ ਵਿੱਚ ਹੋਈ ਅਚਨਚੇਤੀ ਮੌਤ ਨੂੰ ਸ਼ੱਕ ਮੰਨ ਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਰਵਾਰ ਨੂੰ ਦੁਪਹਿਰੇ 12:30 ਵਜੇ ਦੇ ਨੇੜੇ ਤੇੜੇ ਜਾਂਚਕਾਰਾਂ ਨੂੰ ਸਟਰੈਚਨ ਐਵਨਿਊ ਨੇੜੇ ਈਸਟ ਲਿਬਰਟੀ ਸਟਰੀਟ ਉੱਤੇ ਸਥਿਤ ਬਿਲਡਿੰਗ ਵਿੱਚ ਸੱਦਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਗਾਰਬੇਜ ਕਾਂਪੈਕਟਰ ਵਿੱਚ ਕੁੱਝ ਅੜਿੱਕਾ ਆਉਣ ਮਗਰੋਂ ਹੀ ਇਸ ਲਾਸ਼ ਬਾਰੇ ਪਤਾ ਲੱਗਿਆ।
ਪੁਲਿਸ ਵੱਲੋਂ ਮ੍ਰਿਤਕ ਦੀ ਪਛਾਣ ਬਾਰੇ ਕੋਈ ਟਿੱਪਣੀ ਨਹੀ਼ਂ ਕੀਤੀ ਗਈ ਹੈ ਤੇ ਨਾ ਹੀ ਮੌਤ ਦੇ ਕਾਰਨਾਂ ਬਾਰੇ ਹੀ ਕੋਈ ਜਾਣਕਾਰੀ ਦਿੱਤੀ ਗਈ ਹੈ।