ਵਾਸਿ਼ੰਗਟਨ, 21 ਜਨਵਰੀ (ਪੋਸਟ ਬਿਊਰੋ): ਡੋਨਾਲਡ ਟਰੰਪ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਫੌਜ ਦੇ ਕਮਾਂਡਰ-ਇਨ-ਚੀਫ਼ ਦੇ ਸਵਾਗਤ ਸਮਾਰੋਹ ਵਿੱਚ ਸ਼ਾਮਿਲ ਹੋਏ। ਇਸ ਦੌਰਾਨ ਟਰੰਪ ਤਲਵਾਰ ਲੈ ਕੇ ਨੱਚਦੇ ਨਜ਼ਰ ਆਏ। ਉਨ੍ਹਾਂ ਨੇ ਤਲਵਾਰ ਨਾਲ ਕੇਕ ਵੀ ਕੱਟਿਆ। ਟਰੰਪ ਦੀ ਪਤਨੀ ਅਤੇ ਪਹਿਲੀ ਮਹਿਲਾ ਮੇਲਾਨੀਆ ਟਰੰਪ ਵੀ ਉਨ੍ਹਾਂ ਦੇ ਨਾਲ ਸਨ।
ਸਟੇਜ 'ਤੇ ਪਹੁੰਚਣ ਤੋਂ ਬਾਅਦ, ਦੋਨਾਂ ਨੇ ਡਾਂਸ ਵੀ ਕੀਤਾ। ਇਸ ਸਮਾਗਮ ਵਿੱਚ ਉਪ-ਪ੍ਰਧਾਨ ਜੇ.ਡੀ. ਵੈਂਸ ਅਤੇ ਉਨ੍ਹਾਂ ਦੀ ਪਤਨੀ ਊਸ਼ਾ ਵੈਂਸ ਵੀ ਸ਼ਾਮਿਲ ਹੋਏ।
ਇੱਥੇ ਤਿੰਨ ਪ੍ਰੋਗਾਰਮ ਹੋਏ, ਜਿਨ੍ਹਾਹ ਵਿਚ ਲਿਬਰਟੀ ਬਾਲ, ਕਮਾਂਡਰ-ਇਨ-ਚੀਫ਼ ਬਾਲ, ਅਤੇ ਸਟਾਰਲਾਈਟ ਬਾਲ ਸ਼ਾਮਿਲ ਸਨ। ਟਰੰਪ ਨੇ ਲਿਬਰਟੀ ਬਾਲ ਦੌਰਾਨ ਸਾਰੇ ਫੌਜੀ ਕਰਮਚਾਰੀਆਂ ਦਾ ਧੰਨਵਾਦ ਕੀਤਾ। ਆਪਣੇ ਭਾਸ਼ਣ ਵਿੱਚ, ਟਰੰਪ ਨੇ ਕਿਹਾ ਕਿ ਅੱਜ ਅਸੀਂ ਆਪਣੇ ਸ਼ਾਨਦਾਰ ਗਣਰਾਜ ਦੀ ਤਾਕਤ ਦਾ ਜਸ਼ਨ ਮਨਾਉਂਦੇ ਹਾਂ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਮਰਦਾਂ ਅਤੇ ਔਰਤਾਂ ਦਾ ਸਤਿਕਾਰ ਕਰੀਏ ਜੋ ਸਾਨੂੰ ਸੁਰੱਖਿਅਤ ਰੱਖਦੇ ਹਨ।
ਟਰੰਪ ਨੇ ਕਿਹਾ ਕਿ ਤੁਹਾਡੀ ਬਹਾਦਰੀ ਸਾਨੂੰ ਪ੍ਰੇਰਿਤ ਕਰਦੀ ਹੈ, ਤੁਹਾਡੀ ਸੇਵਾ ਸਾਨੂੰ ਇਕਜੁੱਟ ਕਰਦੀ ਹੈ ਅਤੇ ਤੁਹਾਡੀ ਕੁਰਬਾਨੀ ਅਤੇ ਭਾਵਨਾ ਸਾਡੀ ਸਾਰਿਆਂ ਦੀ ਰੱਖਿਆ ਕਰਦੀ ਹੈ।