Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਨਜਰਰੀਆ

ਵਤਨ ਕੀ ਫਿਕਰ ਕਰ ਨਾਦਾਨ

October 05, 2021 02:30 AM

-ਬ੍ਰਹਮਜਗਦੀਸ਼ ਸਿੰਘ
ਹਿੰਦੁਸਤਾਨ ਦੀ ਗੁਲਾਮੀ ਨਾਲ ਜੁੜੀਆਂ ਮੁਸੀਬਤਾਂ ਬਾਰੇ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਬਹੁਤੀਆਂ ਮੁਸੀਬਤਾਂ ਸਾਡੀਆਂ ਆਪ ਪੈਦਾ ਕੀਤੀਆਂ ਹੋਈਆ ਸਨ। ਮੱਧ-ਕਾਲ ਦੇ ਪਹਿਲੇ ਅੱਧ, ਅੱਠਵੀਂ ਸਦੀ ਤੱਕ ਭਾਰਤ ਘੁੱਗ ਵਸਦਾ ਸੀ, ਕਿਤੇ ਕੋਈ ਅਸ਼ਾਂਤੀ ਜਾਂ ਗੜਬੜ ਨਹੀਂ ਸੀ। ਮਹਾਭਾਰਤ ਦੇ ਭਿਆਨਕ ਯੁੱਧ ਨਾਲ ਛੋਟੇ-ਛੋਟੇ ਰਾਜ ਖਤਮ ਹੋ ਗਏ ਅਤੇ ਇੱਥੇ ਵੱਡੀਆਂ ਸਲਤਨਤਾਂ ਉਸਰ ਆਈਆਂ ਸਨ। ਪਿਸ਼ਾਵਰ ਤੋਂ ਕਾਲਿੰਗਾ ਤੱਕ ਮਹਾਨ ਸਮਰਾਟਾਂ ਦਾ ਰਾਜ ਸੀ। ਅਸ਼ੋਕ, ਚੰਦਰਗੁਪਤ ਮੌਰੀਆ ਅਤੇ ਕਨਿਸ਼ਕ ਵਰਗੇ ਮਹਾਰਾਜਿਆਂ ਨੂੰ ਕੌਣ ਨਹੀਂ ਜਾਣਦਾ, ਪਰ ਸੱਤਾ ਦੀ ਬਿਮਾਰੀ ਖਾਹਿਸ਼ੀ ਲੋਕਾਂ ਨੂੰ ਟਿਕ ਕੇ ਨਹੀਂ ਬੈਠਣ ਦਿੰਦੀ। ਅਜਿਹੇ ਲੋਕ ਚਾਹੁੰਦੇ ਹਨ ਕਿ ਯੁੱਧ ਤੇ ਖੂਨ-ਖਰਾਬਾ ਹੰੁਦਾ ਰਹੇ ਤਾਂ ਜੋ ਉਨ੍ਹਾਂ ਨੂੰ ਵੀ ਸੱਤਾ ਭੋਗਣ ਦਾ ਮੌਕਾ ਮਿਲਦਾ ਰਹੇ, ਭਾਵੇਂ ਦੇਸ਼ ਦਾ ਭਵਿੱਖ ਤੇ ਪ੍ਰਭੂਸੱਤਾ ਖਤਰੇ ਵਿੱਚ ਹੀ ਪੈ ਜਾਵੇ। ਉਨ੍ਹਾਂ ਦੀ ਬਲਾ ਤੋਂ!
ਅਜਿਹੇ ਖਾਹਿਸ਼ੀ ਅਤੇ ਨਿਕਟ ਦਰਸ਼ੀ ਲੋਕ ਹਰ ਯੁੱਗ ਵਿੱਚ ਪੈਦਾ ਹੰੁਦੇ ਰਹੇ ਹਨ। ਅੱਜ ਵੀ ਇਨ੍ਹਾਂ ਦੀ ਘਾਟ ਨਹੀਂ। ਭਾਰਤ ਦੇ ਆਜ਼ਾਦੀ ਘੁਲਾਟੀਆਂ ਤੇ ਦੇਸ਼ ਭਗਤਾਂ ਨੇ ਲਗਭਗ ਅੱਧੀ ਸਦੀ ਅੰਗਰੇਜ਼ਾਂ ਵਿਰੁੱਧ ਅਣਥੱਕ ਜੰਗ ਲੜੀ, ਅਨੇਕਾਂ ਕੁਰਬਾਨੀਆਂ ਦਿੱਤੀਆਂ ਤਾਂ ਜਾ ਕੇ 1947 ਵਿੱਚ ਹਿੰਦੁਸਤਾਨੀਆਂ ਨੇ ਲਗਭਗ ਇੱਕ ਹਜ਼ਾਰ ਸਾਲ ਦੀ ਗੁਲਾਮੀ ਤੋਂ ਬਾਅਦ ਆਜ਼ਾਦੀ ਦਾ ਮੂੰਹ ਦੇਖਿਆ। ਆਜ਼ਾਦੀ ਮਿਲਣ ਦੀ ਖੁਸ਼ੀ ਮੌਕੇ ਵੀ ਸਾਡੇ ਨੇਤਾ ਸਾਜ਼ਿਸ਼ਾਂ ਰਚਦੇ ਰਹੇ ਤੇ ਦੇਸ਼ ਨੂੰ ਦੋ ਹਿੱਸਿਆਂ ਵਿੱਚ ਤਕਸੀਮ ਕਰਵਾ ਕੇ ਦਮ ਲਿਆ। ਇਸ ਮੂਰਖਤਾ ਦਾ ਖਮਿਆਜ਼ਾ ਇਹ ਦੋਵੇਂ ਹਿੱਸੇ, ਹਿੰਦੁਸਤਾਨ ਅਤੇ ਪਾਕਿਸਤਾਨ (ਅਸਲ ਵਿੱਚ ਮੁਸਲਿਮਸਤਾਨ) ਅੱਜ ਤੱਕ ਭੁਗਤ ਰਹੇ ਹਨ। ਜੇ ਅਸੀਂ ਇਕੱਠੇ ਰਹਿੰਦੇ ਤਾਂ ਈਰਾਨ, ਇਰਾਕ ਤੱਕ ਸਾਡਾ ਬੋਲਬਾਲਾ ਹੋਣਾ ਸੀ ਤੇ ਚੀਨ ਵਰਗੇ ਕਿਸੇ ਵਿਸਥਾਰਵਾਦੀ ਦੇਸ਼ ਦੀ ਜੁਰਅਤ ਨਹੀਂ ਸੀ ਹੋਣੀ ਕਿ ਸਾਡੇ ਵੱਲ ਝਾਕ ਜਾਂਦਾ।
ਆਜ਼ਾਦੀ ਮਿਲਣ ਉਪਰੰਤ ਵੀ ਸਾਡੇ ਨੇਤਾ ਟਿਕ ਕੇ ਨਾ ਬੈਠ ਸਕੇ। ਅਸਲ ਵਿੱਚ ਉਨ੍ਹਾਂ ਕੋਲ ਮਹਾਨ ਹਿੰਦੁਸਤਾਨ ਦਾ ਕੋਈ ਵਿਜ਼ਨ ਨਹੀਂ ਸੀ। ਆਜ਼ਾਦੀ ਸਮੇਂ ਰਾਜਸੀ ਤਾਕਤ ਕੁਝ ਉਨ੍ਹਾਂ ਨੇਤਾਵਾਂ ਕੋਲ ਆ ਗਈ, ਜਿਨ੍ਹਾਂ ਨੇ ਅੰਗਰੇਜ਼ ਹਕੂਮਤ ਵਿਰੁੱਧ ਡਟ ਕੇ ਸੰਘਰਸ਼ ਕੀਤਾ ਸੀ। ਅਜਿਹੇ ਲੋਕਾਂ ਦੇ ਮਨ ਵਿੱਚ ਦੇਸ਼ ਦੀ ਪ੍ਰਗਤੀ ਲਈ ਕੁਝ ਸੁਫਨੇ ਸਨ, ਪਰ 1965-70 ਤੱਕ ਅਜਿਹੇ ਲੋਕ ਇੱਕ-ਇੱਕ ਕਰ ਕੇ ਕਾਲ-ਵੱਸ ਹੁੰਦੇ ਰਹੇ। ਸੰਨ 1970 ਤੋਂ ਬਾਅਦ ਸਿਆਸਤ ਦੇ ਖੇਤਰ ਵਿੱਚ ਉੱਭਰਨ ਵਾਲੇ ਬਹੁਤੇ ਲੋਕ ਇਸ ਖੇਤਰ ਦੀ ਤੜਕ-ਭੜਕ ਤੇ ਇਸ ਵਿੱਚੋਂ ਮਿਲਦੇ ਫਾਇਦਿਆਂ ਦਾ ਲਾਭ ਉਠਾਉਣ ਖਾਤਰ ਹੀ ਇਧਰ ਆਏ ਸਨ ਅਤੇ ਉਨ੍ਹਾਂ ਨੇ ਸਿਆਸਤ ਵਿੱਚੋਂ ਬੇਤਹਾਸ਼ਾ ਮੁਨਾਫਾ ਵੀ ਕਮਾਇਆ ਸੀ।
ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਉਦੇਸ਼ ਹਿੰਦੁਸਤਾਨ ਨੂੰ ਸੈਕੂਲਰ ਸਟੇਟ ਵਜੋਂ ਵਿਕਸਤ ਕਰਨਾ ਸੀ। ਉਹ ਅਮਨ ਦਾ ਪੈਰੋਕਾਰ ਸੀ। ਭਾਵੇਂ ਉਹ ਆਪਣੇ ਮੰਤਵ ਵਿੱਚ ਪੂਰੀ ਤਰ੍ਹਾਂ ਸਫਲ ਨਾ ਵੀ ਹੋਇਆ, ਪਰ ਉਸ ਦੀ ਮਨਸ਼ਾ ਬਹੁਤ ਉਚੀ-ਸੁੱਚੀ ਸੀ। ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਬਹੁਤਾ ਵਕਤ ਹੀ ਨਾ ਮਿਲਿਆ। ਤੀਜੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਿਆਸਤ ਦੀ ਗੇਮ ਦੀ ਪੂਰੀ ਤਰ੍ਹਾਂ ਨਾਲ ਸਮਝ ਆ ਗਈ ਅਤੇ ਉਸ ਨੇ ਪੂਰੀ ਚਤੁਰਾਈ ਨਾਲ ਇਸ ਨੂੰ ਖੇਡਿਆ, ਪਰ ਲੋੜੋਂ ਵੱਧ ਚਤੁਰਾਈ ਕਾਰਨ ਉਸ ਦਾ ਵਿਨਾਸ਼ ਹੋ ਗਿਆ। ਵੀਹਵੀਂ ਸਦੀ ਦੇ ਆਖਰੀ ਦਹਾਕੇ ਤੱਕ ਪੂੰਜੀਵਾਦ ਨੇ ਵਿਸ਼ਵ ਵਿੱਚ ਆਪਣੇ ਪੈਰ ਜਮਾ ਲਏ ਤੇ ਭਾਰਤ ਪੱਛੜ ਗਿਆ। ਇਸ ਵਕਤ ਡਾਕਟਰ ਮਨਮੋਹਨ ਸਿੰਘ ਨੇ ਖਜ਼ਾਨਾ ਮਤੰਰੀ ਅਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਵਜੋਂ ਹਿੰਦੁਸਤਾਨ ਦੀ ਡੁੱਬਦੀ ਬੇੜੀ ਨੂੰ ਘੁੰਮਣਘੇਰੀ ਵਿੱਚੋਂ ਬਾਹਰ ਕੱਢਿਆ ਅਤੇ ਸਹਾਰਾ ਦਿੱਤਾ। ਇਸ ਤੋਂ ਬਾਅਦ ਦੀ ਕਹਾਣੀ ਸਾਡੇ ਸਭ ਦੇ ਸਾਹਮਣੇ ਹੈ।
ਡਾਕਟਰ ਮਨਮੋਹਨ ਸਿੰਘ ਦੇ ਕਾਲ ਨੇ ਦਰਸਾ ਦਿੱਤਾ ਕਿ ਅਜੋਕੀ ਰਾਜਨੀਤੀ ਕੇਵਲ ਨੇਕੀ ਅਤੇ ਬੁੱਧੀ ਦੇ ਸਹਾਰੇ ਨਹੀਂ ਚੱਲ ਸਕਦੀ। ਨੇਤਾ ਨੂੰ ਛੜਯੰਤਰੀ ਅਤੇ ਮੌਕਾਪ੍ਰਸਤ ਵੀ ਹੋਣਾ ਚਾਹੀਦਾ ਹੈ। ਜਾਤਾਂ-ਪਾਤਾਂ, ਧਰਮਾਂ, ਖੇਤਰਾਂ, ਭਾਸ਼ਾਵਾਂ ਆਦਿਕ ਦਾ ਜਿਹੜਾ ਵੀ ਪੱਤਾ ਚੱਲਦਾ ਹੋਵੇ, ਚਲਾ ਲੈਣਾ ਚਾਹੀਦਾ ਹੈ। ਸਰਹੱਦ ਉੱਤੇ ਗੁਆਂਢੀ ਦੇਸ਼ ਨਾਲ ਯੁੱਧ ਛੇੜ ਲਓ, ਦੰਗੇ ਕਰਵਾ ਦਿਓ, ਰੋਡ ਸ਼ੋਅ ਕੱਢ ਲਓ, ਸੱਤਾ ਜਿਵੇਂ ਵੀ ਹੱਥ ਆਉਂਦੀ ਹੋਵੇ, ਹਥਿਆ ਲਓ। ਕਰੁਣਾ, ਹਮਦਰਦੀ, ਪ੍ਰੇਮ, ਸਦਭਾਵਨਾ ਅਤੇ ਜ਼ਮੀਰ ਆਦਿ ਦਾ ਅਜੋਕੀ ਰਾਜਨੀਤੀ ਵਿੱਚ ਕੋਈ ਮੁੱਲ ਨਹੀਂ।
ਇਸ ਸੰਬੰਧ ਵਿੱਚ ਸਾਨੂੰ ਭਾਰਤ ਦੇ ਭਵਿੱਖ ਬਾਰੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੈ। ਕੁਰਸੀ ਰਹੇ ਨਾ ਰਹੇ, ਦੇਸ਼ ਦੀ ਆਨ-ਸ਼ਾਨ ਤੇ ਬਾਨ ਰਹਿਣੀ ਚਾਹੀਦੀ ਹੈ। ਗਰੀਬਾਂ-ਬੇਸਹਾਰਿਆਂ ਬਾਰੇ ਸੋਚੋ, ਦਲਿਤਾਂ ਤੇ ਹਾਸ਼ੀਆਗਤ ਲੋਕਾਂ ਦੀ ਬਾਂਹ ਫੜੋ, ਔਰਤਾਂ ਨੂੰ ਸੁਰੱਖਿਆ ਦੇ ਕੇ ਘਰੋਂ ਬਾਹਰ ਵੱਡੀਆਂ ਜ਼ਿੰਮੇਵਾਰੀਆਂ ਦਿਓ, ਧਰਮਾਂ, ਜਾਤਾਂ-ਪਾਤਾਂ, ਵੱਖ-ਵੱਖ ਖੇਤਰਾਂ ਅਤੇ ਭਾਸ਼ਾਵਾਂ ਦਾ ਕਦੇ ਵੀ ਵਿਵਾਦ ਨਾ ਵਧਣ ਦਿਓ। ਅਜਿਹੇ ਕੰਮ ਪਹਿਲ ਦੇ ਆਧਾਰ ਉਤੇ ਕਰਨੇ ਬਣਦੇ ਹਨ।
ਸਭ ਤੋਂ ਵੱਡਾ ਕੰਮ ਆਰਥਿਕਤਾ ਨੂੰ ਮਜ਼ਬੂਤ ਕਰਨਾ ਹੈ ਤਾਂ ਜੋ ਹਿੰਦੁਸਤਾਨੀਆਂ ਦੇ ਮਨਾਂ ਵਿੱਚ ਆਤਮ ਵਿਸ਼ਾਸ ਤੇ ਆਤਮ ਗੌਰਵ ਪੈਦਾ ਹੋਵੇ। ਉਨ੍ਹਾਂ ਦੇ ਅੰਦਰੋਂ ਦੁਬਿਧਾ ਅਤੇ ਨਿਰਾਸ਼ਾ ਖਤਮ ਹੋਵੇ। ਗਰੀਬੀ ਸਭ ਤੋਂ ਵੱਡਾ ਸਰਾਪ ਹੁੰਦੀ ਹੈ ਤੇ ਗਰੀਬ ਵਰਗ ਸਰਾਪ ਗ੍ਰਸਤ ਰਹਿੰਦੇ ਹਨ। ਜਾਪਾਨ ਵਰਗਾ ਛੋਟਾ ਜਿਹਾ ਦੇਸ਼ ਵੀ ਆਪਣੀ ਮਜ਼ਬੂਤ ਆਰਥਿਕਤਾ ਦੇ ਬਲਬੂਤੇ ਓਲੰਪਿਕ ਖੇਡਾਂ ਵਿੱਚ ਚੀਨ ਵਰਗੀ ਵਿਸ਼ਾਲ ਅਤੇ ਅਮਰੀਕਾ ਵਰਗੇ ਖੁਸ਼ਹਾਲ ਮੁਲਕਾਂ ਦੀ ਬਰਾਬਰੀ ਕਰ ਰਿਹਾ ਹੈ ਅਤੇ ਇਧਰ ਅਸੀਂ ਭਾਰਤੀ ਇੱਕ ਅੱਧੇ ਸੋਨ ਤਮਗੇ ਲਈ ਵੀ ਰੱਬ ਅੱਗੇ ਅਰਜ਼ਾਂ ਕਰਦੇ ਹਾਂ। ਸਾਨੂੰ ਤੇ ਸਾਡੇ ਖਿਡਾਰੀਆਂ ਨੂੰ ਆਪਣੀ ਸ਼ਕਤੀ ਅਤੇ ਪ੍ਰਤਿਭਾ ਉੱਤੇ ਕੋਈ ਭਰੋਸਾ ਹੀ ਨਹੀਂ ਹੈ।
ਇਹ ਜੋ ਹਰ ਪ੍ਰਦੇਸ਼ ਅਤੇ ਹਰ ਵੱਡੇ ਅਦਾਰੇ ਵਿੱਚ ਨਿੱਤ ਹੜਤਾਲਾਂ ਅਤੇ ਕੰਮ (ਕਲਮ) ਛੋੜੋ ਅੰਦੋਲਨ ਕੀਤੇ ਜਾਂਦੇ ਹਨ, ਉਨ੍ਹਾਂ ਨੂੰ ਵੀ ਨੱਥ ਪਾਉਣ ਦੀ ਲੋੜ ਹੈ। ਹਿੰਦੁਸਤਾਨ ਦੇ ਹਰ ਸ਼ਹਿਰੀ ਦੇ ਮਨ ਵਿੱਚ ਜਜ਼ਬਾ ਪੈਦਾ ਕਰਨਾ ਚਾਹੀਦਾ ਹੈ ਕਿ ਇਹ ਦੇਸ਼ ਉਨ੍ਹਾਂ ਦਾ ਆਪਣਾ ਹੈ ਤੇ ਇਸ ਨੂੰ ਅੱਗੇ ਲਿਜਾਣਾ ਹੈ ਤਾਂ ਜੋ ਉਨ੍ਹਾਂ ਦੇ ਪੁੱਤ ਪੋਤਰੇ, ਧੀਆਂ ਅਤੇ ਦੋਹਤਰੇ ਆਪਣੇ ਦੇਸ਼ ਵਿੱਚ ਬੇਫਿਕਰ ਹੋ ਕੇ ਜੀਅ ਸਕਣ। ਵਰਤਮਾਨ ਵਿੱਚ ਜ਼ਰਾ ਔਖੇ ਹੋ ਲਓ ਤੇ ਭਵਿੱਖ ਵਿੱਚ ਸੌਖੇ ਹੋ ਸਕੋ।
ਅੱਜ ਭਾਰਤ ਵਿੱਚ ਜੋ ਬਦਲਾ ਲੈਣ ਦੀ ਰਾਜਨੀਤੀ ਹੋ ਰਹੀ ਹੈ, ਉਸ ਨੇ ਸਾਨੂੰ ਅੱਗੇ ਨਹੀਂ ਲੈ ਕੇ ਜਾਣਾ। ਵਿਦੇਸ਼ੀ ਤਾਕਤਾਂ ਮੂੰਹੋਂ ਜੋ ਮਰਜ਼ੀ ਕਹਿਣ, ਅਸਲ ਵਿੱਚ ਉਹ ਭਾਰਤ ਨੂੰ ਬਰਬਾਦ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਉੱਤੇ ਵਿਸ਼ਵਾਸ ਨਾ ਕਰੋ ਬਲਕਿ ਸਾਰੀਆਂ ਪਾਰਟੀਆਂ ਇੱਕ-ਦੂਜੀ ਨੂੰ ਸਹਿਯੋਗ ਦੇਣ ਅਤੇ ਦੇਸ਼ ਦੀ ਤਰੱਕੀੇ ਲਈ ਮਿਲ ਕੇ ਕੰਮ ਕਰਨ :
‘ਵਤਨ ਕੀ ਫਿਕਰ ਕਰ ਨਾਦਾਨ!
ਮੁਸੀਬਤ ਆਨੇ ਵਾਲੀ ਹੈ,
ਤੁਮਹਾਰੀ ਬਰਬਾਦੀਓਂ ਕੇ
ਮਸ਼ਵਰੇ ਹੈਂ ਆਸਮਾਨੋਂ ਮੇਂ।’

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ