Welcome to Canadian Punjabi Post
Follow us on

17

January 2022
ਬ੍ਰੈਕਿੰਗ ਖ਼ਬਰਾਂ :
ਫੈਡਰਲ ਸਰਕਾਰ ਨੇ ਕੈਨੇਡੀਅਨ ਟਰੱਕਰਜ਼ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਵਿੱਚ ਕੀਤੀ ਤਬਦੀਲੀਮਜੀਠੀਆ ਨੇ ਕਿਹਾ : ਹਾਈ ਕੋਰਟ ਦੇ ਫ਼ੈਸਲੇ ਤਕ ਮੈਂ ਜਿੱਥੇ ਵੀ ਸੀ, ਉਸ ਦਾ ਚੰਨੀ ਤੇ ਸਿੱਧੂ ਨੂੰ ਪਤਾ ਸੀਸਾਬਕਾ ਵਿਧਾਇਕ ਖੰਨਾ ਅਤੇ ਜੱਥੇਦਾਰ ਟੌਹੜਾ ਦੇ ਦੋਹਤੇ ਸਮੇਤ ਕਈ ਆਗੂ ਭਾਜਪਾ ਵਿੱਚ ਸ਼ਾਮਿਲਨਿਊਜਰਸੀ ਸੂਬੇ ਦੀ ਸੈਨੇਟ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ‘ਸਿੱਖ ਨਸਲਕੁਸ਼ੀ’ ਐਲਾਨਿਆ17 ਜਨਵਰੀ ਤੋਂ ਇਨ-ਪਰਸਨ ਲਰਨਿੰਗ ਲਈ ਖੁੱਲ੍ਹਣਗੇ ਓਨਟਾਰੀਓ ਦੇ ਸਕੂਲਕੋਰੋਨਾ ਦੀ ਤੀਸਰੀ ਲਹਿਰ: ਭਾਰਤ ਵਿੱਚ ਹਸਪਤਾਲ ਭਰਤੀ ਹੋਣ ਦੀ ਦਰ 5 ਤੋਂ 10 ਫੀਸਦੀ ਤੱਕ ਜਾ ਪਹੁੰਚੀਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਦਾ ਵੱਡਾ ਐਲਾਨ, ਹਰ ਸਾਲ 26 ਦਸੰਬਰ ਨੂੰ ਮਨਾਇਆ ਜਾਵੇਗਾ 'ਵੀਰ ਬਾਲ ਦਿਵਸ'ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਲਈ ਸ਼ਡਿਊਲ ਜਾਰੀ, ਆਦਰਸ਼ ਚੋਣ ਜ਼ਾਬਤਾ ਲਾਗੂ
 
ਨਜਰਰੀਆ

ਭਾਜਪਾ ਦੇ ਮਿਸ਼ਨ ਪੰਜਾਬ ਦੇ ਸੰਨ੍ਹ ਲੱਗਣ ਦਾ ਖਤਰਾ

December 06, 2021 01:50 AM

-ਸੁਨੀਲ ਪਾਂਡੇ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵੱਡੇ ਨੇਤਾ ਅਤੇ ਰਾਸ਼ਟਰੀ ਜਰਨਲ ਸੈਕਟਰੀ ਮਨਜਿੰਦਰ ਸਿੰਘ ਸਿਰਸਾ ਦੇ ਭਾਰਤੀ ਜਨਤਾ ਪਾਰਟੀ ਵਿੱਚ ਜਾਣ ਤੋਂ ਕਿਆਫੇ ਲੱਗਣ ਲੱਗੇ ਹਨ ਕਿ ਪੰਜਾਬ ਦੇ ਕਈ ਵੱਡੇ ਸਿੱਖ ਨੇਤਾ ਓਧਰ ਜਾ ਸਕਦੇ ਹਨ। ਅਕਾਲੀ ਦਲ ਦੇ ਕਈ ਵੱਡੇ ਨੇਤਾ, ਅੱਧੀ ਦਰਜਨ ਤੋਂ ਵੱਧ ਵਿਧਾਇਕ ਵੀ ਭਾਜਪਾ ਵਿੱਚ ਜਾਣ ਦੇ ਚਾਹਵਾਨ ਦੱਸੇ ਜਾਂਦੇ ਹਨ। ਸਿਆਸੀ ਹਲਕਿਆਂ ਵਿੱਚ ਚੱਲਦੀਆਂ ਖ਼ਬਰਾਂ ਮੁਤਾਬਕ ਅਕਾਲੀ ਦਲ ਦੇ ਸਾਬਕਾ ਪਾਰਲੀਮੈਂਟ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਨਾਂ ਵੀ ਚੱਲਦਾ ਹੈ। ਇਸ ਦੇ ਨਾਲ ਆਮ ਆਦਮੀ ਪਾਰਟੀ ਨਾਲ ਨਾਰਾਜ਼ ਚੱਲ ਰਹੇ ਇੱਕੋ-ਇੱਕ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਨੂੰ ਵੀ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਭਾਜਪਾ ਕਰ ਚੁੱਕੀ ਹੈ। ਭਾਜਪਾ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਆਪਣੇ ਵਿੱਚ ਸ਼ਾਮਲ ਕਰਕੇ ਇੱਕ ਤਰ੍ਹਾਂ ਮਿਸ਼ਨ ਪੰਜਾਬ ਦਾ ਸ਼੍ਰੀਗਣੇਸ਼ ਕਰ ਦਿੱਤਾ ਹੈ। ਉਸ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਦਿਖਾਉਣ ਦੀ ਹੈ, ਤਾਂ ਕਿ ਪੰਜਾਬ ਦੇ ਲੋਕ ਇਸ ਨੂੰ ਕਾਂਗਰਸ ਦੇ ਸਾਹਮਣੇ ਮੁੱਖ ਚੁਣੌਤੀ ਵਜੋਂ ਗੰਭੀਰਤਾ ਨਾਲ ਲੈਣ।
ਇਸ ਦਾ ਅੰਦਾਜ਼ਾ ਸੁਖਬੀਰ ਸਿੰਘ ਬਾਦਲ ਨੂੰ ਹੋ ਗਿਆ ਹੈ। ਇਸੇ ਕਾਰਨ ਸਿਰਸਾ ਦੇ ਜਾਣ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਨੇ ਦਾਅਵਾ ਕੀਤਾ ਕਿ ਸਿਰਸਾ ਜੇਲ ਜਾਣ ਦਾ ਦਬਾਅ ਨਹੀਂ ਝੱਲ ਸਕੇ ਤੇ ਭਾਜਪਾ ਵਿੱਚ ਸ਼ਾਮਲ ਹੋ ਗਏ। ਸੁਖਬੀਰ ਸਿੰਘ ਬਾਦਲ ਇੱਕ ਤਰ੍ਹਾਂ ਪਾਰਟੀ ਕੇਡਰ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਸਿਰਸਾ ਆਪਣੇ ਖ਼ਿਲਾਫ਼ ਚੱਲਦੇ ਕੇਸਾਂ ਤੋਂ ਪ੍ਰੇਸ਼ਾਨ ਹੋ ਕੇ ਪਾਰਟੀ ਛੱਡ ਗਏ ਹਨ, ਪਰ ਅਕਾਲੀ ਦਲ ਜੁਝਾਰੂ ਨੇਤਾਵਾਂ ਦੀ ਪਾਰਟੀ ਹੈ ਅਤੇ ਅਸੀਂ ਭਾਜਪਾ ਦੇ ਇਸ ਦਬਾਅ ਨੂੰ ਝੱਲਣਾ ਹੈ। ਓਧਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਦਾਅਵਾ ਕੀਤਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਨੇ ਉਨ੍ਹਾਂ ਨੂੰ ਫੋਨ ਕੀਤਾ ਤਾਂ ਜਾਪਦਾ ਸੀ ਕਿ ਉਹ ਆਪਣੇ ਵਿਰੁੱਧ ਚੱਲਦੇ ਕੇਸਾਂ ਤੋਂ ਪ੍ਰੇਸ਼ਾਨ ਸਨ ਅਤੇ ਇਸ ਲਈ ਜੇਲ ਅਤੇ ਭਾਜਪਾ ਵਿੱਚੋਂ ਉਨ੍ਹਾਂ ਨੇ ਭਾਜਪਾ ਨੂੰ ਚੁਣ ਲਿਆ ਹੈ।
ਇਸ ਤਰ੍ਹਾਂ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿੱਚ ਸ਼ਾਮਲ ਹੋ ਜਾਣ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ ਜੀ ਪੀ ਸੀ) ਕੋਟੇ ਦੀ ਇੱਕ ਸੀਟ ਤੋਂ ਅਕਾਲੀ ਦਲ ਕਿਸੇ ਹੋਰ ਨੇਤਾ ਨੂੰ ਮੌਕਾ ਦੇ ਸਕਦਾ ਹੈ। ਇਸ ਸਮੇਂ ਚੱਲ ਰਹੇ ਨਾਵਾਂ ਵਿੱਚ ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਅਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਜਸਪਾਲ ਸਿੰਘ ਦਾ ਨਾਂ ਆ ਰਿਹਾ ਹੈ। ਡਾ. ਜਸਪਾਲ ਸਿੰਘ ਇਸ ਜ਼ਿੰਮੇਵਾਰੀ ਨੂੰ ਸੰਭਾਲਣ ਤੋਂ ਪਹਿਲਾਂ ਨਾਂਹ ਕਰ ਚੁੱਕੇ ਹਨ। ਇਸ ਲਈ ਕਿਸੇ ਹੋਰ ਦਾ ਦਾਅ ਲੱਗ ਸਕਦਾ ਹੈ। ਇਸ ਦੇ ਲਈ ਕਮੇਟੀ ਗਲਿਆਰਿਆਂ ਵਿੱਚ ਇੱਕ ਨਾਂ ਜਸਵਿੰਦਰ ਸਿੰਘ ਜੌਲੀ ਦਾ ਚਰਚਾ ਵਿੱਚ ਹੈ, ਜਿਹੜਾ ਘੱਟ ਗਿਣਤੀ ਮਾਮਲਿਆਂ ਦਾ ਚੇਅਰਮੈਨ ਹੈ ਅਤੇ ਪਾਰਟੀ ਅਤੇ ਕਮੇਟੀ ਨੂੰ ਕਈ ਵਾਰ ਮੁਸੀਬਤਾਂ ਤੋਂ ਕੱਢਣ ਵਿੱਚ ਕਾਮਯਾਬ ਰਿਹਾ ਹੈ।
ਉਂਜ ਮਨਜਿੰਦਰ ਸਿੰਘ ਸਿਰਸਾ ਨੇ ਬੇਸ਼ੱਕ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੂੰ ਛੱਡ ਦਿੱਤਾ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਨਵੀਂ ਕਮੇਟੀ ਬਣਨ ਵਿੱਚ ਉਨ੍ਹਾਂ ਦੀ ਭੂਮਿਕਾ ਨਜ਼ਰ ਅੰਦਾਜ਼ ਨਹੀਂ ਕੀਤੀ ਜਾ ਸਕਦੀ। ਅਕਾਲੀ ਦਲ ਕੋਲ ਇਸ ਸਮੇਂ 29 ਮੈਂਬਰਾਂ ਵਿੱਚੋਂ ਅੱਧੇ ਤੋਂ ਵੱਧ ਸਿਰਸਾ ਨਾਲ ਹਨ। ਇਸ ਲਈ ਅਕਾਲੀ ਦਲ ਵੱਲੋਂ ਨਵੀਂ ਕਮੇਟੀ ਦਾ ਨਵਾਂ ਪ੍ਰਧਾਨ ਚੁਣਨਾ ਚੁਣੌਤੀ ਭਰਿਆ ਹੈ। ਮਨਜਿੰਦਰ ਸਿੰਘ ਸਿਰਸਾ ਭਾਜਪਾ ਵਿੱਚ ਚਲੇ ਗਏ, ਪਰ ਰਿਮੋਟ ਕੰਟਰੋਲ ਨਾਲ ਉਹ ਦਿੱਲੀ ਕਮੇਟੀ ਨੂੰ ਆਪਣੇ ਹੱਥ ਰੱਖ ਕੇ ਕੋਸ਼ਿਸ਼ ਕਰਨਗੇ ਕਿ ਉਨ੍ਹਾਂ ਦਾ ਕੋਈ ਸਮਰਥਕ ਕਮੇਟੀ ਵਿੱਚ ਦਬਦਬਾ ਰੱਖੇ।
ਇਸ ਗੱਲ ਦਾ ਅਹਿਸਾਸ ਅਕਾਲੀ ਦਲ ਦੇ ਦਿੱਲੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਵੀ ਹੈ। ਏਸੇ ਲਈ ਉਨ੍ਹਾਂ ਨੇ ਮਨਜਿੰਦਰ ਸਿੰਘ ਸਿਰਸਾ ਦੇ ਜਾਣ ਉੱਤੇ ਤਿੱਖੀ ਪ੍ਰਤੀਕਿਰਿਆ ਨਹੀਂ ਦਿੱਤੀ ਅਤੇ ਬੜੀ ਸੂਝ ਨਾਲ ਸਿਰਸਾ ਦਾ ਬਚਾਅ ਕੀਤਾ ਤੇ ਵਿਰੋਧ ਵਿੱਚ ਕੁਝ ਨਹੀਂ ਬੋਲਿਆ। ਨਾ ਭਾਜਪਾ ਨੇਤਾਵਾਂ ਉੱਤੇ ਟਿੱਪਣੀ ਕੀਤੀ ਹੈ। ਇਸ ਲਈ ਮੰਨਿਆ ਜਾਂਦਾ ਹੈ ਕਿ ਸਿਰਸਾ ਦੀ ਸਰਪ੍ਰਸਤੀ ਨਵੀਂ ਕਮੇਟੀ ਉੱਤੇ ਰਹੇਗੀ, ਪਰ ਜੇ ਮੈਂਬਰ ਟੁੱਟ ਕੇ ਵਿਰੋਧੀ ਧਿਰਾਂ ਦਾ ਹਿੱਸਾ ਨਾ ਬਣੇ।
ਸਮਝਿਆ ਜਾਂਦਾ ਹੈ ਕਿ ਦਿੱਲੀ ਵਿੱਚ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੂੰ ਸਿੱਖ ਚਿਹਰੇ ਵਜੋਂ ਮਨਜਿੰਦਰ ਸਿੰਘ ਸਿਰਸਾ ਦਾ ਮਿਲਣਾ ਵੱਡੀ ਸਫਲਤਾ ਹੈ। ਦੂਸਰੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਭਾਜਪਾ ਉਸ ਨੂੰ ਪੰਜਾਬ ਭੇਜ ਕੇ ਵਿਧਾਨ ਸਭਾ ਚੋਣਾਂ ਵਿੱਚ ਦਾਅ ਖੇਡ ਸਕਦੀ ਹੈ। ਸਿਰਸਾ ਪਹਿਲਾਂ ਵੀ ਪੰਜਾਬ ਚੋਣਾਂ ਵਿੱਚ ਹਿੱਸਾ ਲੈਂਦੇ ਰਹੇ ਹਨ ਤੇ ਅਕਾਲੀ ਧੜਿਆਂ ਵਿੱਚ ਉਨ੍ਹਾਂ ਦੀ ਚੰਗੀ ਪਕੜ ਹੈ। ਉਹ ਦੇਸ਼ ਤੇ ਦੁਨੀਆ ਵਿੱਚ ਪੰਥਕ ਮੁੱਦਿਆਂ ਲਈ ਲੜਦੇ ਰਹੇ ਹਨ, ਉਹ ਜੱਟ ਸਿੱਖ ਵੀ ਹਨ, ਜਿਨ੍ਹਾਂ ਦੀ ਭਾਜਪਾ ਨੂੰ ਲੋੜ ਮਹਿਸੂਸ ਹੋ ਰਹੀ ਸੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪ੍ਰਧਾਨਗੀ ਦੌਰਾਨ ਮਨਜਿੰਦਰ ਸਿੰਘ ਸਿਰਸਾ ਹੈਰਾਨ ਕਰਨ ਵਾਲੇ ਫ਼ੈਸਲੇ ਲੈਣ ਲਈ ਮੰਨੇ ਜਾਂਦੇ ਸਨ। ਉਹ ਹਮੇਸ਼ਾ ਮਾਸਟਰ ਸਟ੍ਰੋਕ ਚੱਲਦੇ ਸਨ, ਭਾਵੇਂ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਕੰਪਲੈਕਸ ਵਿੱਚ ਕੋਵਿਡ ਕੇਅਰ ਸੈਂਟਰ ਬਣਾਉਣਾ ਹੋਵੇ ਜਾਂ ਕਸ਼ਮੀਰ ਦੀ ਸਿੱਖ ਲੜਕੀ ਨੂੰ ਦਿੱਲੀ ਲਿਆ ਕੇ ਨੌਕਰੀ ਦੇਣੀ, ਉਨ੍ਹਾਂ ਦੇ ਇਨ੍ਹਾਂ ਫੈਸਲਿਆਂ ਤੋਂ ਵਿਰੋਧੀ ਵੀ ਹੈਰਾਨ ਸਨ। ਵਿਰੋਧੀਆਂ ਨੇ ਸਿਰਸਾ ਨੂੰ ਹਟਾਉਣ ਲਈ ਕੇਂਦਰ ਸਰਕਾਰ ਕੋਲ ਕਈ ਵਾਰ ਪਹੁੰਚ ਵੀ ਕੀਤੀ, ਪਰ ਕੋਈ ਲਾਭ ਨਹੀਂ ਹੋਇਆ। ਫਿਰ ਸਿਰਸਾ ਖੁਦ ਕੇਂਦਰ ਦੀ ਹਾਕਮ ਧਿਰ ਦਾ ਹਿੱਸਾ ਬਣ ਗਏ ਹਨ। ਅਚਾਨਕ ਹੋਏ ਸਿਆਸੀ ਘਟਨਾਕ੍ਰਮ ਤੋਂ ਵਿਰੋਧੀ ਨੇਤਾ ਹੈਰਾਨ, ਪ੍ਰੇਸ਼ਾਨ ਹਨ..।

 

 
Have something to say? Post your comment