ਓਟਵਾ, 1 ਅਪ੍ਰੈਲ (ਪੋਸਟ ਬਿਊਰੋ) : ਵੈਸਟ ਸਿ਼ਪ ਹਾਰਬਰ ਰੋਡ 'ਤੇ ਇੱਕ ਰਿਹਾਇਸ਼ੀ ਜਾਇਦਾਦ 'ਤੇ ਬੀਤੇ ਦਿਨੀਂ ਸ਼ਰਾਰਤ ਦੀ ਸੂਚਨਾ ਮਿਲੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇੱਕ ਡਰਾਈਵ ਵੇਅ 'ਤੇ ਇੱਕ ਪ੍ਰਾਈਡ ਫਲੈਗ ਅਤੇ ਇੱਕ ਐਵਰੀ ਚਾਈਲਡ ਮੈਟਰਜ਼ ਫਲੈਗ ਨੂੰ ਨੁਕਸਾਨ ਪਹੁੰਚਾਇਆ ਗਿਆਂ ਸੀ। ਜਾਂਚਕਰਤਾ ਮਾਮਲੇ ਵਿੱਚ ਵਿਅਕਤੀ ਦੀ ਪਛਾਣ ਕਰਨ ਲਈ ਜਨਤਾ ਤੋਂ ਮਦਦ ਮੰਗ ਰਹੇ ਹਨ।ਆਰ.ਸੀ.ਐੱਮ.ਪੀ. ਨੇ ਸੋਮਵਾਰ ਨੂੰ ਵਿਅਕਤੀ ਦੀ ਇੱਕ ਫੋਟੋ ਜਾਰੀ ਕੀਤੀ। ਪੁਲਿਸ ਅਨੁਸਾਰ ਵਿਅਕਤੀ ਦੇ ਵਾਲ ਸਲੇਟੀ ਹਨ ਅਤੇ ਘਟਨਾ ਦੇ ਸਮੇਂ ਉਸਨੇ ਇੱਕ ਕਾਲੀ ਜੈਕੇਟ, ਕਾਲੀ ਪੈਂਟ ਅਤੇ ਸਲੇਟੀ ਜੁੱਤੇ ਪਾਏ ਹੋਏ ਸਨ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।