Welcome to Canadian Punjabi Post
Follow us on

21

January 2025
 
ਅੰਤਰਰਾਸ਼ਟਰੀ

ਦੱਖਣੀ ਕੋਰੀਆ ਵਿੱਚ ਗੱਦੀਓਂ ਲਾਹੇ ਰਾਸ਼ਟਰਪਤੀ ਗ੍ਰਿਫ਼ਤਾਰ, ਪਿਛਲੇ ਮਹੀਨੇ ਐਮਰਜੈਂਸੀ ਲਗਾਈ ਸੀ

January 15, 2025 11:29 PM

ਸਿਓਲ, 15 ਜਨਵਰੀ (ਪੋਸਟ ਬਿਊਰੋ): ਦੱਖਣੀ ਕੋਰੀਆ ਦੇ ਗੱਦੀਓਂ ਲਾਹੇ ਰਾਸ਼ਟਰਪਤੀ ਯੂਨ ਸੁਕ-ਯੋਲ ਨੂੰ ਪੁਲਿਸ ਨੇ ਬੁੱਧਵਾਰ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਗ੍ਰਿਫ਼ਤਾਰ ਕਰ ਲਿਆ। ਯੋਲ `ਤੇ 3 ਦਸੰਬਰ, 2024 ਨੂੰ ਦੇਸ਼ ਵਿੱਚ ਮਾਰਸ਼ਲ ਲਾਅ ਲਗਾਉਣ ਲਈ ਅਪਰਾਧਿਕ ਜਾਂਚ ਅਧੀਨ ਹੈ।
ਮਾਰਸ਼ਲ ਲਾਅ ਦੇ ਫੈਸਲੇ ਨੂੰ ਦੇਸ਼ ਦੀ ਸੰਸਦ ਨੇ ਸਿਰਫ਼ 3 ਘੰਟਿਆਂ ਬਾਅਦ ਹੀ ਉਲਟਾ ਦਿੱਤਾ। ਇਸ ਤੋਂ ਬਾਅਦ, 14 ਦਸੰਬਰ ਨੂੰ, ਸੰਸਦ ਵਿੱਚ ਯੋਲ ਵਿਰੁੱਧ ਮਹਾਂਦੋਸ਼ ਪ੍ਰਸਤਾਵ ਲਿਆਂਦਾ ਗਿਆ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਮਹਾਂਦੋਸ਼ ਦੀ ਸੁਣਵਾਈ 14 ਜਨਵਰੀ ਨੂੰ ਸੁਪਰੀਮ ਕੋਰਟ ਵਿੱਚ ਹੋਣੀ ਸੀ, ਜਿਸ ਲਈ ਯੋਲ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਿਆ।
ਯੋਲ ਕੱਲ੍ਹ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਅੱਜ ਸਵੇਰੇ ਜਾਂਚ ਏਜੰਸੀਆਂ ਵੱਲੋਂ ਉਨ੍ਹਾਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਆਈ ਪੁਲਿਸ ਨੂੰ ਮੌਕੇ 'ਤੇ ਹੀ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ, ਗ੍ਰਿਫ਼ਤਾਰੀ ਲਈ 1000 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਮੁਕੇਸ਼ ਅੰਬਾਨੀ ਅਤੇ ਪਤਨੀ ਨੀਤਾ ਟਰੰਪ ਨੂੰ ਮਿਲੇ, ਦਿੱਤੀ ਵਧਾਈ ਦਿੱਤੀ ਇਜ਼ਰਾਈਲ-ਹਮਾਸ ਵਿਚਕਾਰ 14 ਮਹੀਨਿਆਂ ਬਾਅਦ ਜੰਗਬੰਦੀ ਟਿੱਕ-ਟਾਕ `ਤੇ ਅਮਰੀਕਾ ਵਿੱਚ ਪਾਬੰਦੀ, ਸੁਪਰੀਮ ਕੋਰਟ ਨੇ 17 ਜਨਵਰੀ ਨੂੰ ਪਾਬੰਦੀ ਦੀ ਦਿੱਤੀ ਸੀ ਮਨਜ਼ੂਰੀ ਅਮਰੀਕਾ ਵਿੱਚ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਵਿਰੁੱਧ ਵਿਰੋਧ ਪ੍ਰਦਰਸ਼ਨ, ਹਜ਼ਾਰਾਂ ਲੋਕ ਸੜਕਾਂ 'ਤੇ ਉਤਰੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਯੂਕਰੇਨ ਪਹੁੰਚੇ ਸਟਾਰਮਰ, ਕਿਹਾ- ਯੂਕਰੇਨ ਨੂੰ ਮਦਦ ਵਿੱਚ ਕੋਈ ਕਮੀ ਨਹੀਂ ਆਉਣ ਦੇਵਾਂਗੇ 98 ਮੀਟਰ ਲੰਬੇ ਅਤੇ 7 ਇੰਜਨ ਵਾਲੇ ਬਲੂ ਓਰੀਜਿਨ ਦੇ ਨਿਊ ਗਲੇਨ ਰਾਕੇਟ ਦੀ ਸਫਲਤਾਪੂਰਵਕ ਲਾਂਚਿੰਗ ਇਜ਼ਰਾਈਲ-ਹਮਾਸ ਜੰਗਬੰਦੀ ਸਮਝੌਤਾ 17 ਘੰਟਿਆਂ ਵਿੱਚ ਹੀ ਟੁੱਟਣ ਦੇ ਕੰਢੇ, ਨੇਤਨਯਾਹੂ ਨੇ ਹਮਾਸ 'ਤੇ ਸ਼ਰਤਾਂ ਤੋਂ ਪਿੱਛੇ ਹਟਣ ਦਾ ਦੋਸ਼ ਲਗਾਇਆ 15 ਮਹੀਨਿਆਂ ਬਾਅਦ ਹਮਾਸ-ਇਜ਼ਰਾਈਲ ਦੀ ਜੰਗਬੰਦੀ 'ਤੇ ਸਹਿਮਤੀ, ਹਮਾਸ ਨੇ ਸ਼ਰਤਾਂ ਮੰਨੀਆਂ, 19 ਜਨਵਰੀ ਤੋਂ ਜੰਗਬੰਦੀ ਹੋਵੇਗੀ ਲਾਗੂ ਆਪਣੇ ਵਿਦਾਇਗੀ ਭਾਸ਼ਣ ਵਿੱਚ, ਬਾਇਡਨ ਨੇ ਕਿਹਾ ਕਿ ਅਮੀਰਾਂ ਦਾ ਦਬਦਬਾ ਵਧ ਰਿਹਾ ਹੈ, ਲੋਕਤੰਤਰ ਲਈ ਖ਼ਤਰਾ ਅਮਰੀਕਾ ਨੇ ਭਾਰਤ ਦੀਆਂ ਤਿੰਨ ਪ੍ਰਮਾਣੂ ਸੰਸਥਾਵਾਂ `ਤੇ 20 ਸਾਲਾਂ ਤੋਂ ਲੱਗੀ ਪਾਬੰਦੀ ਹਟਾਈ