ਮਿਸੀਸਾਗਾ, 23 ਮਈ (ਪੋਸਟ ਬਿਊਰੋ) : ਪੀਲ ਰੀਜਨਲ ਪੁਲਿਸ ਅਨੁਸਾਰ ਮਿਸੀਸਾਗਾ ਵਿੱਚ ਇੱਕ ਪੁਰਸ਼ ਤੇ ਮਹਿਲਾ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ।
ਪੁਲਿਸ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਨੂੰ ਬ੍ਰਿਸਟਲ ਰੋਡ ਵੈਸਟ ਤੇ ਵ੍ਹਾਈਟਹੌਰਨ ਐਵਨਿਊ ਇਲਾਕੇ ਵਿੱਚ ਇਹ ਘਟਨਾ ਵਾਪਰੀ। ਗੋਲੀਆਂ ਚਲਾਉਣ ਵਾਲੇ ਮਸ਼ਕੂਕ ਅਜੇ ਵੀ ਫਰਾਰ ਹਨ ਤੇ ਕਿਸੇ ਵੀ ਮਸ਼ਕੂਕ ਦੇ ਸਬੰਧ ਵਿੱਚ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ।
ਇਲਾਕੇ ਵਿੱਚ ਭਾਰੀ ਮਾਤਰਾ ਵਿੱਚ ਪੁਲਿਸ ਮੌਜੂਦ ਹੈ ਤੇ ਲੋਕਾਂ ਨੂੰ ਇਸ ਇਲਾਕੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।