ਓਂਟਾਰੀਓ, 1 ਅਪ੍ਰੈਲ (ਪੋਸਟ ਬਿਊਰੋ): ਪ੍ਰੀਮੀਅਰ ਡੱਗ ਫੋਰਡ ਓਂਟਾਰੀਓ ਵਾਸੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਰਿਫ ਦੇ ਇੱਕ ਹੋਰ ਵੱਡੇ ਦੌਰ ਦੇ ਸੰਬੰਧ ਵਿੱਚ ਬੁੱਧਵਾਰ ਦੇ ਐਲਾਨ ਤੋਂ ਪਹਿਲਾਂ ਆਪਣੀਆਂ ਸੀਟਬੈਲਟਾਂ ਬੰਨ੍ਹ ਲੈਣ।
ਟਰੰਪ ਨੇ ਕਿਹਾ ਹੈ ਕਿ ਉਹ ਬੁੱਧਵਾਰ ਨੂੰ ਵਪਾਰਕ ਭਾਈਵਾਲਾਂ 'ਤੇ ਬਦਲੇ ਵਿਚ ਹੋਰ ਟੈਰਿਫ ਲਗਾਉਣ ਦੀ ਆਪਣੀ ਯੋਜਨਾ ਬਾਰੇ ਵੇਰਵੇ ਦਾ ਐਲਾਨ ਕਰਨਗੇ, ਜਿਸ ਨੂੰ ਕਿ ਉਨ੍ਹਾਂ ਨੇ ਲਿਬ੍ਰੇਸ਼ਨ ਡੇਅ ਕਿਹਾ ਹੈ। ਹੁਣ ਤੱਕ, ਟੈਰਿਫ ਕਿਸ ਰੂਪ ਵਿੱਚ ਲੱਗ ਸਕਦੇ ਹਨ, ਇਸ ਬਾਰੇ ਕੁਝ ਵੇਰਵੇ ਜਾਰੀ ਕੀਤੇ ਗਏ ਹਨ ਸੋਮਵਾਰ ਨੂੰ ਇੱਕ ਇੰਟਰਵਿਊ ਵਿੱਚ ਫੋਰਡ ਨੇ ਕਿਹਾ ਕਿ ਉਸਨੇ ਅਮਰੀਕੀ ਵਣਜ ਸਕੱਤਰ ਹਾਵਰਡ ਲੂਟਨਿਕ ਨਾਲ ਪਿਛਲੇ ਹਫ਼ਤੇ ਇੱਕ ਕਾਲ ਦੌਰਾਨ ਓਂਟਾਰੀਓ ਕੀ ਉਮੀਦ ਕਰ ਸਕਦਾ ਹੈ, ਇਸ ਬਾਰੇ ਜਾਣਕਾਰੀ ਮੰਗੀ ਸੀ, ਪਰ ਕੋਈ ਵੇਰਵਾ ਨਹੀਂ ਮਿਲਿਆ। ਫੋਰਡ ਨੇ ਕਿਹਾ ਕਿ ਟਰੰਪ ਇਸਨੂੰ ਲਿਬ੍ਰੇਸ਼ਨ ਡੇਅ ਕਹਿੰਦੇ ਹਨ ਪਰ ਉਹ ਇਸਨੂੰ ਬਹੁਤ ਸਾਰੇ ਅਮਰੀਕੀਆਂ ਲਈ ਟਰਮੀਨੇਸ਼ਨ ਡੇਅ ਦਿਵਸ ਕਹਿੰਦੇ ਹਨ। ਇਹ ਅਮਰੀਕਾ ਦੇ ਨਾਲ ਨਾਲ ਕੈਨੇਡੀਅਨਾਂ ਨੂੰ ਵੀ ਨੁਕਸਾਨ ਪਹੁੰਚਾਉਣ ਵਾਲਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਪਾਰਕ ਭਾਈਵਾਲਾਂ 'ਤੇ ਬਦਲੇ ਦੇ ਟੈਰਿਫ 2 ਅਪ੍ਰੈਲ ਨੂੰ ਲਾਗੂ ਹੋਣ ਵਾਲੇ ਹਨ।