ਕੈਲਗਰੀ, 21 ਅਪ੍ਰੈਲ (ਪੋਸਟ ਬਿਊਰੋ): ਪਹਿਲੀਆਂ ਅਲਬਰਟਾ ਸਿੱਖ ਖੇਡਾਂ ਇਸ ਹਫਤੇ ਦੇ ਅੰਤ ਵਿੱਚ ਉੱਤਰ-ਪੂਰਬੀ ਕੈਲਗਰੀ ਦੇ ਜੈਨੇਸਿਸ ਸੈਂਟਰ ਵਿਖੇ ਸ਼ੁਰੂ ਹੋਈਆਂ ਸਨ। ਦਸਮੇਸ਼ ਕਲਚਰਲ ਸੈਂਟਰ ਦੁਆਰਾ ਕਰਵਾਈਆਂ ਖੇਡਾਂ ਵਿਚ ਇਸ ਹਫਤੇ ਦੇ ਅੰਤ ਵਿੱਚ 10 ਸਾਲ ਦੀ ਉਮਰ ਤੋਂ ਲੈ ਕੇ ਬਾਲਗਾਂ ਤੱਕ ਦੇ ਸੈਂਕੜੇ ਭਾਗੀਦਾਰਾਂ ਨੇ ਫੁੱਟਬਾਲ, ਬਾਸਕਟਬਾਲ, ਫੀਲਡ ਹਾਕੀ, ਵਾਲੀਬਾਲ, ਬੈਡਮਿੰਟਨ, ਗੱਤਕਾ ਅਤੇ ਹੋਰ ਮੁਕਾਬਲਿਆਂ ਵਿੱਚ ਹਿੱਸਾ ਲਿਆ। ਦਸ਼ਮੇਸ਼ ਕਲਚਰਲ ਸੈਂਟਰ ਦੇ ਜਨਰਲ ਸਕੱਤਰ ਰਵਿੰਦਰ ਸਿੰਘ ਨੇ ਕਿਹਾ ਕਿ 800 ਤੋਂ ਵੱਧ ਲੋਕ ਖੇਡਾਂ ਵਿੱਚ ਸ਼ਾਮਿਲ ਸਨ। ਵਲੰਟੀਅਰ ਮੇਹਰ ਜੋਤ ਸਿੰਘ ਨੇ ਕਿਹਾ ਕਿ ਇਹ ਪ੍ਰੋਗਰਾਮ ਬੱਚਿਆਂ ਨੂੰ ਸਰਗਰਮ ਕਰਨ ਅਤੇ ਆਪਣੇ ਭਾਈਚਾਰੇ ਨਾਲ ਦੁਬਾਰਾ ਜੁੜਨ ਦਾ ਇੱਕ ਮਜ਼ੇਦਾਰ ਤਰੀਕਾ ਹੈ।
ਉਨ੍ਹਾਂ ਕਿਹਾ ਕਿ ਇਹ ਦੇਖਣਾ ਬਹੁਤ ਵਧੀਆ ਹੈ ਕਿ ਭਾਈਚਾਰੇ ਦੇ ਲੋਕ ਸਮਾਗਮਾਂ ਨੂੰ ਕਰਵਾਉਣ ਲਈ ਇਕੱਠੇ ਹੋ ਰਹੇ ਹਨ। ਸਮਾਜ ਨਾਲ ਵਾਪਿਸ ਜੁੜਨਾ ਅਤੇ ਮਦਦ ਕਰਨਾ ਸੱਚਮੁੱਚ ਵਧੀਆ ਹੈ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਨੂੰ ਬੱਚਿਆਂ ਲਈ ਇਕੱਠੇ ਹੋਣ ਅਤੇ ਨਸਿ਼ਆਂ ਬਾਰੇ ਜਾਗਰੂਕਤਾ ਵਿੱਚ ਭੂਮਿਕਾ ਨਿਭਾਉਣ ਦੇ ਤਰੀਕੇ ਵਜੋਂ ਕਰਨ ਦਾ ਫੈਸਲਾ ਕੀਤਾ। ਅਲਬਰਟਾ ਸਿੱਖ ਖੇਡਾਂ ਦੇ ਪੋਸਟਰ ਦੀ ਟੈਗਲਾਈਨ 'ਖੇਡਾਂ ਰਾਹੀਂ ਚੜ੍ਹਦੀਕਲਾ' ਹੈ। ਚੜਦੀਕਲਾ ਦਾ ਅਰਥ ਹੈ ਸਦੀਵੀਂ ਲਚੀਲਾਪਣ, ਆਸ਼ਾਵਾਦ ਅਤੇ ਖੁਸ਼ੀ ਦੀ ਮਾਨਸਿਕ ਸਥਿਤੀ ਨੂੰ ਬਣਾਈ ਰੱਖਣ ਦੀ ਇੱਛਾ। ਇੱਕ ਸਵੀਕਾਰਤਾ ਕਿ ਜਿ਼ੰਦਗੀ ਮੁਸ਼ਕਲਾਂ ਨਾਲ ਭਰੀ ਹੋਈ ਹੈ ਅਤੇ ਉਸ ਮੁਸੀਬਤ ਤੋਂ ਉੱਪਰ ਉੱਠਣਾ ਹੈ।