Welcome to Canadian Punjabi Post
Follow us on

01

September 2024
ਬ੍ਰੈਕਿੰਗ ਖ਼ਬਰਾਂ :
 
ਭਾਰਤ

ਪੇਪਰ ਸਹੀ ਨਾ ਹੋਣ 'ਤੇ ਵਿਿਦਆਰਥਣ ਨੇ ਛੇੜਛਾੜ ਅਤੇ ਅਗਵਾ ਦੀ ਝੂਠੀ ਕਹਾਣੀ ਰਚੀ

March 20, 2023 05:37 PM

ਨਵੀਂ ਦਿੱਲੀ, 20 ਮਾਰਚ (ਪੋਸਟ ਬਿਊਰੋ):ਦਿੱਲੀ ਦੇ ਭਜਨਪੁਰਾ 'ਚ 10ਵੀਂ ਜਮਾਤ ਦੀ ਵਿਿਦਆਰਥਣ ਨੇ ਐੱਸਐੱਸਟੀ ਦਾ ਪੇਪਰ ਖਰਾਬ ਹੋਣ 'ਤੇ ਛੇੜਛਾੜ ਅਤੇ ਅਗਵਾ ਦੀ ਝੂਠੀ ਕਹਾਣੀ ਘੜੀ। ਇੰਨਾ ਹੀ ਨਹੀਂ, ਕਹਾਣੀ ਨੂੰ ਸੱਚ ਕਰਨ ਲਈ ਵਿਿਦਆਰਥਣ ਨੇ ਆਪਣਾ ਗੁੱਟ ਵੀ ਜਖਮੀ ਕਰ ਲਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਤੁਰੰਤ ਹਰਕਤ 'ਚ ਆ ਗਈ ਅਤੇ ਛੇੜਛਾੜ, ਅਗਵਾ, ਕੁੱਟਮਾਰ, ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪੁਲਿਸ ਨੂੰ ਛੇੜਛਾੜ ਅਤੇ ਅਗਵਾ ਦਾ ਕੋਈ ਸਬੂਤ ਨਹੀਂ ਮਿਿਲਆ। ਜਦੋਂ ਵਿਿਦਆਰਥਣ ਦੀ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਕੌਂਸਲੰਿਗ ਕੀਤੀ ਗਈ ਤਾਂ ਅਸਲੀਅਤ ਸਾਹਮਣੇ ਆਈ। 14 ਸਾਲਾ ਵਿਿਦਆਰਥੀ ਨੇ ਪੇਪਰ ਖਰਾਬ ਹੋਣ 'ਤੇ ਕਹਾਣੀ ਘੜਨ ਦੀ ਗੱਲ ਕਬੂਲੀ ਹੈ। ਇਸ ਘਟਨਾ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਸ ਨੇ ਸੁੱਖ ਦਾ ਸਾਹ ਲਿਆ ਹੈ ਅਤੇ ਹੁਣ ਪੁਲਸ ਨੇ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉੱਤਰ ਪੂਰਬੀ ਦਿੱਲੀ ਦੇ ਡੀਸੀਪੀ ਜੋਏ ਟਿਰਕੀ ਦੇ ਅਨੁਸਾਰ, 15 ਮਾਰਚ ਨੂੰ ਜਯੋਤੀ ਨਗਰ ਥਾਣੇ ਨੂੰ ਦੁਪਹਿਰ ਬਾਅਦ ਇੱਕ ਕਾਲ ਆਈ। ਫੋਨ ਕਰਨ ਵਾਲੇ ਨੇ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਸਕੂਲ ਦੀ ਵਿਿਦਆਰਥਣ ਨੂੰ ਅਗਵਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਹੈ। ਤੁਰੰਤ ਪੁਲਸ ਮੌਕੇ 'ਤੇ ਪਹੁੰਚ ਗਈ। ਜਾਂਚ ਤੋਂ ਬਾਅਦ ਵਿਿਦਆਰਥਣ ਨੂੰ ਭਜਨਪੁਰਾ ਥਾਣੇ ਦਾ ਇਲਾਕਾ ਹੋਣ ਕਾਰਨ ਉਥੇ ਭੇਜ ਦਿੱਤਾ ਗਿਆ। ਵਿਿਦਆਰਥਣ ਨੇ ਪੁਲਸ ਨੂੰ ਦੱਸਿਆ ਕਿ ਉਹ ਮੁਸਤਫਾਬਾਦ ਇਲਾਕੇ 'ਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਬੁੱਧਵਾਰ ਨੂੰ ਉਹ ਯਮੁਨਾ ਵਿਹਾਰ ਦੇ ਸਕੂਲ 'ਚ ਪੇਪਰ ਦੇਣ ਆਈ ਸੀ। ਪੇਪਰ ਦੇਣ ਤੋਂ ਬਾਅਦ ਜਦੋਂ ਉਹ ਸਕੂਲ ਤੋਂ ਬਾਹਰ ਨਿਕਲੀ ਤਾਂ ਕੁਝ ਦੂਰੀ 'ਤੇ ਤਿੰਨ-ਚਾਰ ਲੜਕਿਆਂ ਨੇ ਉਸ ਨੂੰ ਰੋਕ ਲਿਆ ਅਤੇ ਉਸ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਵਿਰੋਧ ਕਰਨ 'ਤੇ ਇਕ ਲੜਕੇ ਨੇ ਉਸ ਦੇ ਗੁੱਟ 'ਤੇ ਚਾਕੂ ਮਾਰ ਦਿੱਤਾ।
ਪੁਲਿਸ ਮੁਤਾਬਕ ਵਿਿਦਆਰਥਣ ਨੇ ਦੱਸਿਆ ਕਿ ਉਹ ਬੇਹੋਸ਼ ਹੋ ਗਈ ਸੀ। ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਨੇ ਆਪਣੇ ਆਪ ਨੂੰ ਜੋਤੀ ਨਗਰ ਦੇ ਇਕ ਸੁੰਨਸਾਨ ਇਲਾਕੇ ਵਿਚ ਪਾਇਆ। ਬਾਅਦ ਵਿੱਚ ਉਸ ਨੇ ਔਰਤ ਦੀ ਮਦਦ ਨਾਲ ਪਰਿਵਾਰ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਵਿਿਦਆਰਥਣ ਦੀ ਹਾਲਤ ਨੂੰ ਦੇਖਦੇ ਹੋਏ ਪੁਲਸ ਨੇ ਤੁਰੰਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਜਦੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਤਾਂ ਮਾਮਲਾ ਸ਼ੱਕੀ ਜਾਪਿਆ। ਬਾਅਦ ਵਿੱਚ ਵਿਿਦਆਰਥੀ ਨੇ ਖੁਦ ਹੀ ਪੂਰੇ ਮਾਮਲੇ ਦੀ ਕਹਾਣੀ ਘੜਨ ਦੀ ਗੱਲ ਮੰਨ ਲਈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਨੇ 73 ਹਜ਼ਾਰ ਅਮਰੀਕੀ ਰਾਈਫਲਾਂ ਮੰਗਵਾਈਆਂ, 837 ਕਰੋੜ ਰੁਪਏ 'ਚ ਹੋਈ ਡੀਲ ਕੋਲਕਤਾ ਬਲਾਤਕਾਰ-ਕਤਲ ਕੇਸ: ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ, ਕੱਢਿਆ ਮਾਰਚ, ਪੁਲਿਸ ਨੇ ਕੀਤਾ ਲਾਠੀਚਾਰਜ ਮਹਾਰਾਸ਼ਟਰ ਦੇ ਰਤਨਾਗਿਰੀ 'ਚ ਨਰਸਿੰਗ ਵਿਦਿਆਰਥਣ ਨਾਲ ਬਲਾਤਕਾਰ ਜੰਮੂ-ਕਸ਼ਮੀਰ ਵਿੱਚ ਕਾਂਗਰਸ ਅਤੇ ਐੱਨਸੀ ਵਿਚਕਾਰ ਸੀਟ ਸ਼ੇਰਿੰਗ ਫਾਈਨਲ, 90 ਵਿੱਚੋਂ, ਐੱਨਸੀ 51, ਕਾਂਗਰਸ 32 ਕਲਕੱਤਾ ਰੇਪ-ਕਤਲ ਮਾਮਲਾ, ਮੁਲਜ਼ਮ ਸੰਜੇ ਨੇ ਕਬੂਲ ਕੀਤਾ ਜ਼ੁਰਮ, ਘਟਨਾ ਤੋਂ ਪਹਿਲਾਂ ਪੀਤੀ ਸੀ ਸ਼ਰਾਬ, ਗਰਲਫਰੈਂਡ ਤੋਂ ਮੰਗੀਆਂ ਨਗਨ ਤਸਵੀਰਾਂ ਅਦਾਕਾਰਾ ਆਸ਼ਾ ਸ਼ਰਮਾ ਦਾ 88 ਸਾਲ ਦੀ ਉਮਰ ਦਿਹਾਂਤ ਮਿਸ ਇੰਡੀਆ 'ਚ ਇਕ ਵੀ ਦਲਿਤ-ਆਦੀਵਾਸੀ ਨਹੀਂ : ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨੇ ਕਿਹਾ- ਔਰਤਾਂ ਵਿਰੁੱਧ ਅਪਰਾਧ ਮੁਆਫ਼ੀਯੋਗ ਨਹੀਂ, ਦੋਸ਼ੀ ਬਚਣੇ ਨਹੀਂ ਚਾਹੀਦੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ- ਯੂਪੀਐੱਸ ਵਿੱਚ ਯੂ ਦਾ ਮਤਲਬ ਮੋਦੀ ਸਰਕਾਰ ਦਾ ਯੂ-ਟਰਨ 2026 ਦੀਆਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲੜ ਸਕਦੇ ਹਨ ਦੱਖਣੀ ਅਭਿਨੇਤਾ ਵਿਜੈ, ਆਪਣੀ ਪਾਰਟੀ ਦਾ ਝੰਡਾ ਅਤੇ ਚੋਣ ਨਿਸ਼ਾਨ ਦਾ ਕੀਤਾ ਜਾਰੀ