ਮਿਸੀਸਾਗਾ, 16 ਮਾਰਚ (ਪੋਸਟ ਬਿਊਰੋ) : ਮਿਸੀਸਾਗਾ ਵਿੱਚ ਇੱਕ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਈ-ਬਾਈਕ ਰਾਈਡਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਪੀਲ ਪੁਲਿਸ ਨੂੰ ਵੀਰਵਾਰ ਸਵੇਰੇ 6:30 ਵਜੇ ਤੋਂ ਪਹਿਲਾਂ ਮੈਵਿਸ ਰੋਡ ਤੇ ਕਰਟਨੀਪਾਰਕ ਡਰਾਈਵ ਏਰੀਆ ਵਿੱਚ ਸੱਦਿਆ ਗਿਆ। ਪੁਲਿਸ ਨੇ ਦੱਸਿਆ ਕਿ ਰਾਈਡਰ, ਜੋ ਕਿ ਬਾਲਗ ਹੈ, ਨੂੰ ਜ਼ਖ਼ਮੀ ਹਾਲਤ ਵਿੱਚ ਟਰੌਮਾ ਸੈਂਟਰ ਲਿਜਾਇਆ ਗਿਆ ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ।
ਜਿਸ ਗੱਡੀ ਵੱਲੋਂ ਰਾਈਡਰ ਨੂੰ ਟੱਕਰ ਮਾਰੀ ਗਈ ਉਸ ਦਾ ਡਰਾਈਵਰ ਮੌਕੇ ਉੱਤੇ ਮੌਜੂਦ ਰਿਹਾ। ਮਾਮਲੇ ਦੀ ਜਾਂਚ ਲਈ ਥੋੜ੍ਹੇ ਸਮੇਂ ਵਾਸਤੇ ਇੰਟਰਸੈਕਸ਼ਨ ਬੰਦ ਕਰ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਇਸ ਨੂੰ ਖੋਲ੍ਹ ਦਿੱਤਾ ਗਿਆ।