ਓਟਵਾ, 7 ਅਪ੍ਰੈਲ (ਪੋਸਟ ਬਿਊਰੋ) : ਓਟਾਵਾ ਦੇ ਵੈਸਟ ਕਾਰਨਰ ‘ਤੇ ਘਟੀ ਦਿਨ ਦਿਹਾੜੇ ਗੋਲੀਬਾਰੀ ਦੀ ਘਟਨਾ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੂਜਾ ਜ਼ਖ਼ਮੀ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਵੇਰੇ ਕਰੀਬ 9:30 ਵਜੇ ਇੱਕ ਕਾਲ ਆਈ, ਜਿਸ ਵਿੱਚ ਵੁਡਰੋਫ ਐਵੇਨਿਊ ਦੇ ਕੋਲ ਕਰੇਗ ਹੇਨਰੀ ਡਰਾਇਵ ਦੇ 300 ਬਲਾਕ ਵਿੱਚ ਗੋਲੀਬਾਰੀ ਦੀ ਸੂਚਨਾ ਦਿੱਤੀ ਗਈ। ਓਟਾਵਾ ਪੈਰਾਮੇਡਿਕ ਸੇਵਾ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਦੋ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਅਪਡੇਟ ਵਿੱਚ ਕਿਹਾ ਕਿ ਇਸ ਦੌਰਾਨ ਇਕ 20 ਸਾਲਾ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਹੈ।
ਪੈਰਾਮੇਡਿਕਸ ਨੇ ਕਿਹਾ ਕਿ ਇੱਕ ਹੋਰ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਪੁਲਿਸ ਨੇ ਕਿਹਾ ਅਧਿਕਾਰੀ ਇਲਾਕੇ ਦੀ ਛਾਣਬੀਣ ਕਰ ਰਹੇ ਹਨ। ਘਟਨਾ ਦੀ ਹੋਮਿਸਾਇਡ ਯੂਨਿਟ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਸਮੇਂ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ।