ਬਰੈਂਪਟਨ, 21 ਅਪਰੈਲ (ਪੋਸਟ ਬਿਊਰੋ) : ਐਤਵਾਰ ਸ਼ਾਮ ਨੂੰ ਬਰੈਂਪਟਨ ਵਿੱਚ ਦੋ ਗੱਡੀਆਂ ਦੀ ਟੱਕਰ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ।
ਪੁਲਿਸ ਨੂੰ ਸ਼ਾਮੀਂ 5:30 ਵਜੇ ਤੋਂ ਪਹਿਲਾਂ ਸਟੀਲਜ਼ ਐਵਨਿਊ ਵੈਸਟ ਤੇ ਵਿੰਡਮਿੱਲ ਬੁਲੇਵਾਰਡ ਏਰੀਆ ਵਿੱਚ ਇਸ ਹਾਦਸੇ ਦੀ ਜਾਣਕਾਰੀ ਦੇ ਕੇ ਸੱਦਿਆ ਗਿਆ। ਪਹਿਲੀ ਗੱਡੀ ਦੇ ਡਰਾਈਵਰ ਨੂੰ ਮਾਮੂਲੀ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਦਕਿ ਦੂਜੀ ਗੱਡੀ ਦੇ ਡਰਾਈਵਰ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਟਰੌਮਾ ਸੈਂਟਰ ਲਿਜਾਇਆ ਗਿਆ।
ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੈਕਲਾਫਲਿਨ ਰੋਡ ਤੋਂ ਵਿੰਡਮਿੱਲ ਬੁਲੇਵਾਰਡ ਤੱਕ ਵੈਸਟਬਾਊਂਡ ਸਟੀਲਜ਼ ਐਵਨਿਊ ਨੂੰ ਬੰਦ ਕਰ ਦਿੱਤਾ ਗਿਆ ਹੈ।