Welcome to Canadian Punjabi Post
Follow us on

10

May 2021
ਬ੍ਰੈਕਿੰਗ ਖ਼ਬਰਾਂ :
ਬਿੱਲ ਤੇ ਮੈਲਿੰਡਾ ਗੇਟਸ ਲੈ ਰਹੇ ਹਨ ਤਲਾਕਮਈ ਦੇ ਅੰਤ ਤੱਕ ਓਨਟਾਰੀਓ ਵਿੱਚ 18 ਪਲੱਸ ਦੇ ਲੋਕ ਕੋਵਿਡ-19 ਵੈਕਸੀਨੇਸ਼ਨ ਲਈ ਹੋਣਗੇ ਯੋਗ!ਅੱਜ ਤੋਂ ਕੋਵਿਡ-19 ਵੈਕਸੀਨ ਬੁੱਕ ਕਰਵਾ ਸਕਣਗੇ ਓਨਟਾਰੀਓ ਦੇ ਚਾਈਲਡ ਕੇਅਰ ਵਰਕਰਜ਼ਇੱਕ ਵਾਰੀ ਫਿਰ ਭਰੋਸੇ ਦਾ ਵੋਟ ਜਿੱਤੇ ਲਿਬਰਲਮੁੱਖ ਮੰਤਰੀ 1 ਮਈ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਜਸ਼ਨਾਂ ਮੌਕੇ ਸੰਗਤਾਂ ਨਾਲ ਵਰਚੁਅਲ ਤੌਰ ’ਤੇ ਅਰਦਾਸ ’ਚ ਸ਼ਾਮਲ ਹੋਣਗੇਚਾਈਲਡ ਬੈਨੇਫਿਟ ਤਹਿਤ ਅੱਜ ਤੋਂ ਮਾਪਿਆਂ ਨੂੰ ਹਾਸਲ ਹੋਣੀ ਸ਼ੁਰੂ ਹੋਵੇਗੀ ਸਿੱਧੀ ਆਰਥਿਕ ਮਦਦਵੈਂਸ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਮਹਿਲਾ ਨੇ ਦੱਸਿਆ ਉਸ ਨੂੰ ਆਪਣੇ 2 ਬੱਚਿਆਂ ਦਾ ਪਿਤਾਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ਉੱਤੇ 30 ਦਿਨ ਲਈ ਕੈਨੇਡਾ ਨੇ ਲਾਈ ਰੋਕ
ਨਜਰਰੀਆ

ਦਿੱਲੀ ਗੁਰਦੁਆਰਾ ਚੋਣਾਂ ਲਈ ਸਰਨਾ ਤੇ ਰਣਜੀਤ ਸਿੰਘ ਦਾ ਗਠਜੋੜ

April 09, 2021 08:27 AM

-ਜਸਵੰਤ ਸਿੰਘ ‘ਅਜੀਤ’
ਦਿੱਲੀ ਗੁਰਦੁਆਰਾ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋਣ ਦੇ ਕੁਝ ਦਿਨ ਬਾਅਦ ਚੋਣਾਂ ਲਈ ਪਹਿਲਾ ਗਠਜੋੜ ਹੋਣ ਦੀ ਗੱਲ ਆਈ ਹੈ, ਜਿਸ ਦੇ ਅਨੁਸਾਰ ਇਹ ਗਠਜੋੜ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਅਤੇ ਪੰਥਕ ਅਕਾਲੀ ਲਹਿਰ (ਭਾਈ ਰਣਜੀਤ ਸਿੰਘ) ਦਰਮਿਆਨ ਹੋਇਆ ਹੈ। ਇਸ ਦੀ ਜਾਣਕਾਰੀ ਪਰਮਜੀਤ ਸਿੰਘ ਸਰਨਾ ਅਤੇ ਭਾਈ ਰਣਜੀਤ ਸਿੰਘ ਨੇ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਦਿੱਤੀ ਅਤੇ ਦੱਸਿਆ ਕਿ ਇਸ ਗਠਜੋੜ ਤਹਿਤ ਦਿੱਲੀ ਦੀਆਂ 46 ਵਿੱਚੋਂ 8 ਸੀਟਾਂ ਤੋਂ ਪੰਥਕ ਅਕਾਲੀ ਲਹਿਰ ਅਤੇ 36 ਉੱਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਆਪਣੇ ਉਮੀਦਵਾਰ ਖੜ੍ਹੇ ਕਰਨਗੇ। ਦੋ ਸੀਟਾਂ, ਜਿਨ੍ਹਾਂ ਉੱਤੇ ‘ਜਾਗੋ' ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਅਤੇ ਉਨ੍ਹਾਂ ਦੇ ਭਰਾ ਹਰਜੀਤ ਸਿੰਘ ਜੀ ਕੇ ਚੋਣ ਲੜ ਰਹੇ ਹਨ, ਉਥੇ ਦੋਵੇਂ ਪਾਰਟੀਆਂ ਆਪਣੇ ਉਮੀਦਵਾਰ ਨਹੀਂ ਉਤਾਰਨਗੀਆਂ। ਇੱਕ ਸੀਟ, ਜਿਸ ਉੱਤੇ ਕੇਂਦਰੀ ਸਿੰਘ ਸਭਾ ਦੇ ਮੁੱਖੀ ਤਰਵਿੰਦਰ ਸਿੰਘ ਮਰਵਾਹਾ, ਜਿਨ੍ਹਾਂ ਨੇ ਸਰਨਾ ਧੜੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੋਇਆ ਹੈ, ਚੋਣ ਲੜ ਰਹੇ ਹਨ, ਓਥੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ ਜਾਵੇਗਾ।
ਕੀ ਇਹ ਗਠਜੋੜ ਈਮਾਨਦਾਰੀ ਦੀ ਸੋਚ ਉੱਤੇ ਆਧਾਰਤ ਹੈ ਜਾਂ ਕਿਸੇ ਸੋਚੀ-ਸਮਝੀ ਸਿਆਸਤ ਤਹਿਤ ਕੀਤਾ ਗਿਆ ਹੈ? ਇਹ ਸਵਾਲ ਉਠਣ ਦਾ ਕਾਰਨ ਇਹ ਹੈ ਕਿ ਕੁਝ ਸਾਲ ਪਹਿਲਾਂ ਵੀ ਗੁਰਦੁਆਰਾ ਚੋਣਾਂ ਸਮੇਂ ਭਾਈ ਰਣਜੀਤ ਸਿੰਘ ਨੇ ਪਰਮਜੀਤ ਸਿੰਘ ਸਰਨਾ ਨਾਲ ਚੋਣ ਗਠਜੋੜ ਕੀਤਾ ਸੀ। ਓਦੋਂ ਕੀਤੇ ਇੱਕ ਸਮਝੌਤੇ ਤਹਿਤ ਭਾਈ ਰਣਜੀਤ ਸਿੰਘ ਨੇ ਆਪਣੇ ਉਮੀਦਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੀ ਟਿਕਟ ਉੱਤੇ ਖੜੇ ਕੀਤਾ ਸੀ। ਉਨ੍ਹਾਂ ਚੋਣਾਂ ਦੀ ਮੁੱਢਲੀ ਪ੍ਰਕਿਰਿਆ ਅਨੁਸਾਰ ਜਦੋਂ ਨਾਮਜ਼ਦਗੀ ਪੱਤਰਾਂ ਦੀ ਜਾਂਚ ਤੇ ਵਾਪਸੀ ਦਾ ਕੰਮ ਹੋਇਆ ਤਾਂ ਭਾਈ ਰਣਜੀਤ ਸਿੰਘ ਨੇ ਰੰਗ ਬਦਲਿਆ ਅਤੇ ਇਕਦਮ ਸਰਨਾ ਦੇ ਚੋਣ ਹਲਕੇ ਵਿੱਚ ਜਾ ਕੇ ਉਨ੍ਹਾਂ ਵਿਰੁੱਧ ਪ੍ਰਚਾਰ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਦੇ ਵਿਰੋਧੀ ਪ੍ਰਚਾਰ ਦੇ ਬਾਵਜੂਦ ਸਰਨਾ ਚੋਣ ਜਿੱਤ ਗਏ ਅਤੇ ਉਨ੍ਹਾਂ ਦੀ ਪਾਰਟੀ ਬਹੁਮਤ ਵਿੱਚ ਗਈ, ਜਿਸ ਕਾਰਨ ਸਰਨਾ ਦੇ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਨ ਦੀਆਂ ਸੰਭਾਵਨਾਵਾਂ ਨਜ਼ਰ ਆਈਆਂ ਤਾਂ ਸਰਨਾ ਦੀ ਟਿਕਟ ਉੱਤੇ ਜਿੱਤੇ ਆਪਣੇ ਸਾਥੀ ਮੈਂਬਰਾਂ ਦਾ ਧੜਾ ਬਣਾ ਕੇ ਭਾਈ ਰਣਜੀਤ ਸਿੰਘ ਵੱਖਰੇ ਹੋ ਗਏ ਅਤੇ ਸਰਨਾ ਨੂੰ ਪ੍ਰਧਾਨ ਨਾ ਬਣਨ ਦੇਣ ਦੀ ਚੁਣੌਤੀ ਦੇ ਦਿੱਤੀ। ਜਦੋਂ ਉਨ੍ਹਾਂ ਦੇ ਵਿਰੋਧ ਦੇ ਬਾਵਜੂਦ ਸਰਨਾ ਦਾ ਪ੍ਰਧਾਨ ਬਣਨਾ ਨਿਸ਼ਚਿਤ ਦਿਖਾਈ ਦੇਣ ਲੱਗਾ ਤਾਂ ਉਹ ਆਪਣੇ ਧੜੇ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਹਾਲ ਉੱਤੇ ਛੱਡ ਕੇ ਰਾਤੋ-ਰਾਤ ਦਿੱਲੀ ਤੋਂ ਅੰਮ੍ਰਿਤਸਰ ਚਲੇ ਗਏ।
ਬੀਤੇ ਦੀ ਇਸ ਘਟਨਾ ਦੀ ਯਾਦ ਆ ਜਾਣ ਕਾਰਨ ਇਹ ਸਵਾਲ ਪੈਦਾ ਹੋਣਾ ਸੁਭਾਵਿਕ ਹੈ ਕਿ ਉਨ੍ਹਾਂ ਨੇ ਸਰਨਾ ਦੇ ਨਾਲ ਜੋ ਗਠਜੋੜ ਕੀਤਾ ਹੈ, ਉਹ ਹਾਲਾਤ ਦੀ ਮੰਗ ਉੱਤੇ ਆਧਾਰਤ ਹੈ ਜਾਂ ਇੱਕ ਵਾਰ ਫਿਰ ਕਿਸੇ ਵਿਸ਼ੇਸ਼ ਰਣਨੀਤੀ ਦੇ ਤਹਿਤ ਗਠਜੋੜ ਕੀਤਾ ਹੈ। ਇਸ ਸਵਾਲ ਜਾ ਜਵਾਬ ਸ਼ਾਇਦ ਚੋਣ ਪ੍ਰਕਿਰਿਆ ਦੇ ਪੂਰਾ ਹੋਣ ਦੇ ਬਾਅਦ ਹੀ ਮਿਲ ਸਕੇਗਾ।
ਇਸ ਸਮੇਂ ਇਸ ਗਠਜੋੜ, ਜੋ ਸਿੱਖ ਧਰਮ ਦੀ ਦੂਸਰੀ ਵੱਡੀ ਧਾਰਮਿਕ ਸੰਸਥਾ ਦੀਆਂ ਆਮ ਚੋਣਾਂ ਲੜਨ ਦੇ ਲਈ ਕੀਤਾ ਗਿਆ ਹੈ, ਦੇ ਈਮਾਨਦਾਰਾਨਾ ਸੋਚ ਉੱਤੇ ਆਧਾਰਤ ਹੋਣ ਦਾ ਭਰੋਸਾ ਪ੍ਰਗਟ ਕਰਦੇ ਹੋਏ ਇਸ ਦੀ ਸਫਲਤਾ ਦੀ ਕਾਮਨਾ ਹੀ ਕੀਤੀ ਜਾ ਸਕਦੀ ਹੈ।
ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਆਮ ਲੋਕਾਂ ਨੂੰ ਬਾਜ਼ਾਰ ਨਾਲੋਂ ਸਸਤੀਆਂ ਦਵਾਈਆਂ ਦਿਵਾਉਣ ਦੇ ਮਕਸਦ ਨਾਲ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਬਾਲਾ ਪ੍ਰੀਤਮ ਦਵਾਖਾਨੇ ਦੀ ਸਥਾਪਨਾ ਕੀਤੀ ਗਈ ਸੀ, ਉਸ ਦੇ ਬਾਅਦ ਦੂਸਰੀ ਬ੍ਰਾਂਚ ਗੁਰਦੁਆਰਾ ਨਾਨਕ ਪਿਆਓ ਵਿੱਚ ਚਲਾਈ ਗਈ। ਫਿਰ ਦੱਸਿਆ ਗਿਆ ਹੈ ਇਨ੍ਹਾਂ ਦੀ ਇੱਕ ਬ੍ਰਾਂਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਚੋਣ ਹਲਕੇ ਵਿੱਚ ਕਾਇਮ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦਵਾਖਾਨਿਆਂ ਵਿੱਚ ਲੋੜਵੰਦਾਂ ਨੂੰ 10 ਤੋਂ 90 ਫੀਸਦੀ ਸਸਤੇ ਭਾਅ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਗੁਰਦੁਆਰਾ ਕਮੇਟੀ ਦੇ ਇਸ ਦਾਅਵੇ ਉੱਤੇ ਟਿੱਪਣੀ ਕਰਦੇ ਹੋਏ ਹਰਮਨਜੀਤ ਸਿੰਘ ਪ੍ਰਧਾਨ ਸਿੰਘ ਸਭਾ ਰਾਜੌਰੀ ਗਾਰਡਨ ਅਤੇ ਮੈਂਬਰ ਦਿੱਲੀ ਗੁਰਦੁਆਰਾ ਕਮੇਟੀ ਨੇ ਕਿਹਾ ਕਿ ਇਹ ਦਵਾਖਾਨੇ ਇੱਕ ਤਾਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹਨ, ਦੂਸਰਾ ਕੋਈ ਜ਼ਰੂਰੀ ਦਵਾਈਆਂ ਦੀ ਆਸ ਵਿੱਚ ਉਥੇ ਪਹੁੰਚਦਾ ਹੈ ਤਾਂ ਉਸ ਨੂੰ ਕਈ ਵਾਰ ਨਿਰਾਸ਼ ਪਰਤਣਾ ਪੈਂਦਾ ਹੈ ਕਿਉਂਕਿ ਉਸ ਨੂੰ ਉਥੋਂ ਲੋੜੀਂਦੀ ਦਵਾਈ ਨਹੀਂ ਮਿਲਦੀ। ਇਸ ਦੇ ਨਾਲ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਪ੍ਰਧਾਨਗੀ ਵਾਲੀ ਸਿੰਘ ਸਭਾ ਦੇ ਅਧੀਨ ਜੋ ਦਵਾਖਾਨਾ ਕਾਇਮ ਕੀਤਾ ਗਿਆ ਹੈ, ਉਸ ਵਿੱਚ ਹਰ ਦਵਾਈ, ਭਾਵੇਂ ਕਿੰਨੀ ਵੀ ਮਹਿੰਗੀ ਹੋਵੇ, ਲੋੜਵੰਦਾਂ ਨੂੰ ਮੁਫਤ ਦਿੱਤੀ ਜਾਂਦੀ ਹੈ, ਕਿਸੇ ਨੂੰ ਨਿਰਾਸ਼ ਨਹੀਂ ਮੋੜਿਆ ਜਾਂਦਾ।
ਸਮੇਂ-ਸਮੇਂ ਧਾਰਮਿਕ ਸੰਸਥਾਵਾਂ ਵਿੱਚ ਵਧ ਰਹੇ ਭਿ੍ਰਸ਼ਟਾਚਾਰ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਜਾਂਦੀ ਹੈ, ਇਸ ਉੱਤੇ ਰੋਕ ਲਾਉਣ ਦੀਆਂ ਵੀ ਗੱਲਾਂ ਹੁੰਦੀਆਂ ਹਨ ਪਰ ਸਮਝ ਵਿੱਚ ਨਹੀਂ ਆਉਂਦਾ ਕਿ ਇਸ ਉੱਤੇ ਰੋਕ ਲੱਗੇ ਤਾਂ ਕਿਵੇਂ?
ਦੱਸਿਆ ਗਿਆ ਹੈ ਕਿ ਇਸ ਸਬੰਧ ਵਿੱਚ ਦਰਸ਼ਨ ਸਿੰਘ (ਨਿਸ਼ਕਾਮ) ਅਤੇ ਉਨ੍ਹਾਂ ਦੇ ਸਾਥੀਆਂ ਨੇ ਇੱਕ ਵੱਖਰੀ ਨੀਤੀ ਅਪਣਾਈ ਹੈ, ਜਿਸ ਅਨੁਸਾਰ ਉਹ ਗੁਰੂ ਕੀ ਗੋਲਕ ਵਿੱਚ ਸਿਰਫ ਇੱਕ ਰੁਪਿਆ ਮੱਥਾ ਟੇਕਦੇ ਹਨ ਤੇ ਦਸਵੰਧ ਦੀ ਬਾਕੀ ਰਕਮ ਲੋੜਵੰਦਾਂ, ਖਾਸ ਕਰਕੇ ਉਨ੍ਹਾਂ ਵਿਦਿਆਰਥੀਆਂ ਦੀ ਮਦਦ ਲਈ ਵਰਤਦੇ ਹਨ, ਜੋ ਪਰਵਾਰਕ ਆਰਥਿਕ ਕਮਜ਼ੋਰੀ ਦੇ ਕਾਰਨ ਉਚ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੀ ਇਸ ਸੋਚ ਉੱਤੇ ਪਹਿਰਾ ਦੇਣ ਵਾਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਉਮੀਦਵਾਰਾਂ ਦੀ ਜੋ ਸੂਚੀ ਜਾਰੀ ਕੀਤੀ ਹੈ, ਉਸ ਵਿੱਚ ਪਾਰਟੀ ਉਮੀਦਵਾਰਾਂ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ, ਜਿਸ ਅਨੁਸਾਰ ਪੰਜਾਬੀ ਬਾਗ ਤੋਂ ਇਸ ਵਾਰ ਪਾਰਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਚੋਣ ਨਹੀਂ ਲੜ ਰਹੇ, ਉਨ੍ਹਾਂ ਦੀ ਥਾਂ ਉਨ੍ਹਾਂ ਦੇ ਛੋਟੇ ਭਰਾ ਅਤੇ ਦਲ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਚੁਣੌਤੀ ਦੇਣ ਲਈ ਚੋਣ ਲੜਨਗੇ।
ਜਾਗੋ- ਜਗ ਆਸਰਾ ਗੁਰੂ ਓਟ ਵੱਲੋਂ ਜਾਰੀ ਇੱਕ ਬਿਆਨ ਦੇ ਅਨੁਸਾਰ ਜਾਗੋ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖੀ ਪਰਮਜੀਤ ਸਿੰਘ ਰਾਣਾ ਰਜਿੰਦਰ ਨਗਰ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ। ਦੱਸਿਆ ਜਾਂਦਾ ਹੈ ਕਿ ਪੰਥਕ ਅਕਾਲੀ ਦਲ, ਉਹ ਪਾਰਟੀ ਹੈ, ਜਿਸ ਦੇ ਬੈਨਰ ਹੇਠ ਮਨਜੀਤ ਸਿੰਘ ਜੀ ਕੇ ਨੇ ਸੰਨ 2007 ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲੜ ਕੇ ਆਪਣੀ ਸਿਆਸੀ ਹੋਂਦ ਦਾ ਅਹਿਸਾਸ ਕਰਵਾਇਆ ਸੀ।
ਬੀਤੇ ਦਿਨੀਂ ਦਿੱਲੀ ਵਿੱਚ ਹੋਏ ਇੱਕ ਸਮਾਗਮ ਵਿੱਚ ਆਏ ਸੱਜਣ, ਜਿਨ੍ਹਾਂ ਨਾਲ ਇੱਕ ਜਥੇਦਾਰ ਵੀ ਸਨ, ਮਿਲੇ ਤਾਂ ਸਿੱਖ ਨੌਜਵਾਨਾਂ ਵਿੱਚ ਸਿੱਖੀ ਸਰੂਪ ਨੂੰ ਤਿਲਾਂਜਲੀ ਦਿੱਤੇ ਜਾਣ ਦੇ ਵਧਦੇ ਰੁਝਾਨ ਉੱਤੇ ਗੱਲ ਚੱਲ ਪਈ। ਇੱਕ ਸੱਜਣ ਨੇ ਕਿਹਾ ਕਿ ਪੰਜਾਬ ਵਿੱਚ ਲੱਗਭਗ 12 ਹਜ਼ਾਰ ਪਿੰਡ ਅਤੇ ਉਥੇ ਸਿੱਖ ਪੰਥ ਦੇ ਤਿੰਨ ਉਚ ਤਖ਼ਤ ਹਨ। ਜੇ ਤਿੰਨਾਂ ਤਖ਼ਤਾਂ ਦੇ ਜਥੇਦਾਰ ਚਾਰ-ਚਾਰ ਹਜ਼ਾਰ ਪਿੰਡਾਂ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰ ਕੇ ਸਿੱਖੀ ਸਰੂਪ ਬਚਾਉਣ ਦੀ ਮੁਹਿੰਮ ਚਲਾਉਣ ਦੀ ਜ਼ਿੰਮੇਵਾਰੀ ਸੰਭਾਲ ਲੈਣ ਤਾਂ ਉਤਸ਼ਾਹ ਪੂਰਨ ਨਤੀਜੇ ਸਾਹਮਣੇ ਆ ਸਕਦੇ ਹਨ। ਇਸ ਉੱਤੇ ਉਥੇ ਮੌਜੂਦ ਇੱਕ ਸੱਜਣ ਬੋਲੇ ਕਿ ਪੌਂਡਾਂ ਅਤੇ ਡਾਲਰਾਂ ਦੀ ਲਲਕ ਛੱਡ ਕੇ ਕੌਣ ਪਿੰਡਾਂ ਦੀ ਧੂੜ ਫੱਕਣ ਲਈ ਤਿਆਰ ਹੋਵੇਗਾ।

Have something to say? Post your comment