Welcome to Canadian Punjabi Post
Follow us on

26

September 2024
 
ਭਾਰਤ

ਇਸਰੋ ਨੇ ਜੀਸੈਟ-29 ਸਫਲਤਾ ਪੂਰਵਕ ਲਾਂਚ ਕੀਤਾ

November 16, 2018 07:49 AM

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 15 ਨਵੰਬਰ (ਪੋਸਟ ਬਿਊਰੋ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕੱਲ੍ਹ ਜੀ ਐਸ ਐਲ ਵੀ ਮਾਰਕ-ਤਿੰਨ ਦੀ ਮਦਦ ਨਾਲ ਜੀਸੈਟ-29 ਉਪਗ੍ਰਹਿ ਸਫਲਤਾ ਨਾਲ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕਰ ਦਿੱਤਾ। ਇਹ ਉਪਗ੍ਰਹਿ ਭੂ ਸਥਿਰ ਕੇਂਦਰ 'ਚ ਸਥਾਪਤ ਕੀਤਾ।
ਵਰਨਣ ਯੋਗ ਹੈ ਕਿ ਇਸ ਸਾਲ ਇਹ ਇਸਰੋ ਦਾ ਪੰਜਵਾਂ ਲਾਂਚ ਹੈ। ਇਸ ਰਾਕਟ 'ਚ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਬੂਸਟਰ ਐਸ-200 ਦੀ ਵਰਤੋਂ ਕੀਤੀ ਗਈ। 3423 ਕਿਲੋ ਵਜ਼ਨ ਦਾ ਇਹ ਉਪਗ੍ਰਹਿ ਭਾਰਤ ਦੀ ਜ਼ਮੀਨ ਤੋਂ ਲਾਂਚ ਕੀਤਾ ਗਿਆ ਅੱਜ ਤੱਕ ਦਾ ਸਭ ਤੋਂ ਭਾਰਾ ਉਪਗ੍ਰਹਿ ਹੈ। ਇਹ ਇਕ ਸੰਚਾਰ ਉਪਗ੍ਰਹਿ ਹੈ। ਇਸ ਵਿੱਚ ਲੱਗੇ ਆਪ੍ਰੇਸ਼ਨਲ ਪੇਲੋਡਸ ਡਿਜ਼ੀਟਲ ਇੰਡੀਆ ਪ੍ਰੋਗਰਾਮ ਨਾਲ ਜੰਮੂ ਕਸ਼ਮੀਰ ਨਾਲ ਉਤਰ ਪੂਰਬੀ ਰਾਜਾਂ ਨੂੰ ਬਿਹਤਰ ਸੇਵਾ ਦੇਣਗੇ। ਇਸ ਨਾਲ ਇਨ੍ਹਾਂ ਖੇਤਰਾਂ 'ਚ ਹਾਈ ਸਪੀਡ ਇੰਟਰਨੈਟ ਵਿੱਚ ਕਾਫੀ ਮਦਦ ਮਿਲੇਗੀ। ਜੀਸੈਟ-29 ਨਵੀਂ ਪੁਲਾੜ ਤਕਨੀਕ ਨੂੰ ਟੈਸਟ ਕਰਨ ਵਿੱਚ ਇਕ ਪਲੇਟਫਾਰਮ ਦੀ ਤਰ੍ਹਾਂ ਕੰਮ ਕਰੇਗਾ।
ਇਸਰੋ ਦੇ ਮੁਖੀ ਕੇ. ਸਿਵਨ ਨੇ ਦੱਸਿਆ ਕਿ ਆਪ੍ਰੇਸ਼ਨਲ ਪੇਲੋਡਸ ਤੋਂ ਇਲਾਵਾ ਇਹ ਉਪਗ੍ਰਹਿ ਤਿੰਨ ਤਕਨੀਕਾਂ ਕਿਊ ਐਂਡ ਬੈਂਡਸ, ਆਪਟੀਕਲ ਕਮਿਊਨੀਕੇਸ਼ਨ ਅਤੇ ਇਕ ਹਾਈ ਰੈਜ਼ਾਲਿਊਸ਼ਨ ਕੈਮਰਾ ਵੀ ਆਪਣੇ ਨਾਲ ਲੈ ਗਿਆ ਹੈ। ਭਵਿੱਖ ਦੇ ਪੁਲਾੜ ਮਿਸ਼ਨ ਲਈ ਪਹਿਲੀ ਵਾਰ ਇਨ੍ਹਾਂ ਤਕਨੀਕਾਂ ਦਾ ਪ੍ਰੀਖਣ ਕੀਤਾ ਗਿਆ ਹੈ। ਇਸਰੋ ਦੇ ਅਨੁਸਾਰ ਇਹ ਜੀ ਐਸ ਐਲ ਵੀ- ਐਮ ਕੇ ਤਿੰਨ ਰਾਕੇਟ ਦੀ ਦੂਜੀ ਉਡਾਣ ਹੈ, ਜੋ ਲਾਂਚ ਹੋਣ ਤੋਂ ਬਾਅਦ 10 ਸਾਲ ਤੱਕ ਕੰਮ ਕਰੇਗਾ। ਇਸ ਨੂੰ ਪੂਰੀ ਤਰ੍ਹਾਂ ਭਾਰਤ ਵਿੱਚ ਬਣਾਇਆ ਗਿਆ ਹੈ। ਲਾਂਚ ਹੋਣ ਦੇ ਬਾਅਦ ਇਸ ਨੂੰ ਧਰਤੀ ਤੋਂ 36000 ਕਿਲੋਮੀਟਰ ਦੂਰ ਜੀ ਐਸ ਓ ਵਿੱਚ ਸਥਾਪਤ ਕੀਤਾ ਗਿਆ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਪਰਮ ਰੁਦਰ ਸੁਪਰ ਕੰਪਿਊਟਰ ਕੀਤੇ ਲਾਂਚ 5 ਸਾਲਾ ਬੱਚੀ ਨਾਲ ਬਲਾਤਕਾਰ, ਗਲਾ ਘੁੱਟ ਕੇ ਕੀਤਾ ਕਤਲ, ਬੰਦ ਫਲੈਟ 'ਚੋਂ ਮਿਲੀ ਲਾਸ਼ ਬਿਲਕਿਸ ਬਾਨੋ ਕੇਸ: ਸੁਪਰੀਮ ਕੋਰਟ ਨੇ ਟਿੱਪਣੀਆਂ ਹਟਾਉਣ ਤੋਂ ਕੀਤਾ ਇਨਕਾਰ, ਗੁਜਰਾਤ ਸਰਕਾਰ ਦੀ ਅਰਜ਼ੀ ਖਾਰਜ ਮੰਡੀ 'ਚ ਪੈਰ ਤਿਲਕਣ ਕਾਰਨ ਖੂਹ 'ਚ ਡਿੱਗੇ ਪਤੀ-ਪਤਨੀ, ਮੌਤ ਸੂਰਤ ਵਿੱਚ ਗਹਿਣੇ ਬਣਾਉਣ ਵਾਲੀ ਯੂਨਿਟ ਵਿੱਚ ਲੱਗੀ, 14 ਮਜ਼ਦੂਰ ਝੁਲਸੇ, ਦੋ ਦੀ ਹਾਲਤ ਗੰਭੀਰ ਬੱਚਿਆਂ ਦੇ ਜਿਨਸੀ ਸ਼ੋਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਹੋਈ ਸਖ਼ਤ, ਫੂਲਕਾ ਨੇ ਬੱਚਿਆਂ ਦੀ ਸੁਰੱਖਿਆ `ਤੇ ਚੁੱਕੇ ਸਵਾਲ ਸੁਪਰੀਮ ਕੋਰਟ ਨੇ ਪ੍ਰਦੂਸ਼ਣ ਅਤੇ ਪਰਾਲੀ ਸਾੜਨ ਨੂੰ ਰੋਕਣ ਲਈ ਚੁਕੇ ਗਏ ਕਦਮਾਂ ਬਾਰੇ ਕਮਿਸ਼ਨ ਤੋਂ ਕੀਤਾ ਜਵਾਬ ਤਲਬ ਮਨੀਪੁਰ 'ਚ ਪੁਲਿਸ ਨੇ ਪਹਾੜੀਆਂ ਵਿਚੋਂਂ ਰਾਈਫਲਾਂ ਅਤੇ ਗਰਨੇਡ ਕੀਤੇ ਬਰਾਮਦ ਕੰਗਨਾ ਨੇ ਖੇਤੀ ਕਾਨੂੰਨਾਂ ਬਾਰੇ ਦਿੱਤਾ ਬਿਆਨ: ਕਿਹਾ- ਖੇਤੀ ਕਾਨੂੰਨ ਵਾਪਿਸ ਆਉਣ, ਕਿਸਾਨ ਕਰਨ ਮੰਗ ਜੈਪੁਰ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਸੁਰੱਖਿਆ 'ਚ ਕਮੀ, ਇੱਕ ਵਿਦਿਆਰਥੀ ਸੁਰੱਖਿਆ ਘੇਰਾ ਤੋੜ ਕੇ ਉਨ੍ਹਾਂ ਕੋਲ ਪਹੁੰਚਿਆ