ਓਨਟਾਰੀਓ, 13 ਮਾਰਚ (ਪੋਸਟ ਬਿਊਰੋ) : ਨੌਰਥ ਯੌਰਕ ਵਿੱਚ ਦੋ ਗੱਡੀਆਂ ਦਰਮਿਆਨ ਹੋਈ ਆਹਮੋ ਸਾਹਮਣੀ ਟੱਕਰ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਇਹ ਘਟਨਾ ਐਤਵਾਰ ਨੂੰ ਸਵੇਰੇ 11:15 ਵਜੇ ਕੀਲ ਸਟਰੀਟ ਤੇ ਲਾਅਰੈਂਸ ਐਵਨਿਊ ਵੈਸਟ ਇਲਾਕੇ ਵਿੱਚ ਵਾਪਰੀ। ਪੈਰਾਮੈਡਿਕਸ ਵੱਲੋਂ ਪੰਜ ਹੋਰਨਾਂ ਵਿਅਕਤੀਆਂ ਦੀ ਵੀ ਮੌਕੇ ਉੱਤੇ ਜਾਂਚ ਕੀਤੀ ਗਈ।
ਜਾਂਚ ਲਈ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਕੁੱਝ ਸਮੇਂ ਬਾਅਦ ਉਨ੍ਹਾਂ ਨੂੰ ਖੋਲ੍ਹ ਦਿੱਤਾ ਗਿਆ।