Welcome to Canadian Punjabi Post
Follow us on

26

September 2024
 
ਭਾਰਤ

ਚਰਖੀ ਦਾਦਰੀ `ਚ ਵਾਰਦਾਤ: ਰੁੱਸ ਕੇ ਪੇਕੇ ਰਹਿੰਦੀ ਪਤਨੀਨੂੰ ਦਰਵਾਜ਼ਾ ਖੁੱਲ੍ਹਦੇ ਸਾਰਤਿੰਨ ਗੋਲੀਆਂ ਮਾਰ ਕੇ ਮਾਰ ਦਿੱਤਾ

May 03, 2021 12:54 AM

ਚਰਖੀ ਦਾਦਰੀ (ਹਰਿਆਣਾ), 2 ਮਈ (ਪੋਸਟ ਬਿਊਰੋ)- ਪਿੰਡ ਡਲਾਨਵਾਸ ਵਿੱਚ ਕੱਲ੍ਹ ਤੜਕੇ ਆਪਣੇ ਪੇਕੇ ਰਹਿੰਦੀ ਔਰਤਨੂੰ ਉਸ ਦੇ ਪਤੀ ਨੇ ਤਿੰਨ ਗੋਲੀਆਂ ਮਾਰ ਕੇਮਾਰ ਦਿੱਤਾ। ਕਾਤਲ ਨੇ ਤਿੰਨ ਦਿਨ ਪਹਿਲਾਂ ਵੀ ਆਪਣੀ ਪਤਨੀ ਦੇ ਮਕਾਨ ਸਾਹਮਣੇ ਹਵਾਈ ਫਾਇਰਿੰਗ ਕੀਤੀ ਸੀ। ਔਰਤ ਦੀ ਮੌਤ ਦੇ ਬਾਅਦ ਝੱਜਰ ਪੁਲਸ ਨੇ ਦੋਸ਼ੀ ਵਿਅਕਤੀ ਦੇ ਖਿਲਾਫ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਝੱਜਰ ਜ਼ਿਲ੍ਹੇ ਵਿਚਲੇ ਪਿੰਡ ਡਲਾਨਵਾਸ ਦੀ 34 ਸਾਲਾ ਜਸਵੰਤੀ ਦਾ ਕਾਫੀ ਸਮੇਂ ਤੋਂ ਆਪਣੇ ਪਤੀ ਮਹਾਵੀਰ ਵਾਸੀਪਿੰਡ ਮਾਤਨਹੇਲ ਨਾਲ ਝਗੜਾ ਚੱਲ ਰਿਹਾ ਸੀ। ਇਸ ਕਾਰਨ ਜਸਵੰਤੀ ਆਪਣੇ ਪਤੀ ਨਾਲ ਨਾਰਾਜ਼ ਹੋ ਕੇ ਪੇਕੇ ਰਹਿਣ ਲੱਗ ਪਈ ਸੀ। ਇਸ ਦੇ ਬਾਅਦ ਵੀ ਮਹਾਵੀਰ ਨੇ ਉਸ ਨੂੰ ਪ੍ਰੇਸ਼ਾਨ ਕਰਨਾ ਨਹੀਂ ਛੱਡਿਆ। ਬੀਤੀ 27 ਅਪ੍ਰੈਲ ਨੂੰ ਮਹਾਵੀਰ ਪਤਨੀ ਦੇ ਪੇਕੇ ਪਹੁੰਚਿਆ ਅਤੇ ਜਸਵੰਤੀ ਦੇ ਮਕਾਨ ਸਾਹਮਣੇ ਖੜ੍ਹੇ ਹੋ ਕੇ ਕਈ ਹਵਾਈ ਫਾਇਰ ਕੀਤੇ, ਪਰ ਲੋਕਾਂ ਨੂੰ ਇਕੱਠੇ ਹੁੰਦੇ ਦੇਖ ਕੇ ਦੌੜ ਗਿਆ। ਇਸ ਦੇ ਬਾਅਦ ਪਤਨੀ ਨੂੰ ਫੋਨ ਕਰ ਕੇ ਮੇਨ ਦਰਵਾਜ਼ਾ ਖੋਲ੍ਹਣ ਨੂੰ ਕਿਹਾ। ਜਸਵੰਤੀ ਨੇ ਜਦੋਂ ਗੇਟ ਖੋਲ੍ਹਿਆ ਤਾਂਓਥੇ ਖੜ੍ਹੇ ਮਹਾਵੀਰ ਨੇ ਗੋਲੀਆਂ ਚਲਾ ਦਿੱਤੀਆਂ। ਇਸ ਵਿੱਚੋਂ ਦੋ ਗੋਲੀਆਂ ਪਤਨੀ ਦੇ ਸਿਰ ਵਿੱਚ ਲੱਗੀਆਂ ਅਤੇ ਇੱਕ ਪਟ ਵਿੱਚ ਜਾ ਲੱਗੀ ਪਰਿਵਾਰ ਵਾਲੇ ਓਥੇ ਪਹੁੰਚੇ ਤਾਂ ਮਹਾਵੀਰ ਭੱਜ ਗਿਆ। ਪਰਿਵਾਰ ਵਾਲੇ ਉਸ ਨੂੰ ਚੁੱਕ ਕੇ ਦਾਦਰੀ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸੂਚਨਾ ਮਿਲਦੇ ਸਾਰ ਝਾੜਲੀ ਚੌਕੀ ਦੀ ਪੁਲਸ ਵੀ ਦਾਦਰੀ ਸਿਵਲ ਹਸਪਤਾਲ ਵਿੱਚ ਪਹੁੰਚ ਗਈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਪਰਮ ਰੁਦਰ ਸੁਪਰ ਕੰਪਿਊਟਰ ਕੀਤੇ ਲਾਂਚ 5 ਸਾਲਾ ਬੱਚੀ ਨਾਲ ਬਲਾਤਕਾਰ, ਗਲਾ ਘੁੱਟ ਕੇ ਕੀਤਾ ਕਤਲ, ਬੰਦ ਫਲੈਟ 'ਚੋਂ ਮਿਲੀ ਲਾਸ਼ ਬਿਲਕਿਸ ਬਾਨੋ ਕੇਸ: ਸੁਪਰੀਮ ਕੋਰਟ ਨੇ ਟਿੱਪਣੀਆਂ ਹਟਾਉਣ ਤੋਂ ਕੀਤਾ ਇਨਕਾਰ, ਗੁਜਰਾਤ ਸਰਕਾਰ ਦੀ ਅਰਜ਼ੀ ਖਾਰਜ ਮੰਡੀ 'ਚ ਪੈਰ ਤਿਲਕਣ ਕਾਰਨ ਖੂਹ 'ਚ ਡਿੱਗੇ ਪਤੀ-ਪਤਨੀ, ਮੌਤ ਸੂਰਤ ਵਿੱਚ ਗਹਿਣੇ ਬਣਾਉਣ ਵਾਲੀ ਯੂਨਿਟ ਵਿੱਚ ਲੱਗੀ, 14 ਮਜ਼ਦੂਰ ਝੁਲਸੇ, ਦੋ ਦੀ ਹਾਲਤ ਗੰਭੀਰ ਬੱਚਿਆਂ ਦੇ ਜਿਨਸੀ ਸ਼ੋਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਹੋਈ ਸਖ਼ਤ, ਫੂਲਕਾ ਨੇ ਬੱਚਿਆਂ ਦੀ ਸੁਰੱਖਿਆ `ਤੇ ਚੁੱਕੇ ਸਵਾਲ ਸੁਪਰੀਮ ਕੋਰਟ ਨੇ ਪ੍ਰਦੂਸ਼ਣ ਅਤੇ ਪਰਾਲੀ ਸਾੜਨ ਨੂੰ ਰੋਕਣ ਲਈ ਚੁਕੇ ਗਏ ਕਦਮਾਂ ਬਾਰੇ ਕਮਿਸ਼ਨ ਤੋਂ ਕੀਤਾ ਜਵਾਬ ਤਲਬ ਮਨੀਪੁਰ 'ਚ ਪੁਲਿਸ ਨੇ ਪਹਾੜੀਆਂ ਵਿਚੋਂਂ ਰਾਈਫਲਾਂ ਅਤੇ ਗਰਨੇਡ ਕੀਤੇ ਬਰਾਮਦ ਕੰਗਨਾ ਨੇ ਖੇਤੀ ਕਾਨੂੰਨਾਂ ਬਾਰੇ ਦਿੱਤਾ ਬਿਆਨ: ਕਿਹਾ- ਖੇਤੀ ਕਾਨੂੰਨ ਵਾਪਿਸ ਆਉਣ, ਕਿਸਾਨ ਕਰਨ ਮੰਗ ਜੈਪੁਰ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਸੁਰੱਖਿਆ 'ਚ ਕਮੀ, ਇੱਕ ਵਿਦਿਆਰਥੀ ਸੁਰੱਖਿਆ ਘੇਰਾ ਤੋੜ ਕੇ ਉਨ੍ਹਾਂ ਕੋਲ ਪਹੁੰਚਿਆ