Welcome to Canadian Punjabi Post
Follow us on

21

December 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ 21 ਦਸੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗ੍ਰਿਫਤਾਰਰੂਸ ਦੀ ਕੈਂਸਰ ਵੈਕਸੀਨ ਮੁੜ ਕੈਂਸਰ ਹੋਣ ਦਾ ਕੋਈ ਖਤਰਾ ਨਹੀਂ, ਕੀਮਤ 2.5 ਲੱਖ ਰੁਪਏਯੁਗਾਂਡਾ 'ਚ ਫੈਲਿਆ ਡਿੰਗਾ-ਡਿੰਗਾ ਵਾਇਰਸ, 300 ਤੋਂ ਵੱਧ ਬਿਮਾਰ ਪੰਜਾਬ ਸਰਕਾਰ ਵੱਲੋਂ “ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ” ਬਾਰੇ ਕਿਸਾਨ ਯੂਨੀਅਨਾਂ ਨਾਲ ਅਹਿਮ ਮੀਟਿੰਗ ਬਿਸਤ ਦੁਆਬ ਕੈਨਾਲ 33 ਦਿਨਾਂ ਲਈ ਬੰਦ ਰਹੇਗੀਦੁਕਾਨਾਂ, ਫੈਕਟਰੀਆਂ ਅਤੇ ਵਪਾਰਕ ਅਦਾਰਿਆਂ ਦੇ ਸਟਾਫ਼ ਨੂੰ ਆਪਣੀ ਵੋਟ ਪਾਉਣ ਲਈ ਨਗਰ ਨਿਗਮ ਦੇ ਅਧਿਕਾਰ ਖੇਤਰਾਂ ਵਿੱਚ 21 ਦਸੰਬਰ, 2024 'ਕਲੋਜ਼ ਡੇਅ' ਘੋਸਿ਼ਤਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਸ਼ਾ ਮੁਕਤ-ਰੰਗਲਾ ਪੰਜਾਬ ਬਣਾਉਣ ਲਈ ਵੱਡੇ ਪੱਧਰ 'ਤੇ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ
 
ਮਨੋਰੰਜਨ

ਮੁਗ਼ਲ-ਏ-ਆਜ਼ਮ ਦਾ ਹਰ ਸੀਨ ਤਿੰਨ ਭਾਸ਼ਾਵਾਂ ਵਿੱਚ ਹੋਇਆ ਸੀ ਸ਼ੂਟ

February 16, 2023 04:20 PM

ਹਿੰਦੀ ਸਿਨੇਮਾ ਨੇ ਸੌ ਸਾਲ ਤੋਂ ਵੱਧ ਦਾ ਸਮਾਂ ਪੂਰਾ ਕਰ ਲਿਆ ਹੈ। ਭਾਵ, ਇੱਕ ਸਦੀ ਤੋਂ ਵੱਧ। ਇਨ੍ਹਾਂ ਸੌ ਸਾਲਾਂ ਵਿੱਚ ਕਈ ਯਾਦਗਾਰੀ ਅਤੇ ਬਿਹਤਰੀਨ ਫ਼ਿਲਮਾਂ ਬਣੀਆਂ, ਜਿਨ੍ਹਾਂ ਵਿੱਚੋਂ ਇੱਕ ਸੀ ਮੁਗ਼ਲ-ਏ-ਆਜ਼ਮ, ਜੋ 1960 ਵਿੱਚ ਰਿਲੀਜ਼ ਹੋਈ, ਇਹ ਫਿਲਮ ਹਿੰਦੀ ਦੀਆਂ ਸਭ ਤੋਂ ਮਸ਼ਹੂਰ ਫਿਲਮਾਂ ਵਿਚੋਂ ਇੱਕ ਹੈ। ਜਿਸ ਨੂੰ ਬਣਾਉਣ 'ਚ ਵੀ ਕਾਫੀ ਸਮਾਂ ਲੱਗਾ। ਇਹ ਫਿਲਮ ਕੁੱਲ 16 ਸਾਲਾਂ ਵਿੱਚ ਪੂਰੀ ਹੋਈ ਸੀ। ਪਰ ਜਦੋਂ ਇਹ ਰਿਲੀਜ਼ ਹੋਈ ਤਾਂ ਇਸ ਨੇ ਅਜਿਹੀ ਛਾਪ ਛੱਡੀ ਕਿ ਅੱਜ ਵੀ ਮਧੂਬਾਲਾ ਦੀ ਖੂਬਸੂਰਤੀ ਅਤੇ ਦਿਲੀਪ ਕੁਮਾਰ ਦੀ ਅਭੁੱਲ ਅਦਾਕਾਰੀ ਅੱਖਾਂ ਦੇ ਸਾਹਮਣੇ ਤਾਜ਼ਾ ਹੋ ਜਾਂਦੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ਨੂੰ ਬਣਾਉਣ 'ਚ ਇੰਨਾ ਸਮਾਂ ਲੱਗਣ ਪਿੱਛੇ ਇਹ ਵੀ ਇਕ ਕਾਰਨ ਸੀ। ਦਰਅਸਲ, ਕਿਹਾ ਜਾਂਦਾ ਹੈ ਕਿ ਫਿਲਮ ਦਾ ਹਰ ਸੀਨ ਤਿੰਨ ਵੱਖ-ਵੱਖ ਭਾਸ਼ਾਵਾਂ ਵਿੱਚ ਸ਼ੂਟ ਕੀਤਾ ਗਿਆ ਸੀ। ਪਹਿਲਾਂ ਹਿੰਦੀ ਅਤੇ ਫਿਰ ਅੰਗਰੇਜ਼ੀ ਅਤੇ ਤਾਮਿਲ। ਇਸੇ ਲਈ ਹਰ ਸੀਨ 'ਤੇ ਕਾਫੀ ਸਮਾਂ ਅਤੇ ਮਿਹਨਤ ਲੱਗੀ। ਜਦੋਂ ਇਹ ਫਿਲਮ ਤਿਆਰ ਹੋਈ ਤਾਂ ਇਸ ਨੂੰ ਹਿੰਦੀ ਦੇ ਨਾਲ-ਨਾਲ ਅੰਗਰੇਜ਼ੀ ਅਤੇ ਤਾਮਿਲ ਵਿੱਚ ਵੀ ਰਿਲੀਜ਼ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਫਿਲਮ ਨੂੰ ਕਿਸੇ ਵੀ ਭਾਸ਼ਾ 'ਚ ਪਸੰਦ ਨਹੀਂ ਕੀਤਾ ਗਿਆ। 1961 ਵਿੱਚ ਤੇਲਗੂ ਵਿੱਚ ਡਬਿੰਗ ਕਰਨ ਤੋਂ ਬਾਅਦ, ਫਿਲਮ ਅਕਬਰ ਦੇ ਰੂਪ ਵਿੱਚ ਰਿਲੀਜ਼ ਹੋਈ ਸੀ ਪਰ ਉਹ ਵੀ ਕੰਮ ਨਹੀਂ ਕਰ ਸਕੀ।
ਵੈਸੇ, ਤੁਹਾਨੂੰ ਦੱਸ ਦੇਈਏ ਕਿ ਮੁਗਲ-ਏ-ਆਜ਼ਮ ਸਿਰਫ ਬਲੈਕ ਐਂਡ ਵਾਈਟ ਫਿਲਮ ਸੀ। ਜਿੱਥੇ ਦਿਲੀਪ ਕੁਮਾਰ ਸਲੀਮ ਦੀ ਭੂਮਿਕਾ ਵਿੱਚ ਸਨ, ਉਥੇ ਮਧੂਬਾਲਾ ਨੇ ਅਨਾਰਕਲੀ ਦੀ ਭੂਮਿਕਾ ਨਿਭਾਈ ਸੀ। ਦੱਸਿਆ ਜਾਂਦਾ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਦਾ ਪਿਆਰ ਖਿਿੜਆ ਅਤੇ ਖਤਮ ਹੋ ਗਿਆ। ਦਿਲੀਪ ਕੁਮਾਰ ਮਧੂਬਾਲਾ ਨਾਲ ਪਿਆਰ ਕਰਦੇ ਸਨ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦੇ ਸਨ ਪਰ ਇਹ ਰਿਸ਼ਤਾ ਪੂਰਾ ਨਹੀਂ ਹੋ ਸਕਿਆ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਕਿੰਗ ਖਾਨ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਰਾਏਪੁਰ ਤੋਂ ਮਿਲੀ ਧਮਕੀ ਭਰੀ ਕਾਲ, ਕੇਸ ਦਰਜ ਸਲਮਾਨ ਖਾਨ ਦੀ ਫਿਲਮ 'ਸਿਕੰਦਰ' ਦੇ ਸੈੱਟ ਤੋਂ ਵੀਡੀਓ ਹੋਈ ਲੀਕ, ਰਸ਼ਮੀਕਾ ਮੰਦਾਨਾ ਦੀ ਝਲਕ ਸਾਹਮਣੇ ਆਈ ਸੰਜੇ ਲੀਲਾ ਭੰਸਾਲੀ ਦੀ ਲਵ ਐਂਡ ਵਾਰ ਦਾ ਸੈੱਟ ਤਿਆਰ, 7 ਨਵੰਬਰ ਤੋਂ ਸ਼ੁਰੂ ਹੋਵੇਗੀ ਸ਼ੂਟਿੰਗ ਪੁਸ਼ਪਾ-2 ਦਾ ਟ੍ਰੇਲਰ 15 ਨਵੰਬਰ ਨੂੰ ਪਟਨਾ 'ਚ ਹੋਵੇਗਾ ਲਾਂਚ ਹੋਵੇਗਾ, 5 ਦਸੰਬਰ ਨੂੰ ਹੋਵੇਗੀ ਰਿਲੀਜ਼ ਸਲਮਾਨ ਦੀ ਫਿ਼ਲਮ ਸਿਕੰਦਰ 'ਚ ਨਜ਼ਰ ਆਵੇਗੀ ਵਰੁਣ ਧਵਨ ਦੀ ਭਤੀਜੀ ਅੰਜਿਨੀ ਧਵਨ ਰਜਨੀਕਾਂਤ ਚੇਨੱਈ ਦੇ ਅਪੋਲੋ ਹਸਪਤਾਲ ਵਿੱਚ ਦਾਖਲ, ਪੇਟ ਦਰਦ ਦੀ ਸਿ਼ਕਾਇਤ ਦਿਲਜੀਤ ਦੀ ਫਿ਼ਲਮ 'ਪੰਜਾਬ 95' `ਤੇ ਸੈਂਸਰ ਬੋਰਡ ਵੱਲੋਂ 120 ਕੱਟ ਲਾਉਣ ਦਾ ਹੁਕਮ ਗੁਰਦਾਸ ਮਾਨ ਦੀ ਨਵੀਂ ਐਲਬਮ ਦਾ ਨਵਾਂ ਗੀਤ 'ਮੈਂ ਹੀ ਝੂਠੀ' 5 ਸਤੰਬਰ ਨੂੰ ਹੋਵੇਗਾ ਰਿਲੀਜ਼ ਜਸਟਿਨ ਬੀਬਰ ਬਣੇ ਪਿਤਾ, ਇੰਸਟਾਗਰਾਮ `ਤੇ ਜੋੜੇ ਨੇ ਜੈਕ ਬਲੂਜ ਬੀਬਰ ਦੇ ਜਨਮ ਦੀ ਪਾਈ ਪੋਸਟ ਸਿਨੇਮਾਘਰਾਂ 'ਚ ਧੂੰਮਾਂ ਪਾਉਣ ਤੋਂ ਬਾਅਦ ਹੁਣ OTT `ਤੇ 'ਮੁੰਜਿਆ' ਕਰੇਗੀ ਧਮਾਕਾ