ਚੰਡੀਗੜ੍ਹ, 2 ਮਈ (ਪੋਸਟ ਬਿਊਰੋ): ਪੰਜਾਬ ਦੇ ਕਪੂਰਥਲਾ ਦੇ ਇੱਕ ਨੌਜਵਾਨ ਨੇ ਨਿਊਜ਼ੀਲੈਂਡ ਵਿੱਚ ਕਬੱਡੀ ਖੇਡ ਕੇ ਆਪਣੇ ਸ਼ਹਿਰ ਅਤੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਨੌਜਵਾਨ ਦਾ ਨਾਂ ਮੁਹੰਮਦ ਸ਼ਫੀ ਹੈ। ਸ਼ਫੀ ਇੱਕ ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਇਹ ਉਪਲਬਧੀ ਹਾਸਲ ਕਰਨ ਤੋਂ ਬਾਅਦ ਜਦੋਂ ਉਹ ਨਿਊਜ਼ੀਲੈਂਡ ਤੋਂ ਖੇਡ ਕੇ ਵਾਪਿਸ ਪਰਤਿਆ ਤਾਂ ਪਿੰਡ ਵਾਸੀਆਂ ਨੇ ਉਸ ਦਾ ਸਵਾਗਤ ਕੀਤਾ। ਪਰਿਵਾਰ ਨੇ ਕਬੱਡੀ ਖਿਡਾਰੀ ਮੁਹੰਮਦ ਸ਼ਫੀ ਦਾ ਢੋਲ ਦੇ ਡਗੇ 'ਤੇ ਨੱਚਦੇ ਹੋਏ ਕਾਫਲੇ 'ਚ ਹਾਰ ਪਾ ਕੇ ਸਵਾਗਤ ਕੀਤਾ।
ਸ਼ਫੀ ਨੇ ਆਪਣੀ ਲਗਨ ਅਤੇ ਮਿਹਨਤ ਨਾਲ ਕਬੱਡੀ ਦੀ ਖੇਡ ਵਿੱਚ ਆਪਣੀ ਪਹਿਚਾਣ ਬਣਾਈ ਹੈ। ਹਾਲ ਹੀ ਵਿੱਚ ਉਸਨੂੰ ਨਿਊਜ਼ੀਲੈਂਡ ਵਿੱਚ ਸਰਵੋਤਮ ਰੇਡਰ ਚੁਣਿਆ ਗਿਆ ਸੀ।