Welcome to Canadian Punjabi Post
Follow us on

18

September 2024
ਬ੍ਰੈਕਿੰਗ ਖ਼ਬਰਾਂ :
ਲਾਰੇਂਸ ਹਾਈਟਸ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ ਦਾਖਲਨਾਰਥ ਯਾਰਕ ਵਿੱਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤਸਕਾਰਬੋਰੋ ਵਿੱਚ ਲੱਗੀ ਅੱਗ ਵਿਚ ਝੁਲਸਿਆ ਵਿਅਕਤੀ, ਮੌਤਭਾਰਤ ਨੇ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦਾ 5ਵੀਂ ਵਾਰ ਜਿੱਤਿਆ ਖਿਤਾਬ, ਚੀਨ ਨੂੰ 1-0 ਨਾਲ ਹਰਾਇਆਭਗਵੰਤ ਮਾਨ ਸਰਕਾਰ ਦੀਆਂ ਨਿਵੇਸ਼ ਪੱਖੀਆਂ ਨੀਤੀਆਂ ਨੂੰ ਵੱਡਾ ਹੁਲਾਰਾ, ਵਿਕਾਸ ਅਥਾਰਟੀਆਂ ਨੇ ਇਕ ਦਿਨ ਵਿੱਚ ਕਮਾਏ 2945 ਕਰੋੜ ਰੁਪਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 'ਪੰਜਾਬ ਪੰਚਾਇਤੀ ਰਾਜ ਬਿੱਲ' ਨੂੰ ਦਿੱਤੀ ਮਨਜ਼ੂਰੀਪੰਜਾਬ ਪੁਲਿਸ ਨੇ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰਸੀ.ਬੀ.ਐੱਸ.ਈ. ਵੱਲੋਂ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਭਲਕ ਤੋਂ, ਇਸ ਵਾਰ ਜਨਮ ਤਾਰੀਖ ਭਰਨ ਵੇਲੇ ਵਰਤਣੀ ਪਵੇਗੀ ਸਾਵਧਾਨੀ
 
ਪੰਜਾਬ

ਕੋਰੋਨਾ ਵਾਇਰਸ ਨੇ ਰੂਪ ਬਦਲਿਆ, ਨਵਾਂ ਰੂਪ ਤੰਦਰੁਸਤ ਲੋਕਾਂ ਲਈ ਵੀ ਖਤਰਨਾਕ

May 07, 2021 08:36 AM

* ਯੂਨੀਸੈਫ ਵੱਲੋਂ ਭਾਰਤ ਦੀ ਕੋਰੋਨਾ ਸਥਿਤੀ ਭਿਆਨਕ ਦੱਸ ਕੇ ਚੇਤਾਵਨੀ

ਚੰਡੀਗੜ੍ਹ, 6 ਮਈ, (ਪੋਸਟ ਬਿਊਰੋ)- ਦੁਨੀਆ ਭਰ ਨੂੰ ਭਾਜੜ ਪਾਉਣ ਵਾਲਾ ਕੋਰੋਨਾ ਵਾਇਰਸ ਅੱਗੋਂ ਹੋਰ ਖਤਰਨਾਕ ਰੂਪ ਧਾਰਨ ਕਰਦਾ ਜਾਪਦਾ ਹੈ ਅਤੇ ਇਸ ਉਨ੍ਹਾਂ ਲੋਕਾਂ ਨੂੰ ਵੀ ਨਿਗਲਣਾ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਨੂੰ ਕੋਈ ਗੰਭੀਰ ਜਾਂ ਪੁਰਾਣੀ ਬਿਮਾਰੀ ਨਹੀਂ ਸੀ। ਪੰਜਾਬ ਦੇ ਸਿਹਤ ਵਿਭਾਗ ਦੇ ਕੋਵਿਡ ਨੋਡਲ ਅਫ਼ਸਰ ਡਾਕਟਰ ਰਾਜੇਸ਼ ਭਾਸਕਰ ਮੁਤਾਬਕ ਤਾਜ਼ਾ ਸਟੱਡੀ ਮੁਤਾਬਕ ਅਜਿਹੇ 17 ਫੀਸਦੀ ਕੋਰੋਨਾ ਪੀੜਤ ਲੋਕਾਂ ਦੀ ਮੌਤ ਸਿਰਫ਼ ਕੋਰੋਨਾ ਕਾਰਨ ਹੁੰਦੀ ਹੈ ਜਿਹੜੇ ਇਸਤੋਂ ਪਹਿਲਾਂ ਬਿਲਕੁਲ ਤੰਦਰੁਸਤ ਸਨ ਤੇ ਕੋਈ ਵੀ ਹੋਰ ਬਿਮਾਰੀ ਨਹੀਂ ਸੀ।
ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰਾਂ ਤੇ ਸਿਹਤ ਵਿਭਾਗ ਵੱਲੋਂ ਲਗਾਤਾਰ ਦਾਅਵੇ ਕੀਤੇ ਜਾਂਦੇ ਸਨ ਕਿ ਜਿਨ੍ਹਾਂ ਲੋਕਾਂ ਦੀ ਮੌਤਾਂ ਹੁੰਦੀ ਹੈ, ਉਹ ਸਿਰਫ ਕੋਰੋਨਾ ਵਾਇਰਸ ਕਾਰਨ ਨਹੀਂ, ਪਹਿਲੀਆਂ ਹੋਰ ਬਿਮਾਰੀਆਂ ਹੋਣ ਕਰ ਕੇ ਮਰ ਰਹੇ ਹਨ।ਇਸ ਕਾਰਨ ਕਈ ਲੋਕ ਇਹ ਸੋਚ ਕੇ ਬੇਫਿਕਰ ਸਨ ਕਿ ਅਸੀਂ ਤੰਦਰੁਸਤ ਹਾਂ, ਸਾਨੂੰ ਖਾਸ ਡਰਨ ਦੀ ਲੋੜ ਨਹੀਂ, ਜੇ ਲਾਗ ਲੱਗੀ ਵੀ ਤਾਂ ਅਸਾਨੀ ਨਾਲ ਠੀਕ ਹੋ ਜਾਵਾਂਗੇ, ਪਰ ਨਵੀਂ ਜਾਣਕਾਰੀ ਪਿੱਛੋਂ ਹਰ ਇੱਕ ਨੂੰ ਸੁਚੇਤ ਹੋਣਾ ਪਏਗਾ ਕਿ ਵਾਇਰਸ ਕਿਸੇ ਨੂੰ ਵੀ ਆਪਣੀ ਚਪੇਟ ਵਿੱਚ ਲੈ ਸਕਦਾ ਹੈ।
ਦੂਸਰੇ ਪਾਸੇ ਯੂ ਐੱਨ ਦੀ ਸੰਸਥਾ ਯੂਨੀਸੈਫ ਨੇ ਕਿਹਾ ਹੈ ਕਿ ਭਾਰਤ ਵਿਚਲੀ ਕੋਵਿਡ-19 ਦੀ ਭਿਆਨਕ ਸਥਿਤੀ ਸਾਰਿਆਂ ਲਈ ਚੇਤਾਵਨੀ ਹੋਣੀ ਚਾਹੀਦੀ ਹੈ ਤੇ ਵਾਇਰਸ ਨਾਲ ਸਬੰਧਤ ਮੌਤਾਂ, ਵਾਇਰਸ ਵਿਚ ਨਵੀਂਆਂ ਤਬਦੀਲੀਆਂਤੇ ਮੁਕਾਬਲੇ ਦੇ ਸਾਮਾਨ ਦੀਸਪਲਾਈਵੱਲੋਂ ਦੇਰੀ ਕਾਰਨਇਸ ਦੀ ਗੂੰਜ ਇਸ ਖੇਤਰ ਵਿਚ ਅਤੇ ਸੰਸਾਰ ਵਿੱਚ ਉਦੋਂ ਤੱਕ ਸੁਣਾਈ ਦੇਵੇਗੀ, ਜਦੋਂ ਤੱਕ ਸਾਰੀ ਦੁਨੀਆ ਭਾਰਤ ਦੀ ਮਦਦ ਲਈ ਅੱਗੇ ਨਾ ਆਈ। ਬੱਚਿਆਂ ਬਾਰੇ ਇਸ ਯੂ ਐੱਨ ਦੀ ਏਜੰਸੀ ਦੇ ਮੁਖੀ ਨੇ ਭਾਰਤ ਨੂੰ ਜੀਵਨ ਬਚਾਊ ਸਮਾਨ ਦੀ ਸਪਲਾਈ ਵੀ ਕਰਵਾਈ ਹੈ, ਜਿਸ ਵਿਚ 20 ਲੱਖ ਫੇਸ ਸ਼ੀਲਡ ਤੇ ਦੋ ਲੱਖ ਮਾਸਕ ਸ਼ਾਮਲ ਹਨ। ਏਜੰਸੀ ਦੇ ਕਾਰਜਕਾਰੀ ਡਾਇਰੈਕਟਰ ਹੇਨਰੀਟਾ ਫੋਰ ਨੇ ਕਿਹਾ, ‘ਭਾਰਤ ਦੀ ਭਿਆਨਕ ਸਥਿਤੀ ਨੇ ਸਾਰਿਆਂ ਲਈ ਚੇਤਾਵਨੀ ਦੀ ਘੰਟੀ ਵਜਾ ਦਿੱਤੀ ਹੈ।’ ਉਨ੍ਹਾਂ ਕਿਹਾ, ‘ਜਦੋਂ ਤੱਕ ਭਾਰਤ ਦੀ ਮਦਦ ਲਈ ਸਾਰੀ ਦੁਨੀਆ ਕਦਮ ਨਹੀਂ ਚੁੱਕਦੀ, ਉਦੋਂ ਤੱਕ ਵਾਇਰਸ ਨਾਲ ਮੌਤਾਂ, ਵਾਇਰਸ ਵਿੱਚ ਤਬਦੀਲੀਅਤੇ ਸਪਲਾਈ ਵਿੱਚ ਦੇਰੀ ਦੇ ਕਾਰਨ ਇਸ ਦੀ ਗੂੰਜ ਇਸ ਖੇਤਰ ਅਤੇ ਪੂਰੀ ਦੁਨੀਆ ਵਿਚ ਸੁਣਾਈ ਦੇਵੇਗੀ।’

 
Have something to say? Post your comment
ਹੋਰ ਪੰਜਾਬ ਖ਼ਬਰਾਂ
ਭਗਵੰਤ ਮਾਨ ਸਰਕਾਰ ਦੀਆਂ ਨਿਵੇਸ਼ ਪੱਖੀਆਂ ਨੀਤੀਆਂ ਨੂੰ ਵੱਡਾ ਹੁਲਾਰਾ, ਵਿਕਾਸ ਅਥਾਰਟੀਆਂ ਨੇ ਇਕ ਦਿਨ ਵਿੱਚ ਕਮਾਏ 2945 ਕਰੋੜ ਰੁਪਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 'ਪੰਜਾਬ ਪੰਚਾਇਤੀ ਰਾਜ ਬਿੱਲ' ਨੂੰ ਦਿੱਤੀ ਮਨਜ਼ੂਰੀ ਪੰਜਾਬ ਪੁਲਿਸ ਨੇ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰ ਸੀ.ਬੀ.ਐੱਸ.ਈ. ਵੱਲੋਂ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਭਲਕ ਤੋਂ, ਇਸ ਵਾਰ ਜਨਮ ਤਾਰੀਖ ਭਰਨ ਵੇਲੇ ਵਰਤਣੀ ਪਵੇਗੀ ਸਾਵਧਾਨੀ ਪੰਜਾਬ ਸਰਕਾਰ ਨੇ ਖੇਤੀ ਨੀਤੀ ਦਾ ਖਰੜਾ ਤਿਆਰ ਕਰਕੇ ਕਿਸਾਨ ਜਥੇਬੰਦੀਆਂ ਨੂੰ ਭੇਜਿਆ, ਮੰਗੇ ਸੁਝਾਅ ਪੰਜਾਬ ਪੁਲਿਸ ਵੱਲੋਂ ਬੀਤੇ ਢਾਈ ਸਾਲਾਂ ਦੌਰਾਨ 5856 ਵੱਡੀਆਂ ਮੱਛੀਆਂ ਸਮੇਤ 39840 ਨਸ਼ਾ ਤਸਕਰ ਗ੍ਰਿਫਤਾਰ, 2546 ਕਿਲੋ ਹੈਰੋਇਨ ਬਰਾਮਦ ਅਨਿੰਦਿਤਾ ਮਿੱਤਰਾ ਨੇ ਸਕੱਤਰ ਸਹਿਕਾਰਤਾ ਅਤੇ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ. ਵਜੋਂ ਅਹੁਦਾ ਸੰਭਾਲਿਆ ਚੰਡੀਗੜ੍ਹ ਦਾ ਆਰਥਿਕ ਵਿਕਾਸ ਕਰੇਗੀ ਮੈਟਰੋ : ਮਨੀਸ਼ ਤਿਵਾੜੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ਼ਤਾਬਦੀ ਸਮਾਗਮਾਂ ਮੌਕੇ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਅਤੇ ਭਾਈ ਗੁਰ ਇਕਬਾਲ ਸਿੰਘ ਵੱਲੋਂ ਵਿਸ਼ਾਲ ਲੰਗਰ ਸੇਵਾ ਆਰੰਭ ਪੰਜਾਬ ਸਰਕਾਰ ਵੱਲੋਂ ਸਕੱਤਰੇਤ ਪੱਧਰ 'ਤੇ ਓ.ਐੱਸ.ਡੀ (ਲਿਟੀਗੇਸ਼ਨ) ਦੀ ਅਸਾਮੀ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ : ਡਾ. ਬਲਜੀਤ ਕੌਰ