ਟੋਰਾਂਟੋ, 29 ਜਨਵਰੀ (ਪੋਸਟ ਬਿਊਰੋ) : ਐਤਵਾਰ ਸ਼ਾਮ ਨੂੰ ਜੇਨ ਸਬਵੇਅ ਸਟੇਸ਼ਨ ਉੱਤੇ ਟੀਟੀਸੀ ਬੱਸ ਤੇ ਕਈ ਹੋਰ ਗੱਡੀਆਂ ਦੀ ਆਪਸ ਵਿੱਚ ਹੋਈ ਟੱਕਰ ਵਿੱਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ।
ਪੁਲਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਇਸ ਹਾਦਸੇ ਵਿੱਚ ਟੀਟੀਸੀ ਦੀ ਬੱਸ ਸਮੇਤ ਪੰਜ ਗੱਡੀਆਂ ਸ਼ਾਮਲ ਸਨ।ਇਹ ਵੀ ਦੱਸਿਆ ਗਿਆ ਕਿ ਇਸ ਹਾਦਸੇ ਵਿੱਚ ਕੋਈ ਗੰਭੀਰ ਰੂਪ ਵਿੱਚ ਜ਼ਖ਼ਮੀ ਨਹੀਂ ਹੋਇਆ।
ਬਲੂਅਰ ਸਟਰੀਟ ਵੈਸਟ ਨੂੰ ਜੇਨ ਸਟਰੀਟ ਤੋਂ ਆਰਮਾਡੇਲ ਐਵਨਿਊ ਤੱਕ ਬੰਦ ਕਰ ਦਿੱਤਾ ਗਿਆ ਹੈ ਤੇ ਇਸ ਇਲਾਕੇ ਵਿੱਚ ਟਰੈਫਿਕ ਵਿੱਚ ਡਿਲੇਅ ਹੋ ਸਕਦੀ ਹੈ।