ਟੋਰਾਂਟੋ, 21 ਅਪਰੈਲ (ਪੋਸਟ ਬਿਊਰੋ) : ਇੱਕ ਹਮਲੇ ਦੀ ਜਾਂਚ ਤੋਂ ਬਾਅਦ ਟੋਰਾਂਟੋ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਤੇ ਚਾਰਜ ਕੀਤਾ ਹੈ।
ਪੁਲਿਸ ਨੇ ਦੱਸਿਆ ਕਿ ਇਹ ਜਾਂਚ ਸ਼ਨਿੱਚਰਵਾਰ ਨੂੰ ਸ਼ੁਰੂ ਕੀਤੀ ਗਈ। ਇਹ ਦੋਸ਼ ਲਾਇਆ ਗਿਆ ਸੀ ਕਿ ਇੱਕ ਵਿਅਕਤੀ ਨੇ ਘਰ ਵਿੱਚ ਦਾਖਲ ਹੋ ਕੇ ਦੋ ਮਹਿਲਾਵਾਂ ਉੱਤੇ ਹਮਲਾ ਕਰ ਦਿੱਤਾ। ਇਸ ਮਗਰੋਂ 51 ਸਾਲਾਂ ਦੇ ਕਾਂਸਟੇਬਲ ਨਿਕੋਲਸ ਕਾਲੈਟਜ਼ੋਪੁਲੋਸ ਨੂੰ ਜਬਰੀ ਘਰ ਵਿੱਚ ਦਾਖਲ ਹੋ ਕੇ ਗੈਰਕਾਨੂੰਨੀ ਢੰਗ ਨਾਲ ਹਮਲਾ ਕਰਨ ਦੇ ਦੋ ਮਾਮਲਿਆਂ ਵਿੱਚ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ।ਉਸ ਨੂੰ 24 ਮਈ ਨੂੰ ਓਨਟਾਰੀਓ ਕੋਰਟ ਆਫ ਜਸਟਿਸ ਵਿੱਚ ਪੇਸ਼ ਕੀਤਾ ਜਾਵੇਗਾ।
ਕਾਲੈਟਜ਼ੋਪੁਲੋਸ ਪ੍ਰਾਇਮਰੀ ਰਿਪੋਰਟ ਇਨਟੇਕ ਮੈਨੇਜਮੈਂਟ ਐਂਡ ਐਂਟਰੀ ਲਈ ਕੰਮ ਕਰਦਾ ਸੀ ਤੇ ਉਹ 25 ਸਾਲਾਂ ਤੋਂ ਪੁਲਿਸ ਸਰਵਿਸ ਵਿੱਚ ਸੀ। ਉਸ ਨੂੰ ਕਮਿਊਨਿਟੀ ਸੇਫਟੀ ਐਂਡ ਪੁਲਿਸਿੰਗ ਐਕਟ ਤਹਿਤ ਤਨਖਾਹ ਸਮੇਤ ਸਸਪੈਂਡ ਕੀਤਾ ਗਿਆ ਹੈ।