ਵਾਟਰਲੂ, 10 ਅਪ੍ਰੈਲ (ਪੋਸਟ ਬਿਊਰੋ): ਓਂਟਾਰੀਓ ਵਿੱਚ ਕੈਨੇਡਾ ਦੇ ਇਕ ਹੰਸਾਂ ਦੇ ਜੋੜੇ ਨੇ ਵਾਟਰਲੂ ਦੇ ਇਲਾਕੇ ਵਿਚ ਦਹਿਸ਼ਤ ਮਚਾਈ ਹੋਈ ਹੈ। ਉਨ੍ਹਾਂ ਵੱਲੋਂ ਨਿਵਾਸੀਆਂ ਅਤੇ ਰਾਹਗੀਰਾਂ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਇਕ ਸਥਾਨਕ ਨਿਵਾਸੀ ਜੋਰੀ ਹੈਰਿਸ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੀ ਵਾਰ ਅਪ੍ਰੈਲ ਦੇ ਸ਼ੁਰੂ ਵਿੱਚ ਆਪਣੇ ਸਾਹਮਣੇ ਵਾਲੇ ਲਾਅਨ 'ਤੇ ਹੰਸਾਂ ਨੂੰ ਦੇਖਿਆ। ਉਹ ਰਾਹਗੀਰਾਂ ਨੂੰ ਪ੍ਰੇਸ਼ਾਨ ਕਰ ਰਹੇ ਸਨ ਤੇ ਉਨ੍ਹਾਂ `ਤੇ ਹਮਲਾ ਵੀ ਕਰ ਰਹੇ ਸਨ, ਜੋਕਿ ਕੈਮਰੇ ਵਿਚ ਕੈਦ ਹੋ ਗਏ।
ਇਕ ਹੋਰ ਨਿਵਾਸੀ, ਏਥਨ ਹਿਊਜ਼ ਨੇ ਕਿਹਾ ਕਿ ਉਸਦਾ ਵੀ ਇਨ੍ਹਾਂ ਲੜਾਕੂ ਹੰਸਾਂ ਨਾਲ ਕਈ ਵਾਰ ਵਾਹ ਪਿਆ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੀ ਕਾਰ ਤੋਂ ਆਪਣੇ ਘਰ ਜਾਣ ਦੀ ਕੋਸਿ਼ਸ਼ ਕਰ ਰਹੇ ਸਨ। ਹੰਸ ਉਨ੍ਹਾਂ ਵੱਲ ਉੱਡਦੇ ਹੋਏ ਆਏ ਤੇ ਸਾਨੂੰ ਭੱਜ ਕੇ ਘਰ ਦੀਆਂ ਪੌੜੀਆਂ ਚੜ੍ਹ ਕੇ ਬਚਣਾ ਪਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਘਰ ਜਾਣ ਲਈ ਰਸਤਾ ਬਦਲਣਾ ਪਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਕਈ ਉਨ੍ਹਾਂ ਨੂੰ ਘਰ ਦੇ ਪਿਛਲੇ ਪਾਸੇ ਤੋਂ ਘਰ `ਚ ਦਾਖ਼ਲ ਹੋਣਾ ਪੈਂਦਾ ਹੈ ਤੇ ਕਈ ਵਾਰ ਤਾਂ 30 ਤੋਂ 40 ਮਿੰਟ ਘਰ ਦੇ ਬਾਹਰ ਖੜ੍ਹੇ ਹੋ ਕੇ ਹੰਸਾਂ ਦੇ ਇੱਧਰ-ਉੱਧਰ ਹੋਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ।