ਕੈਲਗਰੀ, 3 ਅਪ੍ਰੈਲ (ਪੋਸਟ ਬਿਊਰੋ): ਕੈਲਗਰੀ ਪੁਲਿਸ ਵੱਲੋਂ 70 ਹਜ਼ਾਰ ਡਾਲਰ ਦੇ ਨਸ਼ੀਲੇ ਪਦਾਰਥਾਂ ਅਤੇ ਲਗਭਗ ਇੱਕ ਦਰਜਨ ਬੰਦੂਕਾਂ ਜ਼ਬਤ ਕਰਨ ਤੋਂ ਬਾਅਦ ਦੋ ਵਿਅਕਤੀਆਂ 'ਤੇ ਦੋਸ਼ ਲਾਏ ਗਏ ਹਨ। ਇਹ ਦੋਸ਼ ਜਨਵਰੀ ਵਿੱਚ ਸ਼ੁਰੂ ਹੋਈ ਦੋ ਮਹੀਨਿਆਂ ਦੀ ਜਾਂਚ ਦੇ ਹਿੱਸੇ ਵਜੋਂ ਲਗਾਏ ਗਏ ਹਨ। ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਵਿਅਕਤੀ ਨੇ ਉਸਦੀ ਰਿਹਾਈ ਦੀਆਂ ਅਦਾਲਤ ਵੱਲੋ ਲਗਾਈਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਜਾਂਚ, (ਆਰ.ਸੀ.ਐੱਮ.ਪੀ.) ਅਤੇ ਕੈਲਗਰੀ ਪੁਲਿਸ ਸੇਵਾ ਨਾਲ ਇੱਕ ਸਾਂਝੇ ਯਤਨ ਤਹਿਤ, 18 ਮਾਰਚ ਨੂੰ ਸ਼ਹਿਰ ਦੇ ਉੱਤਰ-ਪੂਰਬ ਅਤੇ ਏਅਰਡ੍ਰੀ ਵਿੱਚ ਚਾਰ ਘਰਾਂ ਅਤੇ ਚਾਰ ਵਾਹਨਾਂ ਦੀ ਤਲਾਸ਼ੀ ਨਾਲ ਸਮਾਪਤ ਹੋਈ।
ਤਲਾਸ਼ੀ ਦੌਰਾਨ, ਪੁਲਿਸ ਨੇ 10 ਇਲੈਕਟ੍ਰਾਨਿਕ ਡਿਵਾਈਸ, 2.41 ਕਿਲੋਗ੍ਰਾਮ ਸ਼ੱਕੀ ਮੇਥਾਮਫੇਟਾਮਾਈਨ ਦੀਆਂ 4 ਹਜ਼ਾਰ ਗੋਲੀਆਂ ਕੀਮਤ 48 ਹਜ਼ਾਰ ਡਾਲਰ, 224.1 ਗ੍ਰਾਮ ਸ਼ੱਕੀ ਕੋਕੀਨ ਕੀਮਤ 22 ਹਜ਼ਾਰ 410 ਡਾਲਰ, 25.5 ਗ੍ਰਾਮ ਸ਼ੱਕੀ ਕਰੈਕ ਕੋਕੀਨ ਕੀਮਤ 2,550 ਡਾਲਰ, ਆਕਸੀਕੋਡੋਨ ਦੀਆਂ ਸੱਤ ਗੋਲੀਆਂ ਕੀਮਤ ਅੰਦਾਜ਼ਨ 140 ਡਾਲਰ, ਗੋਲਾ ਬਾਰੂਦ ਅਤੇ 11 ਗੈਰ-ਕਾਨੂੰਨੀ ਤੌਰ 'ਤੇ ਰੱਖੇ ਹਥਿਆਰ ਬਰਾਮਦ ਹੋਏ।
ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਵਿੱਚੋਂ ਦੋ ਨੂੰ ਬਿਨਾਂ ਕਿਸੇ ਦੋਸ਼ ਦੇ ਰਿਹਾਅ ਕਰ ਦਿੱਤਾ ਗਿਆ। ਮੁਲਜ਼ਮ ਦੋ ਵਿਅਕਤੀਆਂ 'ਤੇ ਕਈ ਦਰਜਨ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਨਾਲ ਸਬੰਧਤ ਅਪਰਾਧ ਹਨ।ਦੋਵਾਂ ਨੂੰ ਇਸ ਮਹੀਨੇ ਦੇ ਅੰਤ ਵਿੱਚ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ।