Welcome to Canadian Punjabi Post
Follow us on

26

September 2024
 
ਭਾਰਤ

ਭਾਰਤ ਵਿੱਚ ਕੋਰੋਨਾ ਵਾਲੇ ਹਾਲਾਤ ਵਿਗੜੇ, ਪ੍ਰਧਾਨ ਮੰਤਰੀ ਮੋਦੀ ਵੱਲੋਂ ਹਾਈ ਲੈਵਲ ਮੀਟਿੰਗ

April 05, 2021 09:11 AM

* ਪੰਜਾਬ ਵਿੱਚ ਕੇਸ ਇੱਕੋ ਦਿਨ ਤਿੰਨ ਹਜ਼ਾਰ ਤੋਂ ਟੱਪੇ, 51 ਮੌਤਾਂ


ਨਵੀਂ ਦਿੱਲੀ, 4 ਅਪਰੈਲ, (ਪੋਸਟ ਬਿਊਰੋ)-ਭਾਰਤ ਸਰਕਾਰ ਦੀਆਂ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਕੋਰੋਨਾ ਮਹਾਮਾਰੀ ਦੀ ਮਾਰ ਵਧਣ ਤੋਂ ਰੋਕਣ ਵਿਚ ਨਾਕਾਮੀ ਅਤੇ ਟੀਕਾਕਰਨ ਵਿਚ ਤੇਜ਼ੀ ਨਾ ਆਉਣ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਤਵਾਰ ਨੂੰ ਉੱਚ ਅਧਿਕਾਰੀਆਂ ਨਾਲ ਹਾਲਾਤ ਦੀ ਸਮੀਖਿਆ ਕੀਤੀ ਅਤੇ ਇਸ ਮੌਕੇ ਟੈਸਟਿੰਗ, ਟਰੇਸਿੰਗ, ਸਹੀ ਕੋਵਿਡ ਵਿਹਾਰ ਤੇ ਟੀਕਾਕਰਨ ਨੂੰ ਜ਼ਰੂਰੀਦੱਸਿਆ। ਇਸ ਮੌਕੇ ਵੱਧ ਕੇਸਾਂਤੇ ਵੱਧ ਮੌਤ ਦਰ ਵਾਲੇ ਰਾਜਾਂ ਮਹਾਰਾਸ਼ਟਰ, ਪੰਜਾਬ ਅਤੇ ਛੱਤੀਸਗੜ੍ਹ ਲਈ ਕੇਂਦਰੀ ਟੀਮਾਂ ਫੌਰੀ ਭੇਜਣ ਲਈ ਕਿਹਾ ਅਤੇ ਮਹਾਮਾਰੀ ਨਾਲ ਹੋਣ ਵਾਲੀਆਂ ਮੌਤਾਂ ਨੂੰ ਹਰ ਹਾਲਤ ਰੋਕਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਉੱਤੇ ਜ਼ੋਰ ਦਿੱਤਾ।
ਅੱਜ ਦੀ ਪ੍ਰਧਾਨ ਮੰਤਰੀ ਦੀ ਹਾਈ ਲੈਵਲ ਮੀਟਿੰਗ ਵਿਚ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਿਹਤ ਸੈਕਟਰੀ ਰਾਜੇਸ਼ ਭੂਸ਼ਣ ਨੇ ਕੋਰੋਨਾ ਵਿਰੋਧੀ ਵੈਕਸੀਨ ਦੀ ਮੌਜੂਦਗੀ, ਵੈਕਸੀਨ ਉਤਪਾਦਕਾਂ ਦੀ ਸਮਰੱਥਾ ਤੇ ਨਵੀਂ ਵੈਕਸੀਨ ਉੱਤੇ ਹੋ ਰਹੇ ਟਰਾਇਲਬਾਰੇ ਸਾਰੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ਵੈਕਸੀਨ ਦੀ ਕੋਈ ਕਮੀ ਨਹੀਂ ਅਤੇ ਵੈਕਸੀਨ ਨਿਰਮਾਤਾ ਆਪਣੀ ਉਤਪਾਦਨ ਸਮਰੱਥਾ ਵਧਾਉਣ ਦੇ ਯਤਨ ਕਰ ਰਹੇ ਹਨ।
ਇਸ ਦੌਰਾਨ ਪੰਜਾਬ ਵਿਚ ਕੋਰੋਨਾ ਦੇ ਕੇਸਾਂ ਦਾ ਅੰਕੜਾ ਇਕੋ ਦਿਨ ਤਿੰਨ ਹਜ਼ਾਰ ਤੋਂ ਟੱਪ ਗਿਆ ਹੈ। ਐਤਵਾਰ ਪੰਜਾਬ ਵਿੱਚ ਕੋਰੋਨਾ ਦੇ 3019 ਨਵੇਂ ਕੇਸ ਮਿਲੇ ਤੇ 51 ਲੋਕਾਂ ਦੀ ਮੌਤ ਹੋ ਗਈ।ਅੰਮ੍ਰਿਤਸਰ ਵਿਚ 10, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ ਅਤੇ ਗੁਰਦਾਸਪੁਰ ਵਿਚ ਸੱਤ-ਸੱਤ, ਰੂਪਨਗਰ ਵਿਚ ਚਾਰ, ਮੋਹਾਲੀ ਅਤੇ ਪਟਿਆਲਾ ਵਿਚ ਤਿੰਨ-ਤਿੰਨ, ਤਰਨਤਾਰਨ ਵਿਚ ਦੋ ਤੇ ਬਠਿੰਡਾ ਵਿਚ ਕੋਰੋਨਾ ਨਾਲ ਮੌਤ ਹੋਈ ਹੈ। ਐਤਵਾਰ ਲੁਧਿਆਣਾ ਵਿਚ ਕੋਰੋਨਾ ਦੇ ਸਭ ਤੋਂ ਵੱਧ 466 ਕੇਸ, ਜਲੰਧਰ 387, ਮੋਹਾਲੀ 329, ਅੰਮ੍ਰਿਤਸਰ 271, ਪਟਿਆਲਾ 213, ਹੁਸ਼ਿਆਰਪੁਰ 172, ਬਠਿੰਡਾ 166, ਫ਼ਰੀਦਕੋਟ 152, ਰੂਪਨਗਰ 136, ਕਪੂਰਥਲਾ 135 ਅਤੇ ਗੁਰਦਾਸਪੁਰ ਵਿਚ 104 ਕੇਸ ਨਵੇਂ ਮਿਲੇ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਪਰਮ ਰੁਦਰ ਸੁਪਰ ਕੰਪਿਊਟਰ ਕੀਤੇ ਲਾਂਚ 5 ਸਾਲਾ ਬੱਚੀ ਨਾਲ ਬਲਾਤਕਾਰ, ਗਲਾ ਘੁੱਟ ਕੇ ਕੀਤਾ ਕਤਲ, ਬੰਦ ਫਲੈਟ 'ਚੋਂ ਮਿਲੀ ਲਾਸ਼ ਬਿਲਕਿਸ ਬਾਨੋ ਕੇਸ: ਸੁਪਰੀਮ ਕੋਰਟ ਨੇ ਟਿੱਪਣੀਆਂ ਹਟਾਉਣ ਤੋਂ ਕੀਤਾ ਇਨਕਾਰ, ਗੁਜਰਾਤ ਸਰਕਾਰ ਦੀ ਅਰਜ਼ੀ ਖਾਰਜ ਮੰਡੀ 'ਚ ਪੈਰ ਤਿਲਕਣ ਕਾਰਨ ਖੂਹ 'ਚ ਡਿੱਗੇ ਪਤੀ-ਪਤਨੀ, ਮੌਤ ਸੂਰਤ ਵਿੱਚ ਗਹਿਣੇ ਬਣਾਉਣ ਵਾਲੀ ਯੂਨਿਟ ਵਿੱਚ ਲੱਗੀ, 14 ਮਜ਼ਦੂਰ ਝੁਲਸੇ, ਦੋ ਦੀ ਹਾਲਤ ਗੰਭੀਰ ਬੱਚਿਆਂ ਦੇ ਜਿਨਸੀ ਸ਼ੋਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਹੋਈ ਸਖ਼ਤ, ਫੂਲਕਾ ਨੇ ਬੱਚਿਆਂ ਦੀ ਸੁਰੱਖਿਆ `ਤੇ ਚੁੱਕੇ ਸਵਾਲ ਸੁਪਰੀਮ ਕੋਰਟ ਨੇ ਪ੍ਰਦੂਸ਼ਣ ਅਤੇ ਪਰਾਲੀ ਸਾੜਨ ਨੂੰ ਰੋਕਣ ਲਈ ਚੁਕੇ ਗਏ ਕਦਮਾਂ ਬਾਰੇ ਕਮਿਸ਼ਨ ਤੋਂ ਕੀਤਾ ਜਵਾਬ ਤਲਬ ਮਨੀਪੁਰ 'ਚ ਪੁਲਿਸ ਨੇ ਪਹਾੜੀਆਂ ਵਿਚੋਂਂ ਰਾਈਫਲਾਂ ਅਤੇ ਗਰਨੇਡ ਕੀਤੇ ਬਰਾਮਦ ਕੰਗਨਾ ਨੇ ਖੇਤੀ ਕਾਨੂੰਨਾਂ ਬਾਰੇ ਦਿੱਤਾ ਬਿਆਨ: ਕਿਹਾ- ਖੇਤੀ ਕਾਨੂੰਨ ਵਾਪਿਸ ਆਉਣ, ਕਿਸਾਨ ਕਰਨ ਮੰਗ ਜੈਪੁਰ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਸੁਰੱਖਿਆ 'ਚ ਕਮੀ, ਇੱਕ ਵਿਦਿਆਰਥੀ ਸੁਰੱਖਿਆ ਘੇਰਾ ਤੋੜ ਕੇ ਉਨ੍ਹਾਂ ਕੋਲ ਪਹੁੰਚਿਆ