Welcome to Canadian Punjabi Post
Follow us on

26

September 2024
 
ਭਾਰਤ

ਨਿੱਜੀ ਲੈਬਾਂ ਦੀ ਟੈਸਟਿੰਗ ਸ਼ੱਕੀ ਹੋਣ ਕਾਰਨ ਸਿਹਤ ਵਿਭਾਗ ਕਰਾਸ ਚੈਕਿੰਗ ਕਰੇਗਾ

September 22, 2020 12:15 PM

ਚੰਡੀਗੜ੍ਹ, 21 ਸਤੰਬਰ, (ਪੋਸਟ ਬਿਊਰੋ)- ਕੋਰੋਨਾ ਵਾਇਰਸ ਦੇ ਦੌਰ ਵਿਚ ਪੰਜਾਬ ਸਰਕਾਰ ਨੇ ਨਿੱਜੀ ਲੈਬਾਂ ਨੂੰ ਕੋਰੋਨਾ ਦੇ ਟੈਸਟ ਕਰਨ ਦੀ ਆਗਿਆ ਦਿੱਤੀ ਹੈ, ਪਰ ਇਨ੍ਹਾਂ ਹਸਪਤਾਲਾਂ ਤੇ ਲੈਬਾਂ ਵਿਚ ਹੁੰਦੇ ਟੈਸਟ ਸ਼ੱਕ ਦੇ ਘੇਰੇ ਵਿਚ ਆ ਗਏ ਹਨ। ਨਿੱਜੀ ਲੈਬਾਂ ਵਿਚ ਹੁੰਦੇ ਟੈਸਟ ਵੱਧ ਪਾਜ਼ੇਟਿਵ ਆ ਰਹੇ ਹਨ ਤੇ ਉਹੀ ਟੈਸਟ ਜਦੋਂ ਸਰਕਾਰੀ ਲੈਬ ਵਿਚ ਕੀਤੇ ਜਾਂਦੇ ਹਨ ਤਾਂ ਨੈਗੇਟਿਵ ਆ ਰਹੇ ਹਨ। ਅੰਮ੍ਰਿਤਸਰ ਦੀ ਤੁਲੀ ਲੈਬ ਦੀ ਘਟਨਾ ਕਾਰਨ ਸਿਹਤ ਵਿਭਾਗ ਨੇ ਪਾਜ਼ੇਟਿਵ ਕੇਸਾਂ ਵਾਲੇਚਾਰ ਜ਼ਿਲ੍ਹਿਆਂ ਵਿੱਚ ਕਰਾਸ ਚੈੱਕ ਕਰਨ ਦੇ ਨਿਰਦੇਸ਼ ਸਿਵਲ ਸਰਜਨਾਂ ਨੂੰ ਜਾਰੀ ਕੀਤੇ ਹਨ।
ਪਤਾ ਲੱਗਾ ਹੈ ਕਿ ਸਰਕਾਰੀ ਪੱਧਰ ਉੱਤੇ ਹੁੰਦੇ ਟੈਸਟ ਦੀ ਪਾਜ਼ੇਟਿਵ ਰਿਪੋਰਟ 20 ਫ਼ੀਸਦੀ ਤੇ ਨਿੱਜੀ ਹਸਪਤਾਲਾਂ ਅਤੇ ਲੈਬਾਂ ਦੀ ਪਾਜ਼ੇਟਿਵ ਰਿਪੋਰਟ 35 ਫ਼ੀਸਦੀ ਤਕ ਆ ਰਹੀ ਹੈ। ਇਸ ਸਮੇਂ ਪੰਜਾਬ ਵਿਚ 25 ਤੋਂ 30 ਫ਼ੀਸਦੀ ਕੋਰੋਨਾ ਟੈਸਟ ਨਿੱਜੀ ਲੈਬਾਂ ਵਿਚ ਹੁੰਦੇ ਹਨ। ਇਨ੍ਹਾਂ ਦੀ ਰਿਪੋਰਟ ਬਾਰੇ ਸ਼ੱਕ ਕੀਤਾ ਜਾਂਦਾ ਹੈ। ਤਿੰਨ ਮਹੀਨੇ ਪਹਿਲਾਂ ਅੰਮ੍ਰਿਤਸਰਦੇ ਤੁਲੀ ਡਾਇਗਨੋਸਟਿਕ ਸੈਂਟਰ ਨਾਂ ਦੀ ਨਿੱਜੀ ਲੈਬ ਵਿਚ ਇੱਕਕੇਸ ਫੜਿਆ ਜਾਣ ਵੇਲੇਤੋਂ ਹੀ ਨਿੱਜੀ ਲੈਬਾਂ ਸ਼ੱਕ ਦੇ ਘੇਰੇ ਵਿਚ ਸਨ। ਉਸ ਪਿੱਛੋਂ ਸਿਹਤ ਵਿਭਾਗ ਨੇ ਪਿਛਲੇ ਮਹੀਨੇ ਕੁਝ ਥਾਈਂ ਅਚਾਨਕ ਜਾਂਚ ਕਰਵਾਈ ਤਾਂ ਫ਼ਰਕ ਨਿਕਲੇ ਸਨ, ਪਰ ਇਹ ਫ਼ਰਕ ਮਾਮੂਲੀ ਸਨ, ਜਿਸ ਕਾਰਨ ਵਿਭਾਗ ਨੇ ਕਾਰਵਾਈ ਨਹੀਂਸੀ ਕੀਤੀ। ਇਸ ਪਿੱਛੋਂ ਵੀ ਵਿਭਾਗ ਨੰੁ ਨਿੱਜੀ ਲੈਬਾਂ ਬਾਰੇ ਸ਼ਿਕਾਇਤਾਂ ਮਿਲੀਆਂ ਹਨ।ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਦੇ ਵੱਖ-ਵੱਖ ਭਾਗਾਂਤੋਂਸ਼ਿਕਾਇਤਾਂ ਆ ਰਹੀਆਂ ਹਨ, ਇਸ ਲਈ ਸਿਵਲ ਸਰਜਨਾਂ ਨੂੰ ਅਚਾਨਕ ਸੈਂਪਲ ਲੈ ਕੇ ਇਸ ਦੀ ਜਾਂਚ ਕਰਨ ਨੂੰ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਪੂਰਾ ਫੋਕਸ ਵੱਧ ਟੈਸਟ ਕਰ ਕੇ ਕੋਰੋਨਾ ਉੱਤੇ ਕੰਟਰੋਲ ਪਾਉਣ ਬਾਰੇ ਹੈ। ਇਸ ਵਿੱਚ ਕੁਝ ਕਾਲੀਆਂ ਭੇਡਾਂ ਜੇ ਪੈਸਾ ਕਮਾਉਣ ਦਾ ਢੰਗ ਵਰਤਣਗੀਆਂ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਪਰਮ ਰੁਦਰ ਸੁਪਰ ਕੰਪਿਊਟਰ ਕੀਤੇ ਲਾਂਚ 5 ਸਾਲਾ ਬੱਚੀ ਨਾਲ ਬਲਾਤਕਾਰ, ਗਲਾ ਘੁੱਟ ਕੇ ਕੀਤਾ ਕਤਲ, ਬੰਦ ਫਲੈਟ 'ਚੋਂ ਮਿਲੀ ਲਾਸ਼ ਬਿਲਕਿਸ ਬਾਨੋ ਕੇਸ: ਸੁਪਰੀਮ ਕੋਰਟ ਨੇ ਟਿੱਪਣੀਆਂ ਹਟਾਉਣ ਤੋਂ ਕੀਤਾ ਇਨਕਾਰ, ਗੁਜਰਾਤ ਸਰਕਾਰ ਦੀ ਅਰਜ਼ੀ ਖਾਰਜ ਮੰਡੀ 'ਚ ਪੈਰ ਤਿਲਕਣ ਕਾਰਨ ਖੂਹ 'ਚ ਡਿੱਗੇ ਪਤੀ-ਪਤਨੀ, ਮੌਤ ਸੂਰਤ ਵਿੱਚ ਗਹਿਣੇ ਬਣਾਉਣ ਵਾਲੀ ਯੂਨਿਟ ਵਿੱਚ ਲੱਗੀ, 14 ਮਜ਼ਦੂਰ ਝੁਲਸੇ, ਦੋ ਦੀ ਹਾਲਤ ਗੰਭੀਰ ਬੱਚਿਆਂ ਦੇ ਜਿਨਸੀ ਸ਼ੋਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਹੋਈ ਸਖ਼ਤ, ਫੂਲਕਾ ਨੇ ਬੱਚਿਆਂ ਦੀ ਸੁਰੱਖਿਆ `ਤੇ ਚੁੱਕੇ ਸਵਾਲ ਸੁਪਰੀਮ ਕੋਰਟ ਨੇ ਪ੍ਰਦੂਸ਼ਣ ਅਤੇ ਪਰਾਲੀ ਸਾੜਨ ਨੂੰ ਰੋਕਣ ਲਈ ਚੁਕੇ ਗਏ ਕਦਮਾਂ ਬਾਰੇ ਕਮਿਸ਼ਨ ਤੋਂ ਕੀਤਾ ਜਵਾਬ ਤਲਬ ਮਨੀਪੁਰ 'ਚ ਪੁਲਿਸ ਨੇ ਪਹਾੜੀਆਂ ਵਿਚੋਂਂ ਰਾਈਫਲਾਂ ਅਤੇ ਗਰਨੇਡ ਕੀਤੇ ਬਰਾਮਦ ਕੰਗਨਾ ਨੇ ਖੇਤੀ ਕਾਨੂੰਨਾਂ ਬਾਰੇ ਦਿੱਤਾ ਬਿਆਨ: ਕਿਹਾ- ਖੇਤੀ ਕਾਨੂੰਨ ਵਾਪਿਸ ਆਉਣ, ਕਿਸਾਨ ਕਰਨ ਮੰਗ ਜੈਪੁਰ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਸੁਰੱਖਿਆ 'ਚ ਕਮੀ, ਇੱਕ ਵਿਦਿਆਰਥੀ ਸੁਰੱਖਿਆ ਘੇਰਾ ਤੋੜ ਕੇ ਉਨ੍ਹਾਂ ਕੋਲ ਪਹੁੰਚਿਆ